Kurali News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਨੀਵਾਰ ਨੂੰ ਅਚਾਨਕ ਤੜਕਸਾਰ ਕਰੀਬ 4 ਵਜੇਂ ਕੁਰਾਲੀ ਬੱਸ ਅੱਡੇ ‘ਤੇ ਪੁੱਜੇ। ਵੱਡੀ ਗੱਲ ਇਹ ਸੀ ਕਿ ਇਸ ਮੌਕੇ ਉਨ੍ਹਾਂ ਨਾਲ ਆਮ ਦੀ ਤਰ੍ਹਾਂ ਸੁਰੱਖਿਆ ਦਾ ਵੱਡਾ ਕਾਫ਼ਲਾ ਨਹੀਂ ਸੀ। ਇਸ ਮੌਕੇ ਉਨ੍ਹਾਂ ਬੱਸ ਅੱਡੇ ‘ਚ ਮੌਜੂਦ ਸਵਾਰੀਆਂ ਤੇ ਹੋਰਨਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ ਯਾਤਰੀਗਣ ਧਿਆਨ ਦੇਣ; ਅੱਜ ਮੁੜ PRTC ਬੱਸਾਂ ਦਾ ਰਹੇਗਾ ਚੱਕਾ ਜਾਮ! ਹੜਤਾਲ ਜਾਰੀ, ਬੱਸ ਅੱਡਿਆਂ ਵਿਚ ਪੁਲਿਸ ਤੈਨਾਤ
ਦਸਣਾ ਬਣਦਾ ਹੈ ਕਿ ਬੀਤੇ ਕੱਲ ਤੋਂ ਹੀ ਪੰਜਾਬ ਭਰ ਦੇ ਵਿਚ ਪੀਆਰਟੀਸੀ/ਪਨਬੱਸ ਮੁਲਾਜਮਾਂ ਦੀ ਹੜਤਾਲ ਕਾਰਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ, ਜਿਸ ਕਾਰਨ ਸਵਾਰੀਆਂ ਨੂੰ ਖੱਜਲਖੁਆਰ ਹੋਣਾ ਪੈ ਰਿਹਾ। ਇਸ ਮੌਕੇ ਦੀਆਂ ਸਾਹਮਣੇ ਆਈਆਂ ਵੀਡੀਓਜ਼ ਮੁਤਾਬਕ ਲੋਕਾਂ ਨੇ ਇਸ ਪ੍ਰੇਸ਼ਾਨੀ ਬਾਬਤ ਮੁੱਖ ਮੰਤਰੀ ਨਾਲ ਗੱਲ ਕੀਤੀ। ਮੁੱਖ ਮੰਤਰੀ ਨੇ ਲੋਕਾਂ ਦੀ ਤਕਲੀਫ਼ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







