CIA Staff Moga ਵੱਲੋਂ ਮੈਡੀਕਲ ਸਟੋਰ ਦੀ ਚੈੱਕਿੰਗ, ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕਰਕੇ ਇੱਕ ਮੈਡੀਕਲ ਸਟੋਰ ਕੀਤਾ ਸੀਲ

0
95
+2

Moga News: ਪੰਜਾਬ ਸਰਕਾਰ ਦੇ ਹੁਕਮਾਂ ’ਤੇ ਜਿਲ੍ਹਾ ਪੁਲਿਸ ਮੋਗਾ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਐਸਐਸਪੀ ਅਜੈ ਗਾਂਧੀ ਦੀ ਅਗਵਾਈ ਹੇਠ Moga ਦੇ 391 Staff ਵੱਲੋਂ ਸ਼ਹਿਰ ’ਚ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਇੰਚਾਰਜ ਸੀ.ਆਈ.ਏ. ਇੰਸਪੈਕਟਰ ਦਲਜੀਤ ਸਿੰਘ ਬਰਾੜ ਵੱਲੋਂ ਡਰੱਗ ਇੰਸਪੈਕਟਰ ਦੀ ਹਾਜ਼ਰੀ ਵਿੱਚ, ਉਕਤ ਮੈਡੀਕਲ ਸਟੋਰ ਦੀ ਚੈੱਕਿੰਗ ਕੀਤੀ ਗਈ।

ਇਹ ਵੀ ਪੜ੍ਹੋ  Big News; ‘ਚਿੱਟੇ’ ਨਾਲ ਫ਼ੜੀ ਗਈ ਪੁਲਿਸ ਵਾਲੀ (Insta queen) ਬੀਬੀ ਭੇਜੀ ਜੇਲ੍ਹ !, ਨਿਕਲੀ ਕਰੋੜਾਂ ਦੀ ਮਾਲਕ

ਚੈੱਕਿੰਗ ਦੌਰਾਨ ਉਥੋਂ ਪਾਬੰਦੀਸ਼ੁਦਾ 500 Pregarelief-300 Pragabalin capsules ਅਤੇ 7400 Lonotim Loperamide hydrochloride tablets ਬਰਾਮਦ ਕੀਤੀਆਂ ਗਈਆਂ। ਉਕਤ ਦਵਾਈਆਂ ਨੂੰ ਡਰੱਗ ਇੰਸਪੈਕਟਰ ਦੀ ਹਾਜ਼ਰੀ ਵਿੱਚ ਸਰਬਜਨਕ ਤੌਰ ’ਤੇ ਮੌਕੇ ’ਤੇ ਹੀ ਸੀਲ ਕਰਕੇ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ। ਮੈਡੀਕਲ ਸਟੋਰ ਦੇ ਮਾਲਕ ਤਾਰੁਣ ਕੁਮਾਰ ਵਾਸੀ ਕੋਟ ਈਸੇਖਾਂ ਜ਼ਿਲ੍ਹਾ ਮੋਗਾ ਵਿਰੁੱਧ ਥਾਣਾ ਕੋਟ ਈਸੇ ਖਾਂ ਵਿਖੇ ਮੁਕੱਦਮਾ ਨੰਬਰ 56 ਮਿਤੀ 07/04/2025 ਅ/ਧ 223 ਬੀਐਨਐਸ ਤਹਿਤ ਦਰਜ ਅਗਲੇਰੀ ਕਾਰਵਾਈ ਵਿੱਢ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+2

LEAVE A REPLY

Please enter your comment!
Please enter your name here