spot_img
spot_img

CIA ਸਟਾਫ ਮੋਗਾ ਵੱਲੋ 02 ਕਿੱਲੋਗ੍ਰਾਮ ਅਫੀਮ ਅਤੇ ਇੱਕ ਵਰਨਾ ਕਾਰ ਸਮੇਤ 02 ਸਮੱਗਲਰ ਕਾਬੂ

Date:

spot_img

Moga News:ਡੀ.ਜੀ.ਪੀ ਪੰਜਾਬ ਵੱਲੋ ਨਸ਼ਾ ਤਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ), ਸੁੱਖਅਮ੍ਰਿਤ ਸਿੰਘ DSP (D)ਦੀ ਸੁਪਰਵੀਜਨ ਵਿੱਚ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 02 ਵਿਅਕਤੀ ਨੂੰ ਇੱਕ ਵਰਨਾ ਕਾਰ ਰੰਗ ਚਿੱਟਾ ਨੰਬਰ:PB-10-DJ-3431 ਸਮੇਤ ਕਾਬੂ ਕਰਕੇ ਇਹਨਾਂ ਦੇ ਕਬਜਾ ਵਿੱਚੋ 02 ਕਿੱਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ।ਇਹ ਕਿ ਮਿਤੀ:22.05.2025 ਨੂੰ ASI ਸੁਖਵਿੰਦਰ ਸਿੰਘ ਸੀ.ਆਈ.ਏ ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਦੇ ਦੌਰਾਨ ਗਸ਼ਤ ਮੇਨ ਚੌਕ ਫਤਿਹਗੜ੍ਹ ਪੰਜਤੂਰ ਮੌਜੂਦ ਸੀ।

ਇਹ ਵੀ ਪੜ੍ਹੋ ਵੱਡੀ ਖ਼ਬਰ; ਭ੍ਰਿਸ਼ਟਾਚਾਰ ਵਿਰੁਧ ਮਾਨ ਸਰਕਾਰ ਦੀ ਵੱਡੀ ਕਾਰਵਾਈ, AAP MLA ਵਿਰੁਧ ਵਿਜੀਲੈਂਸ ਦਾ ਵੱਡਾ Action

ਤਾਂ ਇਤਲਾਹ ਮਿਲੀ ਕਿ ਗਗਨਦੀਪ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਸੈਦੇਸ਼ਾਹ ਵਾਲਾ ਜਿਲ੍ਹਾ ਮੋਗਾ ਅਤੇ ਜਸਵੰਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਮੀਰ ਸ਼ਾਹ ਵਾਲਾ ਜਿਲ੍ਹਾ ਫਿਰੋਜਪੁਰ ਜੋ ਕਿ ਅਫੀਮ ਵੇਚਣ ਦਾ ਧੰਦਾ ਕਰਦੇ ਹਨ, ਜੋ ਇਹ ਦੋਵੇ ਜਾਣੇ ਇੱਕ ਵਰਨਾ ਕਾਰ ਰੰਗ ਚਿੱਟਾ ਨੰਬਰ:PB-10-DJ-3431 ਤੇ ਸਵਾਰ ਹੋ ਕੇ ਅੱਜ ਬੱਸ ਅੱਡਾ ਸੈਦੇਸ਼ਾਹ ਵਾਲਾ ਦੇ ਨੇੜੇ ਖੜ੍ਹੇ ਅਫੀਮ ਵੇਚਣ ਲਈ ਗਾਹਕਾ ਦੀ ਉਡੀਕ ਕਰ ਰਹੇ ਹਨ।ਜੇਕਰ ਹੁਣੇ ਵੀ ਰੇਡ ਕੀਤੀ ਜਾਵੇ ਤਾਂ ਗਗਨਦੀਪ ਸਿੰਘ ਅਤੇ ਜਸਵੰਤ ਸਿੰਘ ਉਕਤਾਨ ਅਫੀਮ ਸਮੇਤ ਆਪ ਦੇ ਕਾਬੂ ਆ ਸਕਦੇ ਹਨ।ASI ਸੁਖਵਿੰਦਰ ਸਿੰਘ ਨੇ ਰੁੱਕਾ ਲਿਖ ਕੇ ਇਹਨਾਂ ਦੋਨਾ ਦੇ ਖਿਲਾਫ ਮੁਕੱਦਮਾ ਨੰਬਰ:21 ਮਿਤੀ:22.05.2025 ਅ/ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਫਤਿਹਗੜ੍ਹ ਪੰਜਤੂਰ ਦਰਜ ਰਜਿਸਟਰ ਕਰਵਾਇਆ ।

ਇਹ ਵੀ ਪੜ੍ਹੋ  ਘੋਰ ਕਲਯੁੱਗ; ਬਠਿੰਡਾ ’ਚ ਇੱਕ ਹੋਰ ਪੁੱਤ ਨੇ ਪਿਊ ਦਾ ਗੋ+ਲੀ ਮਾਰ ਕੇ ਕੀਤਾ ਕ.ਤਲ, ਘਰ ਵਿਚ ਹੀ ਕੀਤਾ ਸੰਸਕਾਰ

ਦੱਸੀ ਜਗ੍ਹਾ ਰੇਡ ਕਰਕੇ ਬੱਸ ਅੱਡਾ ਪਿੰਡ ਸੈਦੇਸ਼ਾਹ ਵਾਲਾ ਪਾਸੋ ਦੋਸੀਆਨ ਗਗਨਦੀਪ ਸਿੰਘ ਅਤੇ ਜਸਵੰਤ ਸਿੰਘ ਉਕਤਾਨ ਨੂੰ ਇੱਕ ਵਰਨਾ ਕਾਰ ਰੰਗ ਚਿੱਟਾ ਨੰਬਰ: PB-10-DJ-3431 ਸਮੇਤ ਕਾਬੂ ਕਰਕੇ ਇਹਨਾਂ ਦੇ ਕਬਜਾ ਵਿੱਚੋ 02 ਕਿੱਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ ਅਤੇ ਇਹਨਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।ਦੋਸੀਆਨ ਗਗਨਦੀਪ ਸਿੰਘ ਅਤੇ ਜਸਵੰਤ ਸਿੰਘ ਉਕਤਾਨ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾ ਪਾਸੋ ਫਾਰਵਾਰਡ ਅਤੇ ਬੈਂਕਵਾਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਅੰਮ੍ਰਿਤਸਰ ‘ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਕੀਤਾ ਹਮਲਾ

👉ਤੀਰਥ ਯਾਤਰਾ ਸਕੀਮ ਨੂੰ ਮਿਲ ਰਹੇ ਭਾਰੀ ਜਨਤਕ ਸਮਰਥਨ...

ਖੇੜੀ ਵਾਲੇ ਬਾਬੇ ਵਿਰੁੱਧ ਦਾਜ਼-ਦਹੇਜ਼ ਦਾ ਪਰਚਾ ਦਰਜ਼; ਜਲਦ ਹੋ ਸਕਦੀ ਹੈ ਗ੍ਰਿਫਤਾਰੀ

Fatehgarh Sahib/ Malerkotla News: ਪਿਛਲੇ ਲੰਮੇ ਸਮੇਂ ਤੋਂ ਸੋਸ਼ਲ...

Aman Arora ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ ‘ਤੇ ਜ਼ੋਰ

👉ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੌਜੀ ਵਿਭਾਗ ਵੱਲੋਂ ‘‘ਰਾਜ ਦੇ...