ਸੀਆਈਏ ਸਟਾਫ਼ ਵੱਲੋਂ ਚੋਰੀ ਦੇ 17 ਮੋਟਰਸਾਈਕਲ ਅਤੇ 7 ਐਕਟਿਵਾ ਬਰਾਮਦ, ਇਕ ਕਾਬੂ

0
14

ਬਠਿੰਡਾ, 22 ਦਸੰਬਰ (ਸੁਖਜਿੰਦਰ ਮਾਨ) : ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-1 ਨੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ ਚੋਰੀ ਕੀਤੇ 17 ਮੋਟਰਸਾਈਕਲ ਵੱਖ-ਵੱਖ ਮਾਰਕਾ ਅਤੇ 7 ਐਕਟਿਵਾ ਸਕੂਟਰ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਐਸਪੀ ਡੀ ਅਜੈ ਗਾਂਧੀ ਦੀ ਰਹਿਨੁਮਾਈ ਹੇਠ ਡੀਐਸਪੀ ਡੀ ਮਨਮੋਹਨ ਸਰਨਾ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ-1 ਵਲੋਂ ਗੈਰ ਸਮਾਜੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਉਸ ਸਮੇਂ ਸਫਲਤਾ ਮਿਲੀ ਜਦੋਂ ਮੁਖਬਰੀ ਹੋਈ ਕਿ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਉਰਫ ਰਾਜੂ ਵਾਸੀ ਗਲੀ ਨੰਬਰ 6 ਕੋਠੇ ਅਮਰਪੁਰਾ ਜੋਗਾਨੰਦ ਰੋਡ ਬਠਿੰਂਡਾ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਕੰਮ ਕਰਦਾ ਹੈ। ਚੋਰੀ ਕਰਨ ਤੋਂ ਬਾਅਦ ਮੋਟਰਸਾਈਕਲ ਤੇ ਸਕੂਟਰੀਆਂ ਊਧਮ ਸਿੰਘ ਨਗਰ ਵਿਖੇ ਕਿਰਾਏ ‘ਤੇ ਲਏ ਇੱਕ ਗਡਾਉੂਨ ਵਿੱਚ ਖੜਾ ਦਿੰਦਾ ਹੈ।

ਪੰਜਾਬ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਦੂਜਾ ਐਨਕਾਉਂਟਰ, ਦੋ ਗੈਂਗਸਟਰ ਫੜੇ

ਪੁਲਿਸ ਵੱਲੋਂ ਇਸ ਮੁਖਬਰੀ ਦੇ ਆਧਾਰ ‘ਤੇ ਸੀਆਈਏ ਟੀਮ ਦੇ ਸਬ ਇੰਸਪੈਕਟਰ ਮੋਹਨਦੀਪ ਸਿੰਘ ਬੰਗੀ ਦੀ ਅਗਵਾਈ ਹੇਠ ਟੀਮ ਵਲੋਂ ਛਾਪਾਮਾਰੀ ਕੀਤੀ ਗਈ, ਜਿੱਥੋਂ 17 ਮੋਟਰਸਾਈਕਲ ਵੱਖ-ਵੱਖ ਮਾਰਕਾ ਅਤੇ 7 ਐਕਟਿਵਾ ਸਕੂਟਰੀਆਂ ਬਰਾਮਦ ਕੀਤੀਆਂ ਗਈਆਂ। ਇਸਤੋਂ ਬਾਅਦ ਥਾਣਾ ਕੈਨਾਲ ਕਲੋਨੀ ਦੇ ਵਿੱਚ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਵਿਰੁੱਧ ਮੁੱਕਦਮਾ ਨੰਬਰ 241 ਮਿਤੀ 21.12.2023 ਅ/ਧ 379,411 ਆਈ.ਪੀ.ਸੀ ਦਰਜ਼ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਵੀ ਚੋਰੀ ਕੀਤੇ ਵਹੀਕਲ ਬਰਾਮਦ ਹੋਣ ਦੀ ਸੰਭਾਵਨਾ ਹੈ।

CM ਭਗਵੰਤ ਮਾਨ ਨੇ ਫਤਿਹਗੜ੍ਹ ਸਾਹਿਬ ਪ੍ਰਸ਼ਾਸ਼ਨ ਨਾਲ ਸੱਦੀ ਮੀਟਿੰਗ

ਮੁਢਲੀ ਸੂਚਨਾ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਮੁਜਰਮ ਇਕ ਫਾਇਨਾਂਸ ਕੰਪਨੀ ਵਿੱਚ ਕੰਮ ਕਰਦਾ ਸੀ। ਉਸਦੇ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਹਨ, ਜਿੰਨ੍ਹਾਂ ਵਿੱਚ ਮੁੱਕਦਮਾ ਨੰਬਰ 60 ਮਿਤੀ 26.06.2017 ਅ/ਧ 420 ਆਈ.ਪੀ.ਸੀ ਥਾਣਾ ਕੈਂਟ ਬਠਿੰਡਾ, ਮੁੱਕਦਮਾ ਨੰਬਰ 106 ਮਿਤੀ 14.05.2018 ਅ/ਧ 21/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਕੋਤਵਾਲੀ ਬਠਿੰਡਾ, ਮੁੱਕਦਮਾ ਨੰਬਰ 136 ਮਿਤੀ 30.12.2020 ਅ/ਧ 21/61/85 ਐੱਨ.ਡੀ.ਪੀ.ਐੱਸ ਥਾਣਾ ਫੂਲ ਅਤੇ ਮੁੱਕਦਮਾ ਨੰਬਰ 80 ਮਿਤੀ 24.07.2023 ਅ/ਧ 379,411 ਆਈ.ਪੀ.ਸੀ ਥਾਣਾ ਥਰਮਲ ਬਠਿੰਡਾ ਵਿਚ ਦਰਜ ਹੈ।

LEAVE A REPLY

Please enter your comment!
Please enter your name here