ਬਠਿੰਡਾ, 25 ਜਨਵਰੀ : ਲੋਕਾਂ ਨੂੰ ਤੰਦਰੁਸਤ ਰੱਖਣ ਅਤੇ ਏਡਜ਼ ਬਾਰੇ ਜਾਗਰੁਕਤਾ ਫੈਲਾਉਣ ਲਈ ਵੀਰਵਾਰ ਨੂੰ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਵਲੋਂ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨ ਇੱਕ ਮਹੀਨੇ ਲਈ ਜ਼ਿਲ੍ਹੇ ਦੇ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਚਲਾਏਗੀ। ਇਹ ਵੈਨ ਆਡੀਓ ਅਤੇ ਵੀਡੀਓ ਨਾਲ ਲੈਸ ਹੈ ਅਤੇ ਵੈਨ ਵਿਚ ਮੌਜੂਦ ਮਾਹਿਰਾਂ ਵੱਲੋਂ ਏਡਜ਼ ਬਿਮਾਰੀ ਦੇ ਟੈਸਟ ਅਤੇ ਕੌਂਸਲਿੰਗ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਏਡਜ਼ ਦੀ ਬੀਮਾਰੀ ਦਾ ਅਜੇ ਤੱਕ ਕੋਈ ਸਥਾਈ ਇਲਾਜ ਸੰਭਵ ਨਹੀਂ ਹੋਇਆ।
ਬਠਿੰਡਾ ਦੇ ‘ਮੱਛੀ ਚੌਂਕ’ ਦਾ ਨਾਮ ਹੁਣ ਹੋਵੇਗਾ ‘ਗੁਰਮੁਖੀ ਚੌਂਕ’
ਇਸ ਲਈ ਜਾਗਰੂਕਤਾ ਹੀ ਇਕੋ ਇੱਕ ਇਲਾਜ ਹੈ। ਇਸ ਮੌਕੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ, ਡਾ ਰਮਨਦੀਪ ਸਿੰਗਲਾ ਡਿਪਟੀ ਮੈਡੀਕਲ ਕਮਿਸ਼ਨਰ, ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ, ਡਾ ਮਿਯੰਕਜੋਤ ਸਿੰਘ, ਡਾ ਮਨੀਸ਼ ਗੁਪਤਾ, ਡਾ ਰੋਜ਼ੀ ਅਗਰਵਾਲ, ਡਾ ਹੇਅਰ, ਨਰਿੰਦਰ ਕੁਮਾਰ ਜਿਲ੍ਹਾ ਬੀਸੀਸੀ, ਗਗਨਦੀਪ ਸਿੰਘ ਭੁਲਰ ਅਤੇ ਸਾਹਿਲ ਪੁਰੀ, ਰੇਨੂ ਐਲਟੀ, ਬਲਦੇਵ ਸਿੰਘ ਹੋਰ ਸਟਾਫ ਮੌਜੂਦ ਸਨ।