ਚੰਡੀਗੜ੍ਹ, 27 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੀ ਸੂਬਾਈ ਪ੍ਰਧਾਨਗੀ ਛੱਡਣ ਦੀ ਇੱਛਾ ਜਤਾਈ ਹੈ। ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਖੇ ਪਾਰਟੀ ਦੀ ਚੋਣ ਮੁਹਿੰਮ ਭਖਾਉਣ ਤੋਂ ਬਾਅਦ ਇਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਸ: ਮਾਨ ਨੇ ਕਿਹਾ ਕਿ ਉਸਦੇ ਕੋਲ ਬਤੌਰ ਮੁੱਖ ਮੰਤਰੀ ਕੰਮ ਦਾ ਕਾਫੀ ਭਾਰ ਹੈ ਅਤੇ 14 ਮਹਿਕਮੇ ਹਨ।ਉਹ ਚਾਹੁੰਦੇ ਹਨ ਕਿ
ਮੁੱਖ ਮੰਤਰੀ ਵੱਲੋਂ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ ਨੂੰ ਡੀ.ਏ.ਪੀ. ਖਾਦ ਦੀ ਮੁਕੰਮਲ ਸਪਲਾਈ ਕਰਨ ਦੀ ਮੰਗ
ਪਾਰਟੀ ਦੀ ਕੋਈ ਹੋਰ ਆਗੂ ਫੁੱਲ ਟਾਈਮ ਜਿੰਮੇਵਾਰੀ ਨਿਭਾਵੇ ਅਤੇ ਉਹ ਵਲੰਟੀਅਰ ਦੇ ਤੌਰ ‘ਤੇ ਪਾਰਟੀ ਦੇ ਵਿੱਚ ਵੱਧ ਚੜ ਕੇ ਕੰਮ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਬਤੌਰ ਪਾਰਟੀ ਪ੍ਰਧਾਨ ਸੇਵਾਵਾਂ ਦਿੰਦੇ ਆ ਰਹੇ ਭਗਵੰਤ ਸਿੰਘ ਮਾਨ ਦੇ ਨਾਂ ‘ਤੇ ਹੀ ਪਾਰਟੀ ਵੱਲੋਂ ਸੂਬੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਗਈਆਂ ਸਨ ਅਤੇ ਲੋਕਾਂ ਨੂੰ ਵੀ ਉਹਨਾਂ ਨੇ ਭਰਵਾਂ ਸਾਥ ਦਿੱਤਾ ਤੇ 92 ਸੀਟਾਂ ਉਪਰ ਜਿੱਤ ਦਵਾਈ ਸੀ।