CM Bhagwant Singh Mann ਨੇ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 29 ਉੱਘੀਆਂ ਸ਼ਖਸੀਅਤਾਂ ਨੂੰ ਸਟੇਟ ਐਵਾਰਡ ਨਾਲ ਕੀਤਾ ਸਨਮਾਨਿਤ

Date:

spot_img

👉5 ਪੁਲਿਸ ਮੁਲਾਜ਼ਮਾਂ ਨੂੰ ਬਹਾਦਰੀ ਅਤੇ ਵਿਲੱਖਣ ਸੇਵਾਵਾਂ ਲਈ ‘ਮੁੱਖ ਮੰਤਰੀ ਰਕਸ਼ਕ ਪਦਕ’ ਕੀਤਾ ਪ੍ਰਦਾਨ
👉20 ਪੁਲਿਸ ਮੁਲਾਜ਼ਮਾਂ ਨੂੰ ਸ਼ਾਨਦਾਰ ਸੇਵਾਵਾਂ ਲਈ ‘ਮੁੱਖ ਮੰਤਰੀ ਮੈਡਲ’ ਨਾਲ ਕੀਤਾ ਸਨਮਾਨਿਤ
Ferozepur News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 80ਵੇਂ ਆਜ਼ਾਦੀ ਦਿਵਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 29 ਉੱਘੀਆਂ ਸ਼ਖਸੀਅਤਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੇ ਅੱਜ ਇੱਥੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਵੱਕਾਰੀ ‘ਮੁੱਖ ਮੰਤਰੀ ਰਕਸ਼ਕ ਪਦਕ’ ਅਤੇ ਸ਼ਾਨਦਾਰ ਸੇਵਾਵਾਂ ਲਈ ‘ਮੁੱਖ ਮੰਤਰੀ ਮੈਡਲ’ ਨਾਲ ਸਨਮਾਨਿਤ ਕੀਤਾ।ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਸਟੇਟ ਅਵਾਰਡ ਉਨ੍ਹਾਂ ਉੱਘੀਆਂ ਸ਼ਖਸੀਅਤਾਂ ਦੀਆਂ ਸਮਰਪਿਤ ਸੇਵਾਵਾਂ ਅਤੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦਿੰਦੇ ਹਨ, ਜਿਨ੍ਹਾਂ ਨੇ ਜਨਤਕ ਹਿੱਤ ਵਿੱਚ ਆਪੋ-ਆਪਣੇ ਖੇਤਰਾਂ ਵਿੱਚ ਅਣਥੱਕ ਮਿਹਨਤ ਕੀਤੀ ਹੈ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਸਮਾਜਿਕ ਕਾਰਕੁਨ, ਕਲਾਕਾਰ, ਸਾਹਿਤਕਾਰ, ਕਵੀ, ਵਾਤਾਵਰਣ ਪ੍ਰੇਮੀ, ਮਾਹਰ, ਸਰਕਾਰੀ ਅਧਿਕਾਰੀ ਅਤੇ ਹੋਰ ਸ਼ਖਸੀਅਤਾਂ ਸ਼ਾਮਲ ਹਨ, ਜਿਨ੍ਹਾਂ ਨੇ ਸਮਾਜ ਭਲਾਈ ਵਿੱਚ ਸਾਰਥਕ ਯੋਗਦਾਨ ਪਾਇਆ ਹੈ।”

ਇਹ ਵੀ ਪੜ੍ਹੋ  ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਆਦਰਸ਼ਾਂ ‘ਤੇ ਚੱਲ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਨੇ ਬਹਾਦਰੀ ਲਈ ਬਠਿੰਡਾ ਦੇ ਜਗਦੇਵ ਸਿੰਘ ਨੂੰ ਸਰਟੀਫਿਕੇਟ ਅਤੇ ਐਵਾਰਡ ਪ੍ਰਦਾਨ ਕੀਤੇ ਜਦਕਿ ਮਲੇਰਕੋਟਲਾ ਤੋਂ ਇੰਦਰਜੀਤ ਸਿੰਘ, ਜਲੰਧਰ ਤੋਂ ਸੁਰਿੰਦਰ ਜਗਤ, ਜਲੰਧਰ ਤੋਂ ਸੁਨੀਤਾ ਕਪੂਰ, ਬਠਿੰਡਾ ਤੋਂ ਸੁਖਦੀਪ ਸਿੰਘ ਢਿੱਲੋਂ, ਬਠਿੰਡਾ ਤੋਂ ਅਵਤਾਰ ਸਿੰਘ ਮਾਨ, ਜਲੰਧਰ ਤੋਂ ਉਪਿੰਦਰ ਸਿੰਘ ਘਈ, ਸ਼ਹੀਦ ਭਗਤ ਸਿੰਘ ਨਗਰ ਤੋਂ ਜਸਵੀਰ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਜਤਿੰਦਰ ਸਿੰਘ, ਅੰਮ੍ਰਿਤਸਰ ਤੋਂ ਵਿਨੋਦ ਕੁਮਾਰ, ਅੰਮ੍ਰਿਤਸਰ ਤੋਂ ਅਵਤਾਰ ਸਿੰਘ ਅਤੇ ਸੰਗਰੂਰ ਤੋਂ ਅਵਤਾਰ ਸਿੰਘ ਨੂੰ ਸਮਾਜ ਸੇਵੀ ਲਈ; ਪਟਿਆਲਾ ਤੋਂ ਸਤਵੀਰ ਕੌਰ ਨੂੰ ਕਲਾ ਲਈ; ਅੰਮ੍ਰਿਤਸਰ ਤੋਂ ਨਿਰਮਲ ਸਿੰਘ ਨੂੰ ਸਮਾਜ ਸੇਵਾ ਲਈ; ਜਲੰਧਰ ਤੋਂ ਮੇਹਰ ਮਲਿਕ, ਬਰਨਾਲਾ ਤੋਂ ਬੇਅੰਤ ਸਿੰਘ ਬਾਜਵਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਸੰਜੀਵ ਸੈਣੀ, ਪਟਿਆਲਾ ਤੋਂ ਬਾਜ ਸਿੰਘ, ਮਾਲੇਰਕੋਟਲਾ ਤੋਂ ਡਾ. ਮੁਹੰਮਦ ਅਯੂਬ ਖਾਨ, ਸੰਗਰੂਰ ਤੋਂ ਪ੍ਰੇਮਲਤਾ ਅਤੇ ਅੰਮ੍ਰਿਤਸਰ ਤੋਂ ਪਰਮਜੀਤ ਕੌਰ ਨੂੰ ਸਾਹਿਤ ਲਈ; ਅੰਮ੍ਰਿਤਸਰ ਤੋਂ ਡਾ. ਪਰਮਿੰਦਰ ਸਿੰਘ ਨੂੰ ਸਿਹਤ ਸੇਵਾਵਾਂ ਲਈ; ਕਪੂਰਥਲਾ ਤੋਂ ਤਲਵਿੰਦਰ ਸਿੰਘ ਅਤੇ ਲੁਧਿਆਣਾ ਤੋਂ ਸੁਖਰਾਜ ਭੁੱਲਰ ਨੂੰ ਸਾਇੰਸ ਅਤੇ ਤਕਨਾਲੋਜੀ ਲਈ ਅਤੇ ਲੁਧਿਆਣਾ ਤੋਂ ਕਮਲਜੀਤ ਸਿੰਘ, ਅੰਮ੍ਰਿਤਸਰ ਤੋਂ ਕਾਂਤਾ ਅਤੇ ਐਸਏਐਸ ਨਗਰ ਤੋਂ ਅਸ਼ੋਕ ਕੁਮਾਰ ਨੂੰ ਸ਼ਾਨਦਾਰ ਸੇਵਾਵਾਂ ਲਈ ਸਰਟੀਫਿਕੇਟ ਅਤੇ ਐਵਾਰਡ ਪ੍ਰਦਾਨ ਕੀਤੇ।

ਇਹ ਵੀ ਪੜ੍ਹੋ  ਭਗਵੰਤ ਸਿੰਘ ਮਾਨ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦਾ ਖੁਸ਼ਹਾਲ, ਤਰੱਕੀਸ਼ੀਲ ਅਤੇ ‘ਰੰਗਲਾ ਪੰਜਾਬ’ ਸਿਰਜਣ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ.

ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੈੱਡ ਕਾਂਸਟੇਬਲ ਲਵਪ੍ਰੀਤ ਸਿੰਘ, ਕਾਂਸਟੇਬਲ ਬੇਬੀ ਕੁਮਾਰ, ਲੇਡੀ ਕਾਂਸਟੇਬਲ ਚਰਨਜੀਤ, ਲੇਡੀ ਕਾਂਸਟੇਬਲ ਮਮਤਾ ਰਾਣੀ ਅਤੇ ਸੀਨੀਅਰ ਕਾਂਸਟੇਬਲ ਅੰਗਰੇਜ ਸਿੰਘ ਨੂੰ ‘ਮੁੱਖ ਮੰਤਰੀ ਰਕਸ਼ਕ ਪਦਕ’ ਨਾਲ ਸਨਮਾਨਿਤ ਵੀ ਕੀਤਾ।ਇਸੇ ਤਰ੍ਹਾਂ ਮੁੱਖ ਮੰਤਰੀ ਨੇ ਪਵਨਪ੍ਰੀਤ ਪੀ.ਪੀ.ਐਸ., ਸੁਰਿੰਦਰਾ ਸਿੰਘ ਪੀ.ਪੀ.ਐਸ., ਅਸ਼ਵਨੀ ਕੁਮਾਰ ਪੀ.ਪੀ.ਐਸ., ਇੰਸਪੈਕਟਰ ਰਾਜੇਸ਼ ਕੁਮਾਰ, ਇੰਸਪੈਕਟਰ ਗੁਰਮੀਤ ਸਿੰਘ, ਇੰਸਪੈਕਟਰ ਦਵਿੰਦਰ ਸਿੰਘ, ਇੰਸਪੈਕਟਰ ਸਤਪਾਲ, ਸਬ-ਇੰਸਪੈਕਟਰ ਇੰਦਰਜੀਤ ਕੌਰ, ਸਬ-ਇੰਸਪੈਕਟਰ ਸੰਦੀਪ ਕੁਮਾਰ, ਸਬ-ਇੰਸਪੈਕਟਰ ਕਰਮਜੀਤ ਸਿੰਘ, ਸਬ ਇੰਸਪੈਕਟਰ ਬਲਦੇਵ ਸਿੰਘ, ਸਬ ਇੰਸਪੈਕਟਰ ਸੁਖਵਿੰਦਰ ਸਿੰਘ, ਏ.ਐਸ.ਆਈ. ਯਾਦਵਿੰਦਰ ਸਿੰਘ, ਏ.ਐਸ.ਆਈ ਨਰਿੰਦਰ ਸਿੱਧੂ, ਏ.ਐਸ.ਆਈ.ਨਵਤੇਜ ਸਿੰਘ ਬਰਾੜ, ਏ.ਐਸ.ਆਈ ਜਤਿੰਦਰ ਸਿੰਘ, ਸੀਨੀਅਰ ਕਾਂਸਟੇਬਲ ਅਮਨਪ੍ਰੀਤ ਸਿੰਘ, ਸੀਨੀਅਰ ਕਾਂਸਟੇਬਲ ਰਮਨਪ੍ਰੀਤ ਸਿੰਘ, ਇੰਸਪੈਕਟਰ ਹਰਜੋਤ ਕੌਰ ਅਤੇ ਸੀਨੀਅਰ ਕਾਂਸਟੇਬਲ ਅਮਰਦੀਪ ਸਿੰਘ ਨੂੰ ਸ਼ਾਨਦਾਰ ਸੇਵਾਵਾਂ ਲਈ ‘ਮੁੱਖ ਮੰਤਰੀ ਮੈਡਲ’ ਨਾਲ ਵੀ ਸਨਮਾਨਿਤ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਪੁਰਸਕਾਰ ਜੇਤੂਆਂ ਦੀ ਉਨ੍ਹਾਂ ਦੀ ਸਮਰਪਿਤ ਭਾਵਨਾ ਅਤੇ ਸੇਵਾਵਾਂ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਲੋਕ ਭਲਾਈ ਅਤੇ ਪੰਜਾਬ ਦੀ ਤਰੱਕੀ ਲਈ ਸਮਰਪਣ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਦੂਜਿਆਂ ਨੂੰ ਪ੍ਰੇਰਿਤ ਕਰਦਾ ਰਹੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

80 ਵਾਂ ਅਜ਼ਾਦੀ ਦਿਹਾੜਾ : ਬਠਿੰਡਾ ਵਿਖੇ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਲਹਿਰਾਇਆ ਕੌਮੀ ਤਿਰੰਗਾ

👉ਕਿਹਾ, ਆਜ਼ਾਦੀ ਦੇ ਪਰਵਾਨਿਆਂ ਦੇ ਸੰਘਰਸ਼ਾਂ ਕਾਰਨ ਅਸੀਂ ਆਜ਼ਾਦ...

Punjab School Education Board ਵਿਖੇ 80ਵਾਂ ਆਜ਼ਾਦੀ ਦਿਹਾੜਾ ਮਨਾਇਆ

👉ਵਿਕਸਿਤ ਭਾਰਤ ਲਈ ਸਿੱਖਿਆ ਦੀ ਅਹਿਮ ਭੂਮਿਕਾ: ਡਾ. ਅਮਰਪਾਲ...

DAV College Bathinda ਨੇ 80ਵਾਂ ਆਜ਼ਾਦੀ ਦਿਵਸ ਮਨਾਇਆ

Bathinda News: DAV College Bathindaਵਿਖੇ ਭਾਰਤ ਦੀ 80ਵੀਂ ਆਜ਼ਾਦੀ...

ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਆਦਰਸ਼ਾਂ ‘ਤੇ ਚੱਲ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸਮਰਪਿਤ ਵਿਰਾਸਤੀ ਕੰਪਲੈਕਸ 'ਤੇ ਸਰਕਾਰ...