ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਵਿਧਾਇਕਾਂ ਨਾਲ ਮੀਟਿੰਗ

0
21

ਕੈਬਨਿਟ ਮੀਟਿੰਗ ਤੋਂ ਪਹਿਲਾਂ ਹੋਵੇਗੀ ਅਹਿਮ ਚਰਚਾ

ਚੰਡੀਗੜ੍ਹ, 13 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਮੰਗਲਵਾਰ ਨੂੰ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਜਾਵੇਗੀ। ਭਲਕੇ ਬੁੱਧਵਾਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਮੀਟਿੰਗ ਤੋਂ ਪਹਿਲਾਂ ਵਿਧਾਇਕਾਂ ਨਾਲ ਚਰਚਾ ਨੂੰ ਅਹਿਮ ਮੰਨਿਆ ਜਾ ਰਿਹਾ। ਸੂਚਨਾ ਮੁਤਾਬਕ ਮੀਟਿੰਗ ਦੌਰਾਨ ਮੁੱਖ ਮੰਤਰੀ ਆਪਣੀ ਰਿਹਾਇਸ਼ ’ਤੇ ਸੱਦੀ ਇਸ ਮੀਟਿੰਗ ਵਿਚ ਵਿਧਾਇਕਾਂ ਨਾਲ ਦੁਪਿਹਰ ਦਾ ਭੋਜ਼ਨ ਵੀ ਕਰਨਗੇ। ਮੁੱਖ ਮੰਤਰੀ ਵੱਲੋਂ ਵਿਧਾਇਕਾਂ ਦੇ ਹਲਕੇ ਵਿਚ ਚੱਲ ਰਹੇ ਵਿਕਾਸ ਕਾਰਜ਼ਾਂ, ਸਮੱਸਿਆਵਾਂ ਅਤੇ ਆਗਾਮੀ ਸਮੇਂ ਦੌਰਾਨ ਹੋਣ ਜਾ ਰਹੀ ਪੰਚਾਇਤਾਂ ਚੋਣਾਂ ਸਬੰਧੀ ਚਰਚਾ ਕਰਨਗੇ।

ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਸਹਿਤ ਪੰਜਾਬ ਦੇ ਦੋ ਪ੍ਰੋਫੈਸਰ ਹਿਮਾਚਲ ਵਿਜੀਲੈਂਸ ਵੱਲੋਂ ਗ੍ਰਿਫਤਾਰ

ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਮੁੱਖ ਮੰਤਰੀ ਸ: ਮਾਨ ਵੱਲੋਂ ਸਮੇਂ-ਸਮੇਂ ’ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਜਾਂਦੀ ਰਹੀ ਹੈ, ਜਿਸ ਵਿਚ ਜਮੀਨੀ ਪੱਧਰ ’ਤੇ ਫ਼ੀਡਬੈਕ ਲਈ ਜਾਂਦੀ ਹੈ। ਮੌਜੂਦਾ ਸਮੇਂ ਹੁਣ ਆਉਣ ਵਾਲੇ ਦਿਨਾਂ ਵਿਚ ਵਿਧਾਨ ਸਭਾ ਦਾ ਮਾਨਸੂਨ ਸ਼ੈਸਨ ਵੀ ਸ਼ੁਰੂ ਹੋਣ ਜਾ ਰਿਹਾ ਤੇ ਨਾਲ ਹੀ ਪੰਚਾਇਤ ਚੋਣਾਂ ਵੀ ਸਿਰ ’ਤੇ ਹਨ, ਜਿਸ ਕਾਰਨ ਵਿਧਾਇਕਾਂ ਨਾਲ ਇਸ ਮੀਟਿੰਗ ਨੂੂੰ ਮਹੱਤਵਪੂਰਨ ਮੰਨਿਆ ਜਾ ਰਿਹਾ।

 

 

LEAVE A REPLY

Please enter your comment!
Please enter your name here