ਲੁਧਿਆਣਾ, 26 ਜਨਵਰੀ: ਪਿਛਲੇ ਸਾਲ ਅਪਣੇ ਵਿਆਹ ਨੂੰ ਲੈ ਕੇ ਚਰਚਾ ਵਿਚ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬਾ ਵਾਸੀਆਂ ਨੂੰ ਆਪਣੇ ਪ੍ਰਵਾਰ ’ਚ ਆਉਣ ਵਾਲੀ ਵੱਡੀ ਖ਼ੁਸੀ ਦਾ ਖ਼ੁਲਾਸਾ ਕੀਤਾ ਹੈ। ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਦਾਨ ਹਾਲ ’ਚ ਗਣਤੰਤਰਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਪੁੱਜੇ ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਸੰਬੋਧਨ ਵੀ ਕੀਤਾ।
ਡੇਰਾ ਮੁੱਖੀ ਰਾਮ ਰਹੀਮ ਦੀ ਪੈਰੋਲ ‘ਚ ਵਾਧਾ
ਉਨ੍ਹਾਂ ਜਿੱਥੇ ਪੰਜਾਬ ਦੀ ਤਰੱਕੀ ਦੇ ਮੁੱਦੇ ’ਤੇ ਗੱਲ ਕੀਤੀ, ਉਥੇ ਆਪਣੇ ਪ੍ਰਵਾਰ ’ਚ ਆਉਣ ਵਾਲੀ ਖ਼ੁਸੀ ਦਾ ਜਿਕਰ ਕੀਤਾ।ਭਗਵੰਤ ਸਿੰਘ ਮਾਨ ਨੇ ਦਸਿਆ ਕਿ ‘‘ ਉਨ੍ਹਾਂ ਦੇ ਘਰ ਜਲਦੀ ਹੀ ਖ਼ੁਸੀ ਆਉਣ ਵਾਲੀ ਹੈ ਕਿਉਂਕਿ ਉਨ੍ਹਾਂ ਦੀ ਧਰਮਪਤਨੀ ਡਾ ਗੁਰਪ੍ਰੀਤ ਕੌਰ ਸੱਤ ਮਹੀਨਿਆਂ ਦੀ ਗਰਭਵਤੀ ਹੈ ਤੇ ਆਉਣ ਵਾਲੇ ਦੋ ਮਹੀਨਿਆਂ ’ਚ ਮਾਂ ਬਣਨ ਜਾ ਰਹੀ ਹੈ। ’’ ਮੁੱਖ ਮੰਤਰੀ ਨੈ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੱਡੀ ਖ਼ੁਸੀ ਹੈ ਪ੍ਰੰਤੂ ਉਨ੍ਹਾਂ ਇੱਕ ਵਾਰ ਵੀ ਇਹ ਪਤਾ ਕਰਨ ਦੀ ਕੋਸਿਸ ਨਹੀਂ ਕੀਤੀ ਕਿ ਉਨ੍ਹਾਂ ਦੇ ਘਰ ਜਨਮ ਲੈਣ ਵਾਲਾ ਬੱਚਾ ਲੜਕਾ ਹੈ ਜਾਂ ਲੜਕੀ।
ਬੱਚਿਆਂ ਨੂੰ ਲੱਗੀਆਂ ਮੌਜਾਂ, ਸਕੂਲਾਂ ‘ਚ ਦੋ ਦਿਨਾਂ ਦੀਆਂ ਛੁੱਟੀਆਂ
ਸਿਰਫ਼ ਇੱਕ ਗੱਲ ਦੀ ਅਰਦਾਸ ਹੈ ਕਿ ਜੋ ਵੀ ਬੱਚਾ ਹੋਵੇ ਉਹ ਤੰਦਰੁਸਤ ਹੋਵੇ। ਇੱਥੇ ਦਸਣਾ ਬਣਦਾ ਹੈ ਕਿ ਡਾ ਗੁਰਪ੍ਰੀਤ ਕੌਰ ਤੋਂ ਪਹਿਲਾਂ ਉਨ੍ਹਾਂ ਅਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਸਾਲ 2015 ਵਿਚ ਤਲਾਕ ਹੋ ਗਿਆ ਸੀ, ਜਿਸਦੇ ਕੁੱਖੋ ਦੋ ਬੱਚੇ ਸੀਰਤ ਅਤੇ ਦਿਲਸ਼ਾਨ ਨਾਂ ਦਾ ਬੇਟਾ ਹੈ, ਜੋਕਿ ਅਪਣੀ ਮਾਤਾ ਨਾਲ ਕੈਨੇਡਾ ਰਹਿ ਰਹੇ ਹਨ।