Amit Shah ਦੇ ਟਵੀਟ ‘ਤੇ CM Bhagwant Mann ਤੇ Arvind Kejriwal ਦਾ ਮੋੜਵਾਂ ਜਵਾਬ

Date:

spot_img

Chandigarh News: ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ(Amit Shah) ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਵਿਚ ਨਸ਼ਿਆਂ ਤੇ ਗੈਂਗਸਟਰ ਮਾਮਲੇ ਉੱਪਰ ਕੀਤੇ ਇੱਕ ਟਵੀਟ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜ਼ਰੀਵਾਲ (Arvind Kejriwal) ਨੇ ਕਰਾਰਾ ਜਵਾਬ ਦਿੱਤਾ ਹੈ। ਗ੍ਰਹਿ ਮੰਤਰੀ ਦੇ ਟਵੀਟ ‘ਤੇ ਮੋੜਵਾਂ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਹੈ,‘‘ਅਮਿਤ ਸ਼ਾਹ ਜੀ ਮੇਰੇ ਬਾਰੇ ਬੋਲਣ ਤੋਂ ਪਹਿਲਾਂ ਆਪਣੇ ਸਲਾਹਕਾਰਾਂ ਨਾਲ ਸਲਾਹ ਮਸ਼ਵਰਾ ਕਰ ਲੈਣਾ ਸੀ..50 ਕਿਲੋਮੀਟਰ ਰੇਂਜ BSF ਕੋਲ ਹੈ..3000 ਕਿੱਲੋ ਚਿੱਟਾ ਗੁਜਰਾਤ ਦੇ ਕਾਂਡਲਾ port ਤੋਂ ਫੜਿਆ ਜਾ ਰਿਹੈ..ਭਗਵੰਤ ਮਾਨ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੀ ਜਿੰਮੇਵਾਰੀ ਸੰਭਾਲੋ..ਆਪਣੇ ਚਮਚਿਆਂ ਦੁਆਰਾ ਲਿਖੇ ਲਿਖਾਏ ਟਵੀਟ copy paste ਨਾ ਕਰੋ..।”

ਉਧਰ, ਅਰਵਿੰਦ ਕੇਜ਼ਰੀਵਾਲ ਨੇ ਵੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਘੇਰਦਿਆਂ ਲਿਖਿਆ ਹੈ ਕਿ, ‘‘ ਤੁਸੀਂ ਹੀ ਉਹ ਹੋ ਜੋ ਅਡਾਨੀ ਬੰਦਰਗਾਹ ਰਾਹੀਂ ਪੰਜਾਬ ਵਿੱਚ ਨਸ਼ੇ ਫੈਲਾਉਂਦੇ ਹੋ!ਤੁਸੀਂ ਹੀ ਉਹ ਹੋ ਜੋ ਸਾਬਰਮਤੀ ਜੇਲ੍ਹ ਵਿੱਚ ਪੰਜਾਬ ਵਿੱਚ ਗੈਂਗਸਟਰਾਂ ਨੂੰ ਸੁਰੱਖਿਅਤ ਰੱਖਦੇ ਹੋ। ਤੁਸੀਂ ਹੀ ਉਹ ਹੋ ਜੋ 2007-2017 ਵਿੱਚ ਚਿੱਟਾ ਪਾਰਟੀ ਦੇ ਸਹਿਯੋਗ ਨਾਲ ਪੰਜਾਬ ਵਿੱਚ ਨਸ਼ੇ ਫੈਲਾਉਂਦੇ ਸੀ। ਅਤੇ ਹੁਣ, ਉਸੇ ਪਾਰਟੀ ਦੇ ਸਹਿਯੋਗ ਨਾਲ, ਤੁਸੀਂ ਪੰਜਾਬ ਵਿੱਚ ਦੁਬਾਰਾ ਨਸ਼ੇ ਵੇਚ ਕੇ ਅਰਬਾਂ ਰੁਪਏ ਕਮਾਉਣ ਦੇ ਸੁਪਨੇ ਦੇਖ ਰਹੇ ਹੋ?ਅੱਜ, ਸਭ ਤੋਂ ਵੱਧ ਨਸ਼ਾਖੋਰੀ ਦੀ ਦਰ ਉਨ੍ਹਾਂ ਰਾਜਾਂ ਵਿੱਚ ਹੈ ਜਿੱਥੇ ਤੁਸੀਂ ਕਈ ਸਾਲਾਂ ਤੋਂ ਸੱਤਾ ਵਿੱਚ ਹੋ। ਕੀ ਤੁਸੀਂ ਉਨ੍ਹਾਂ ਰਾਜਾਂ ਵਿੱਚ ਨਸ਼ੇ ਵੇਚਣ ਤੋਂ ਸੰਤੁਸ਼ਟ ਨਹੀਂ ਹੋ? ਹੁਣ, ਤੁਸੀਂ ਆਪਣੀ ਚਿੱਟਾ ਪਾਰਟੀ ਨਾਲ ਦੁਬਾਰਾ ਪੰਜਾਬ ਨੂੰ ਤਬਾਹ ਕਰਨ ਲਈ ਆਏ ਹੋ?ਜਨਤਾ ਜਾਣਦੀ ਹੈ ਕਿ ਤੁਹਾਡੀ ਬੁਰੀ ਨਜ਼ਰ ਪੰਜਾਬ ਦੇ ਪਾਣੀਆਂ, ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ‘ਤੇ ਹੈ। ਕੀ ਤੁਸੀਂ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਬਹਾਲ ਕਰਨਾ ਚਾਹੁੰਦੇ ਹੋ?ਪੰਜਾਬ ਅਜਿਹਾ ਕਦੇ ਨਹੀਂ ਹੋਣ ਦੇਵੇਗਾ।”

ਇਹ ਮਾਮਲਾ ਇੱਥੇ ਹੀ ਨਹੀਂ ਰੁਕਿਆ, ਬਲਕਿ ਆਮ ਆਦਮੀ ਪਾਰਟੀ ਪੰਜਾਬ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਦੇ ਇਸ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਆਪਣੇ ਅਧਿਕਾਰਤ ਸ਼ੋਸ਼ਲ ਮੀਡੀਆ ਉੱਪਰ ਪਾਰਟੀ ਨੇ ਲਿਖਿਆ ਹੈ ਕਿ, ‘‘ ਅਮਿਤ ਸ਼ਾਹ ਜੀ, ਤੁਸੀਂ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਹੋ। ਪੰਜਾਬ ਨੂੰ ਨਸੀਹਤਾਂ ਦੇਣ ਤੋਂ ਪਹਿਲਾਂ, ਆਪਣੇ ਖੁਦ ਦੇ ਮੰਤਰਾਲੇ ਬਾਰੇ ਜਵਾਬ ਦਿਓ।ਸਰਹੱਦੀ ਸੁਰੱਖਿਆ ਤੁਹਾਡੀ ਜ਼ਿੰਮੇਵਾਰੀ ਹੈ। ਬੀ.ਐੱਸ.ਐੱਫ. (BSF) ਤੁਹਾਡੇ ਅਧੀਨ ਆਉਂਦੀ ਹੈ। ਤੁਸੀਂ 2021 ਵਿੱਚ ਇਸ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਸੀ। ਪੰਜਾਬ ਵਿੱਚ ਦਾਖਲ ਹੋਣ ਵਾਲਾ ਹਰ ਡਰੋਨ ਉਸ ਸਰਹੱਦ ਨੂੰ ਪਾਰ ਕਰਕੇ ਆਉਂਦਾ ਹੈ, ਜਿਸ ਦੀ ਰਾਖੀ ਕਰਨੀ ਤੁਹਾਡੇ ਮੰਤਰਾਲੇ ਦਾ ਕੰਮ ਹੈ। ਮਾਨ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਦੀ ਸੁਰੱਖਿਆ ਲਈ ਆਪਣਾ ਖੁਦ ਦਾ ‘ਐਂਟੀ-ਡਰੋਨ ਸਿਸਟਮ’ — ‘ਬਾਜ਼ ਅੱਖ’ — ਲਗਾਉਣਾ ਪਿਆ, ਕਿਉਂਕਿ ਡਰੋਨ ਲਗਾਤਾਰ ਆ ਰਹੇ ਸਨ।

ਹੁਣ ਦੇਸ਼ ਨੂੰ ਦੱਸੋ: 2021 ਵਿੱਚ ਲਗਭਗ 3,000 ਕਿਲੋ ਅਫਗਾਨੀ ਹੈਰੋਇਨ ਤੁਹਾਡੇ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੱਕ ਕਿਵੇਂ ਪਹੁੰਚ ਗਈ? ਇਸ ਮਈ ਵਿੱਚ, 1,150 ਕਰੋੜ ਰੁਪਏ ਦੀ ਕੀਮਤ ਵਾਲੀ 115 ਕਿਲੋ ਕੋਕੀਨ ਅਤੇ 196 ਕਿਲੋ ਕੈਪਟਾਗਨ (ਨਸ਼ੀਲਾ ਪਦਾਰਥ) ਉਸੇ ਤੱਟ ‘ਤੇ ਕਿਵੇਂ ਪਹੁੰਚ ਗਈ? ਜਨਵਰੀ ਵਿੱਚ ਆਗਰ ਮਾਲਵਾ ਅਤੇ ਫਰਵਰੀ ਵਿੱਚ ਸਾੰਚੋਰ ਵਿਖੇ ਮੇਫੇਡ੍ਰੋਨ (mephedrone) ਦੀਆਂ ਲੈਬਾਂ ਕਿਉਂ ਫੜੀਆਂ ਜਾ ਰਹੀਆਂ ਹਨ? ਜਿਨ੍ਹਾਂ ਰਾਜਾਂ ਵਿੱਚ ਤੁਹਾਡਾ ਸ਼ਾਸਨ ਹੈ, ਉੱਥੇ ਇਹ ਸਭ ਕੌਣ ਹੋਣ ਦੇ ਰਿਹਾ ਹੈ?ਇਸ ਤੋਂ ਇਲਾਵਾ, ਇਸ ਮਾਰਚ ਵਿੱਚ ਪੇਸ਼ ਕੀਤੀ ਗਈ ਇੱਕ CAG ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਗੁਜਰਾਤ ਪੁਲਿਸ ਦੁਆਰਾ ਜ਼ਬਤ ਕੀਤੇ ਗਏ 2,332 ਕਿਲੋ ਨਸ਼ੀਲੇ ਪਦਾਰਥਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਮਿਲਿਆ; ਇਹ 2010 ਤੋਂ 2022 ਦਰਮਿਆਨ ਉਨ੍ਹਾਂ ਵੱਲੋਂ ਜ਼ਬਤ ਕੀਤੀ ਗਈ ਕੁੱਲ ਮਾਤਰਾ ਦਾ ਇੱਕ ਤਿਹਾਈ ਤੋਂ ਵੱਧ ਹਿੱਸਾ ਹੈ। ਗੁਜਰਾਤ ਦੀ ਸੀ.ਆਈ.ਡੀ. (CID) ਨੇ ਗ੍ਰਹਿ ਵਿਭਾਗ ਨੂੰ ਦੱਸਿਆ ਕਿ ਕੁਝ ਨਸ਼ਾ ਚੋਰੀ ਹੋ ਗਿਆ ਸੀ ਅਤੇ ਬਾਕੀ ਚੂਹੇ ਖਾ ਗਏ। ਤਾਂ ਫਿਰ ਦੇਸ਼ ਨੂੰ ਦੱਸੋ, ਅਮਿਤ ਸ਼ਾਹ ਜੀ: ਕੀ ਇਸਨੂੰ ਚੂਹੇ ਖਾ ਗਏ, ਜਾਂ ਤੁਸੀਂ ਇਸਨੂੰ ਹੋਰ ਰਾਜਾਂ ਵਿੱਚ ਸਪਲਾਈ ਕਰ ਦਿੱਤਾ?

ਦੂਜੇ ਪਾਸੇ, ਪੰਜਾਬ ਇਸ ਸਮੱਸਿਆ ਵਿਰੁੱਧ ਡਟ ਕੇ ਲੜ ਰਿਹਾ ਹੈ। ਪੰਜਾਬ ਪੁਲਿਸ ਦੇ ਆਪਣੇ ਅੰਕੜੇ ਦੱਸਦੇ ਹਨ ਕਿ ਮਾਨ ਸਰਕਾਰ ਦੁਆਰਾ ਕੀਤੀ ਗਈ ਸਖ਼ਤ ਕਾਰਵਾਈ ਦੇ ਨਤੀਜੇ ਵਜੋਂ ਹੈਰੋਇਨ ਦੀ ਉਪਲਬਧਤਾ ਵਿੱਚ ਕਮੀ ਆਈ ਹੈ। ਜਦੋਂ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ‘ਤੇ ਗੋਲੀ ਚਲਾਈ ਗਈ, ਤਾਂ ਪੰਜਾਬ ਪੁਲਿਸ ਨੇ ਦੋਸ਼ੀ ਦਾ ਪਿੱਛਾ ਕਰਦਿਆਂ ਉਸਨੂੰ ਰਾਜਸਥਾਨ ਤੋਂ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ, ਉਸ ਨਾਲ ਜੁੜੀ ਇੱਕ ਜਾਇਦਾਦ ਨੂੰ ਢਾਹ ਦਿੱਤਾ ਅਤੇ ਮਾਨਸਾ ਦੇ ਐਸ.ਐਚ.ਓ. (SHO) ਨੂੰ ਮੁਅੱਤਲ ਕਰ ਦਿੱਤਾ।ਅਤੇ ਤੁਹਾਡੇ ਆਪਣੇ ‘ਡਬਲ-ਇੰਜਣ’ ਵਾਲੇ ਹਰਿਆਣਾ ਵਿੱਚ — ਜੋ ਪੰਜਾਬ ਦਾ ਗੁਆਂਢੀ ਰਾਜ ਹੈ — ਮੁੱਖ ਮੰਤਰੀ ਦੇ ਆਪਣੇ ਚੋਣ ਹਲਕੇ ਵਿੱਚ ਹੀ ਉਨ੍ਹਾਂ ਪੱਤਰਕਾਰ ਸਰਹੱਦ ਸੁਰੱਖਿਅਤ ਕਰੋ। ਆਪਣੇ ਖੁਦ ਦੇ ਰਾਜਾਂ ਨੂੰ ਸੁਧਾਰੋ। ਫਿਰ ਆਓ ਅਤੇ ਪੰਜਾਬ ਨਾਲ ਗੱਲ ਕਰੋ।


ਜਿਕਰਯੋਗ ਹੈਕਿ ਅਮਿਤ ਸ਼ਾਹ ਨੇ ਪੰਜਾਬੀ ਵਿਚ ਲਿਖੇ ਇੱਕ ਟਵੀਟ ਵਿਚ ਲਿਖਿਆ ਸੀ ਕਿ ‘‘ ਪੰਜਾਬ ਅੱਜ ਨਸ਼ੇ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਦੇ ਵਧਦੇ ਖ਼ਤਰੇ ਨਾਲ ਜੂਝ ਰਿਹਾ ਹੈ। ਭਗਵੰਤ ਮਾਨ ਸਰਕਾਰ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਹੈ ਕਿ ਆਖ਼ਰ ਪੰਜਾਬ ਦੀ ਜਨਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ?ਦਿੜਬਾ ਵਿੱਚ ਇੱਕ ਪਿਤਾ ਦਾ ਦਬਾਅ ਵਿੱਚ ਜ਼ਹਿਰ ਖਾ ਲੈਣਾ ਅਤੇ ਮਾਨਸਾ ਵਿੱਚ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਹਾੜੇ ਹੱਤਿਆ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਵਿੰਦਰ ਦੇ ਪਿਤਾ ਨੇ ‘ਆਪ’ ਸਰਕਾਰ ਅਤੇ ਉਨ੍ਹਾਂ ਦੇ ਵਿਧਾਇਕ ‘ਤੇ ਗੰਭੀਰ ਦੋਸ਼ ਲਗਾਏ ਹਨ। ਗ੍ਰਹਿ ਮੰਤਰਾਲਾ ਵੀ ਇਨ੍ਹਾਂ ਦੋਵਾਂ ਘਟਨਾਵਾਂ ‘ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗੇਗਾ।ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਦਿਨੋਂ-ਦਿਨ ਵਧ ਰਿਹਾ ਹੈ, ਸੰਗਠਿਤ ਅਪਰਾਧ ਦਾ ਖ਼ਤਰਾ ਵਧ ਰਿਹਾ ਹੈ ਅਤੇ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਭਗਵੰਤ ਮਾਨ ਜੀ, ਪੰਜਾਬ ਦੀ ਜਨਤਾ ਨੂੰ ਪ੍ਰਚਾਰ ਨਹੀਂ, ਜਵਾਬ, ਐਲਾਨ ਨਹੀਂ, ਨਤੀਜੇ, ਨਸ਼ੇ ਦੇ ਨੈੱਟਵਰਕ ‘ਤੇ ਨਿਰਣਾਇਕ ਪ੍ਰਹਾਰ ਅਤੇ ਅਪਰਾਧੀਆਂ ਨੂੰ ਮਿਲਣ ਵਾਲੀ ਕਿਸੇ ਵੀ ਰਾਜਨੀਤਿਕ ਸਰਪ੍ਰਸਤੀ ਦੀ ਨਿਰਪੱਖ ਜਾਂਚ ਚਾਹੀਦੀ ਹੈ।
ਮੈਂ ਅੱਜ ਪੰਜਾਬ ਦੀ ਜਨਤਾ ਦੇ ਸਾਹਮਣੇ ਆਪਣਾ ਸੰਕਲਪ ਦੁਹਰਾਉਂਦਾ ਹਾਂ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣਨ ‘ਤੇ ਅਸੀਂ ਨਸ਼ਾਮੁਕਤ, ਗੈਂਗਸਟਰਮੁਕਤ ਅਤੇ ਸੁਰੱਖਿਅਤ ਪੰਜਾਬ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰਾਂਗੇ।
ਸਾਡਾ ਟੀਚਾ ਸਪੱਸ਼ਟ ਹੈ – ਨਸ਼ੇ ਦੇ ਕਾਰੋਬਾਰ ‘ਤੇ ਪ੍ਰਹਾਰ, ਨੌਜਵਾਨਾਂ ਦੇ ਭਵਿੱਖ ਦੀ ਰੱਖਿਆ, ਅਪਰਾਧੀਆਂ ‘ਤੇ ਸਖ਼ਤ ਕਾਰਵਾਈ ਅਤੇ ਕਾਨੂੰਨ ਦਾ ਅਜਿਹਾ ਰਾਜ, ਜਿਸ ਵਿੱਚ ਕੋਈ ਵੀ ਨਾਗਰਿਕ ਡਰ ਦੇ ਸਾਏ ਵਿੱਚ ਜਿਊਣ ਲਈ ਮਜਬੂਰ ਨਾ ਹੋਵੇ।

spot_img
spot_img

Share post:

Popular

More like this
Related

ਪਤਨੀ ਤੇ ਧੀ ਦਾ ਜਾਇਦਾਦ ’ਚ ਕਿੰਨਾ ਹੱਕ? ਵਸੀਅਤ ਬਣਾਉਣ ਤੋਂ ਪਹਿਲਾਂ ਜਾਣ ਲਓ ਜਾਇਦਾਦ ਦੇ ਕਾਨੂੰਨ

ਨਿਊਜ਼ ਡੈਸਕ :  ਜਾਇਦਾਦ ਕਰੋੜਾਂ ਦੀ ਹੋਵੇ ਜਾਂ ਲੱਖਾਂ...

 Whatsapp ਦਾ ਨਵਾਂ ਗੈਸਟ ਕਾਲ ਫੀਚਰ ਹੋਇਆ ਸ਼ੁਰੂ! ਬਿਨਾਂ Whatsapp ਖਾਤੇ ਦੇ ਵੀ Audio ਤੇ Video Call

ਨਿਊਜ਼ ਡੈਸਕ : ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਵੀਡੀਓ ਕਾਲ...

Batala ‘ਚ ਨਸ਼ਾ ਰੋਕਣ ਨੂੰ ਲੈ ਕੇ ਹੋਏ ਵਿਵਾਦ ‘ਚ ਇੱਕ ਹੋਰ ਕ*ਤ*ਲ; ਦੋ ਜਖ਼ਮੀ

Batala News: ਹਾਲੇ ਮਾਨਸਾ 'ਚ ਇੱਕ ਮੈਡੀਕਲ ਸਟੋਰ ਮਾਲਕ...