WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਹਰਿਆਣਾ

ਮੁੱਖ ਮੰਤਰੀ ਨੇ ਤੀਰਥ ਯਾਤਰਾ ਯੋਜਨਾ ਤਹਿਤ ਰਾਮਲੱਲਾ ਦੇ ਦਰਸ਼ਨ ਲਈ ਬੱਸ ਨੁੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਚੰਡੀਗੜ੍ਹ, 17 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਸੋਮਵਾਰ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੰਬਾਲਾ ਜਿਲ੍ਹਾ ਤੋਂ ਅਯੋਧਿਆ ਧਾਮ ਲਈ ਏਸੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਬੱਸ ਵਿਚ 38 ਤੀਰਥ ਯਾਤਰੀ ਸਵਾਰ ਸਨ, ਜੋ ਅਯੋਧਿਆ ਜਾਣਗੇ ਅਤੇ ਸ੍ਰੀ ਰਾਮ ਮੰਦਿਰ ਦੇ ਦਰਸ਼ਨ ਕਰਣਗੇ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਰਾਮ ਦੇ ਦਰਸ਼ਨਾਂ ਲਈ ਮਾਂ ਅੰਬਾ ਦੀ ਪਵਿੱਤਰ ਭੂਮੀ ਤੋਂ ਜੱਥਾ ਰਵਾਨਾ ਕੀਤਾ ਹੈ। ਇਕ ਲੰਬੇ ਸਮੇਂ ਬਾਅਦ ਅਯੋਧਿਆ ਵਿਚ ਭਗਵਾਨ ਸ੍ਰੀ ਰਾਮ ਦਾ ਵੱਡਾ ਅਤੇ ਸ਼ਾਨਦਾਰ ਮੰਦਿਰ ਬਣਿਆ ਹੈ ਜੋ ਸਾਡੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੂਬੇ ਦੇ ਲੱਖਾਂ ਸ਼ਰਧਾਲੂ ਫਰੀ ਦੇਸ਼ ਦੇ ਮਹਤੱਵਪੂਰਨ ਤੀਰਥ ਸਥਾਨਾਂ ਦੇ ਦਰਸ਼ਨ ਕਰਣਗੇ। ਇਸ ਦੇ ਲਈ ਪੂਰੇ ਸੂਬੇ ਤੋਂ ਹੁਣ ਤਕ 7 ਏਸੀ ਵੋਲਵੋ ਬੱਸਾਂ ਸੂਬਾ ਸਰਕਾਰ ਵੱਲੋਂ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ ਅਤੇ ਸੈਕੜਿਆਂ ਯਾਤਰੀ ਅਯੋਧਿਆ ਸਮੇਤ ਹੋਰ ਤੀਰਥ ਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ।

ਹਰਿਆਣਾ ਵਿਚ ਸਥਾਪਤ ਹੋਵੇਗੇ 800 ਮੈਗਾਵਾਟ ਦੀ ਅਲਟਰਾ ਸੁਪਰ ਕ੍ਰਿਟੀਕਲ ਥਰਮਲ ਪਾਵਰ ਯੂਨਿਟ: ਮੁੱਖ ਮੰਤਰੀ

ਇਸ ਅਨੋਖੀ ਯੋਜਨਾ ਨਾਲ ਸ਼ਰਧਾਲੂਆਂ ਦੀ ਆਸਥਾ ਨੂੰ ਵੀ ਸਨਮਾਨ ਮਿਲ ਰਿਹਾ ਹੈ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਅਯੋਧਿਆ ਧਾਮ ਜਾ ਰਹੇ ਸ਼ਰਧਾਲੂਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ’ਤੇ ਟ੍ਰਾਂਸਪੋਰਟ ਮੰਤਰੀ ਅਸੀਮ ਗੋਇਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ, ਡਿਪਟੀ ਕਮਿਸ਼ਨਰ ਡਾ. ਸ਼ਾਲੀਨ, ਐਸਪੀ ਜਸ਼ਨ ਦੀਪ ਸਿੰਘ ਰੰਧਾਵਾ, ਸੰਯੁਕਤ ਨਿਦੇਸ਼ਕ ਗੌਰਵ ਗੁਪਤਾ, ਭਾਜਪਾ ਜਿਲ੍ਹਾ ਪ੍ਰਧਾਨ ਮਨਦੀਪ ਰਾਣਾ ਮੌਜੂਦ ਰਹੇ। ਇਸ ਦੌਰਾਨ ਸ਼ਰਧਾਲੂਆਂ ਨੂੰ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਵੱਲੋਂ ਇਕ-ਇਕ ਕਿੱਟ ਬੈਗ ਵੀ ਉਪਲਬਧ ਕਰਵਾਇਆ ਗਿਆ।

 

Related posts

ਸੁਖਬੀਰ ਬਾਦਲ ਨੇ ਅਗਲੀ ਸਰਕਾਰ ਬਣਾਉਣ ਲਈ ਖੇਤਰੀ ਪਾਰਟੀਆਂ ਨੂੰ ਇਕ ਸਾਂਝੇ ਮੰਚ ’ਤੇ ਇਕਜੁੱਟ ਹੋਣ ਦਾ ਦਿੱਤਾ ਸੱਦਾ

punjabusernewssite

ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਈ-ਫਸਲ ਸ਼ਤੀਪੂਰਤੀ ਪੋਰਟਲ ਲਾਂਚ

punjabusernewssite

ਹਰਿਆਣਾ ਪੁਲਿਸ ਨੇ 7 ਕੁਇੰਟਲ 40 ਕਿਲੋ ਡੋਡਾ ਸਹਿਤ ਤਿੰਨ ਨੂੰ ਕੀਤਾ ਗਿਰਫਤਾਰ

punjabusernewssite