ਟਰੈਫ਼ਿਕ ਮੁਲਾਜਮਾਂ ਦੀ ਸਿਕਾਇਤ ’ਤੇ ਮੁਲਾਜਮ ਮੁਅੱਤਲ, ਥਾਰ ਕੀਤੀ ਬਾਉਂਡ
ਸ਼੍ਰੀ ਅੰਮ੍ਰਿਤਸਰ ਸਾਹਿਬ, 18 ਅਗਸਤ: ਦੋ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਰਣਜੀਤ ਐਵਨਿਊ ’ਚ ਕਾਲੀ ਥਾਰ ’ਤੇ ਕਾਲੀਆਂ ਜਾਲੀਆਂ ਲਗਾ ਕੇ ਸਿਵਲ ਵਿਚ ਘੁੰਮ ਰਹੇ ਇੱਕ ਨੌਜਵਾਨ ਪੁਲਿਸ ਕਰਮਚਾਰੀ ਨੂੰ ਟਰੈਫ਼ਿਕ ਵਾਲਿਆਂ ’ਤੇ ਰੋਹਬ ਝਾੜਣਾ ਮਹਿੰਗਾ ਪੈ ਗਿਆ। ਇਸ ਘਟਨਾ ਦੀ ਬਣੀ ਵੀਡੀਓ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਨੇ ਉਕਤ ਪੁਲਿਸ ਮੁਲਾਜਮ ਵਿਰੁਧ ਸਖ਼ਤ ਕਾਰਵਾਈ ਕਰਦਿਆਂ ਨਾ ਸਿਰਫ਼ ਉਸਦੀ ਗੱਡੀ ਨੂੰ ਬਾਉਂਡ ਕਰ ਲਿਆ, ਬਲਕਿ ਉਸਦੀ ਮੁਅੱਤਲੀ ਦੇ ਆਦੇਸ਼ ਵੀ ਦੇ ਦਿੱਤੇ। ਕਾਰ ਨੂੰ ਬਾਉੁਂਡ ਕਰਨ ਅਤੇ ਮੁਲਾਜਮ ਨੂੰ ਮੁਅੱਤਲ ਕਰਨ ਦੇ ਹੁਕਮਾਂ ਦੀ ਪੁਸ਼ਟੀ ਅੰਮ੍ਰਿਤਸਰ ਟਰੌੈਫ਼ਿਕ ਦੇ ਇੰਚਾਰਜ਼ ਐਸ.ਪੀ ਹਰਪਾਲ ਸਿੰਘ ਨੇ ਕੀਤੇ ਹਨ।
Mumbai ’ਚ ਸਿੱਖ TTE ਦੀ ਯਾਤਰੀਆਂ ਵੱਲੋਂ ਕੁੱਟਮਾਰ ਦਾ ਮਾਮਲਾ ਭਖਿਆ
ਉਨ੍ਹਾਂ ਇਸ ਘਟਨਾ ’ਤੇ ਅਫ਼ਸੋੋਸ ਜਾਹਰ ਕਰਦਿਆਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਸੀਆਈਏ ਵਿਚ ਤੈਨਾਤ ਇਸ ਗੁਰਸਿੱਖ ਨੌਜਵਾਨ ਮੁਲਾਜਮ ਵੱਲੋਂ ਨਸ਼ਾ ਤਸਕਰਾਂ ਦਾ ਲੱਕ ਤੋੜਣ ਵਿਚ ਵੱਡਾ ਯੋਗਦਾਨ ਪਾਇਆ ਗਿਆ ਹੈ ਤੇ ਕਾਫ਼ੀ ਹੈਵੀ ਰਿਕਵਰੀਆਂ ਬਾਰਡਰ ਇਲਾਕੇ ਵਿਚੋਂ ਕਰਵਾਈਆਂ ਗਈਆਂ ਹਨ। ਪ੍ਰੰਤੂ ਤੈਸ਼ ’ਚ ਆਏ ਇਸ ਨੌਜਵਾਨ ਪੁਲਿਸ ਮੁਲਾਜਮ ਦੇ ਕਾਰਨ ਇਹ ਘਟਨਾ ਵਾਪਰ ਗਈ। ਐਸ.ਪੀ ਹਰਪਾਲ ਸਿੰਘ ਨੇ ਦਸਿਆ ਕਿ ‘‘ ਘਟਨਾ ਸਮੇਂ ਰਣਜੀਤ ਐਵਨਿਊ ਵਿਚ ਟਰੈਫ਼ਿਕ ਪੁਲਿਸ ਵੱਲੋਂ ਸਵੈਟ ਜਵਾਨਾਂ ਦੇ ਨਾਲ ਮਿਲਕੇ ਨਾਕਾਬੰਦੀ ਕੀਤੀ ਹੋਈ ਸੀ ਤੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ,
ਕਿਸ਼ਤਾਂ ਵਿਚ ਰਿਸ਼ਵਤ ਲੈਂਦਾ ਥਾਣੇਦਾਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਇਸ ਦੌਰਾਨ ਇਹ ਕਾਲੀ ਗੱਡੀ ਆਈ, ਜਿਸਦੇ ਸ਼ੀਸੇ ਵੀ ਕਾਲੇ ਸਨ ਤਾਂ ਰੋਕਣ ਕਾਰਨ ਇਹ ਕਹਾ ਸੁਣੀ ਹੋ ਗਈ। ’’ ਜਿਕਰਯੋਗ ਹੈ ਕਿ ਇਸ ਘਟਨਾ ਦੀ ਵਾਈਰਲ ਵੀਡੀਓ ਵਿਚ ਇਹ ਕਾਲੀ ਗੱਡੀ ਵਾਲਾ ਪੁਲਿਸ ਮੁਲਾਜਮ ਸਾਫ਼ ਤੌਰ ‘ਤੇ ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਦਾ ਨਾਂ ਲੈਂਦਾ ਹੋਇਆ ਆਪਣੀ ਗੱਡੀ ’ਤੇ ਲੱਗੀਆਂ ਕਾਲੀਆਂ ਜਾਲੀਆਂ ਉਤਾਰਨ ਤੋਂ ਸਾਫ਼ ਇੰਨਕਾਰ ਕਰ ਦਿੰਦਾ। ਇਸਦੇ ਨਾਲ ਹੀ ਗੱਲਬਾਤ ਤੋਂ ਇਹ ਵੀ ਪਤਾ ਲੱਗਦਾ ਕਿ ਉਸਦੀ ਗੱਡੀ ਵਿਚ ਅਸਲਾ ਵੀ ਪਿਆ ਹੋਇਆ। ਬਹਰਹਾਲ ਇਹ ਵਾਈਰਲ ਵੀਡੀਓ ਪੁਲਿਸ ਦੇ ਅਕਸ ਨੂੰ ਵੱਡੀ ਢਾਹ ਲਗਾ ਰਹੀ ਹੈ।
Share the post "ਕਾਲੇ ਸ਼ੀਸਿਆਂ ਵਾਲੀ ਗੱਡੀ ’ਚ ਘੁੰਮ ਰਹੇ ਸੀਆਈਏ ‘ਜਵਾਨ’ ਨੂੰ ਟਰੈਫ਼ਿਕ ਪੁਲਿਸ ਵਾਲਿਆਂ ’ਤੇ ਰੋਹਬ ਝਾੜਣਾ ਪਿਆ ਮਹਿੰਗਾ"