ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਯਤਨਸ਼ੀਲ: ਡਿਪਟੀ ਕਮਿਸ਼ਨਰ

Date:

spot_img

👉ਵਾਇਬ ਸਾਇਕਲ ਰੇਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Bathinda News: ਜ਼ਿਲ੍ਹੇ ਅੰਦਰੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਯਤਨਸ਼ੀਲ ਅਤੇ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸੌਕਤ ਅਹਿਮਦ ਪਰੇ ਵਲੋਂ ਵਿਲੋਸਿਟੀ ਵਾਇਬ ਸਾਇਕਲ ਰੇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬਠਿੰਡਾ ਰੋਡ ਬਾਇਕਰਜ਼ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਈਵੈਂਟਾਂ ਨਾਲ ਹੋਰ ਨੌਜਵਾਨਾਂ ਚ ਖੇਡਾਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਹੋਣਗੇ।

ਇਹ ਵੀ ਪੜ੍ਹੋ Breaking News: ਪੁਲਿਸ ਦੀ Chitta queen ਦਾ ‘Friend’ ਬਲਵਿੰਦਰ ਸੋਨੂੰ ਗ੍ਰਿਫਤਾਰ, 4 ਅਪ੍ਰੈਲ ਤੋਂ ਸੀ ਫ਼ਰਾਰ  

ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਮਾਗਮਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਹਮੇਸ਼ਾਂ ਉਨ੍ਹਾਂ ਨੂੰ ਸਹਿਯੋਗ ਦਿੰਦਾ ਰਹੇਗਾ।ਕਲੱਬ ਦੇ ਸੀਨੀਅਰ ਮੈਂਬਰ ਸ਼੍ਰੀ ਕੁਸਮ ਰੰਜਨ ਨੇ ਦੱਸਿਆ ਕਿ ਬਠਿੰਡਾ ਰੋਡਬਾਇਕਰਜ਼ ਸਾਇਕਲਿੰਗ ਕਲੱਬ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਤਹਿਤ 55 ਕਿਲੋਮੀਟਰ ਸਾਇਕਲ ਰੇਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ 50 ਰਾਇਡਰਾਂ ਵਲੋਂ ਹਿੱਸਾ ਲਿਆ ਗਿਆ।

ਇਹ ਵੀ ਪੜ੍ਹੋ Ex DGP ਦਾ ਚਾਕੂ ਮਾਰ ਕੇ ਕੀਤਾ ਕ+ਤਲ; ਪੁਲਿਸ ਨੂੰ ਪਤਨੀ ’ਤੇ ਸ਼ੱਕ

ਇਸ ਰੇਸ ਵਿੱਚ ਮੇਲ 18-45 ਸਾਲ ਕੈਟਾਗਿਰੀ ਵਿੱਚ ਚਿਰਾਗ ਨੇ ਪਹਿਲਾ, ਹਰਮਨਪ੍ਰੀਤ ਨੇ ਦੂਜਾ ਤੇ ਹਰਮਨਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ, ਮੇਲ 45 ਤੋਂ ਵੱਧ ਉਮਰ ਕੈਟਾਗਿਰੀ ਵਿੱਚ ਪਹਿਲਾ ਸਥਾਨ ਸੰਜੀਵ ਸ਼ਰਮਾਂ, ਦੂਜਾ ਸੁਮੀਤ ਤੇ ਤੀਜਾ ਫਰੀਸਕੀ ਗਰੇਵਾਲ ਵਲੋਂ, ਮਹਿਲਾਵਾਂ ਵਿੱਚ 18-45 ਸਾਲ ਕੈਟਾਗਿਰੀ ਵਿੱਚ ਪਹਿਲਾ ਸਥਾਨ ਸਵਾਤੀ, ਦੂਜਾ ਮਹਿਕ ਤੇ ਤੀਜਾ ਗੁੰਨਗੁੰਨ ਮਹਿਤਾ ਵਲੋਂ ਤੇ 45 ਤੋਂ ਵੱਧ ਉਮਰ ਕੈਟਾਗਿਰੀ ਵਿੱਚ ਪਹਿਲਾ ਸਥਾਨ ਬਰਨਾਲੀ, ਦੂਜਾ ਨੀਤੀ ਬਾਂਸਲ ਤੇ ਤੀਜਾ ਸੋਨੀਆ ਗਰਗ ਵਲੋਂ ਹਾਸਲ ਕੀਤਾ ਗਿਆ ਅਤੇ ਜੇਤੂ ਰੇਸਰਾਂ ਨੂੰ ਕਲੱਬ ਵਲੋਂ ਨਗਦ ਇਨਾਮ ਰਾਸ਼ੀ ਵੀ ਵੰਡੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...