ਅੰਮ੍ਰਿਤਸਰ/ਬਿਆਸ, 28 ਜੂਨ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ੁੱਕਰਵਾਰ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ। ਇਸ ਦੌਰਾਨ ਮੁੱਖ ਮੰਤਰੀ ਨੇ ਲੰਗਰ ਘਰ ਜਾ ਕੇ ਸੰਗਤ ਵਿਚ ਬੈਠ ਕੇ ਸ੍ਰੀ ਗੁਰੂ ਦਾ ਪ੍ਰਸਾਦਾ ਛੱਕਿਆ। ਇਸ ਮੌਕੇ ਉਨ੍ਹਾਂ ਨੇ ਲਗਭਗ 15 ਮਿੰਟ ਭਾਂਡੇ ਧੋਣ ਦੀ ਸੇਵਾ ਵੀ ਕੀਤੀ। ਉਨ੍ਹਾਂ ਨੂੰ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾ ਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਵੀ ਭੇਂਟ ਕੀਤਾ ਗਿਆ। ਇਸਤੋਂ ਬਾਅਦ ਮੁੱਖ ਮੰਤਰੀ ਭਗਵਾਨ ਵਾਲਮਿਕੀ ਤੀਰਥ ਮੰਦਿਰ ਵਿਚ ਵੀ ਦਰਸ਼ਨ ਕਰਨ ਗਏ। ਉਨ੍ਹਾਂ ਭਗਵਾਨ ਵਾਲਮਿਕੀ ਦੀ ਮੂਰਤੀ ’ਤੇ ਹਾਰ ਚੜਾਇਆ।
ਪਹਿਲੇ ਮੀਂਹ ਤੋਂ ਬਾਅਦ ਦਿੱਲੀ ਜਲ-ਥਲ, ਸੱਦੀ ਐਮਰਜੈਂਸੀ ਮੀਟਿੰਗ
ਇਸਤੋਂ ਬਾਅਦ ਡੇਰਾ ਬਿਆਸ ਵਿਚ ਪੁੱਜੇ। ਉਨ੍ਹਾਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਇਹ ਦੌਰਾ ਇੱਕ ਸਿਸਟਾਚਾਰ ਵਜੋਂ ਸੀ ਤੇ ਇੱਥੇ ਆ ਕੇ ਉਨ੍ਹਾਂ ਨੂੰ ਹਰਿਆਣਾ ਦੇ ਲੋਕਾਂ ਦੀ ਸੇਵਾ ਕਰਨ ਲਈ ਹੋਰ ਬਲ ਮਿਲਿਆ ਹੈ ਪ੍ਰੰਤੂ ਇਸ ਦੌਰੇ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਹਨ। ਡੇਰਾ ਬਿਆਸ ਦੇ ਪੈਰੋਕਾਰ ਵੱਡੀ ਗਿਣਤੀ ਵਿਚ ਹਰਿਆਣਾ ਦੇ ਕੁੱਝ ਹਿੱਸਿਆ ਵਿਚ ਮੌਜੂਦ ਹਨ।
Share the post "ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਡੇਰਾ ਬਿਆਸ ਵੀ ਭਰੀ ਹਾਜ਼ਰੀ"