WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਮੁੱਖ ਮੰਤਰੀ ਨੇ ਸੂਬੇ ’ਚ ਵਿਦੇਸ਼ੀ ਨਿਵੇਸ਼ ਲਈ ਡਿਪਲੋਮੈਟਾਂ ਨਾਲ ਕੀਤੀਆਂ ਮੈਰਾਥਨ ਮੁਲਾਕਾਤਾਂ

ਨਵੀਂ ਦਿੱਲੀ, 17 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਬੁੱਧਵਾਰ ਨੂੰ ਵੱਖ-ਵੱਖ ਦੇਸ਼ਾਂ ਦੇ ਸਫ਼ੀਰਾਂ ਨੇ ਸੂਬੇ ’ਚ ਵੱਡੇ ਪੱਧਰ ’ਤੇ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ। ਸਫ਼ੀਰਾਂ ਨਾਲ ਮੀਟਿੰਗਾਂ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਨੂੰ ਅਪਾਰ ਸੰਭਾਵਨਾਵਾਂ ਤੇ ਮੌਕਿਆਂ ਦਾ ਕੇਂਦਰ ਦੱਸਦਿਆਂ ਉਨ੍ਹਾਂ ਨੂੰ ਆਪੋ-ਆਪਣੇ ਦੇਸ਼ਾਂ ਦੀਆਂ ਕੰਪਨੀਆਂ ਰਾਹੀਂ ਸੂਬੇ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉੱਭਰ ਰਹੇ ਪੰਜਾਬ ਵਿੱਚ ਨਿਵੇਸ਼ ਕਰ ਕੇ ਕੰਪਨੀਆਂ ਨੂੰ ਚੋਖਾ ਲਾਭ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੰਪੂਰਨ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਜਿਹੇ ਮੁੱਖ ਕਾਰਨ ਹੀ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਖ਼ੁਸ਼ਹਾਲੀ ਦਾ ਧੁਰਾ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਕਾਰੋਬਾਰ ਫੈਲਾਉਣ ਲਈ ਵਧੀਆ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਉੱਤਮ ਉਦਯੋਗਿਕ ਅਤੇ ਕੰਮ-ਕਾਜ ਵਿਧੀਆਂ ਨਾਲ ਲੈਸ ਢੁਕਵੇਂ ਮਾਹੌਲ ਤੋਂ ਭਰਪੂਰ ਲਾਭ ਲੈਣਾ ਚਾਹੀਦਾ ਹੈ।

ਮੈਂ ਸੂਬੇ ਦੀ ਸ਼ਾਂਤੀ, ਤਰੱਕੀ ਤੇ ਖ਼ੁਸ਼ਹਾਲੀ ਦਾ ਰਖਵਾਲਾ ਹਾਂ ਅਤੇ ਧਮਕੀਆਂ ਮੈਨੂੰ ਲੋਕਾਂ ਦੀ ਸੇਵਾ ਕਰਨੋਂ ਨਹੀਂ ਰੋਕ ਸਕਦੀਆਂ: ਮੁੱਖ ਮੰਤਰੀ

ਕੰਪਨੀਆਂ ਦਾ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਕਾਢਾਂ ਲਈ ਸੂਬਾ ਸਰਕਾਰ ਦੇ ਬੂਹੇ ਹਮੇਸ਼ਾ ਖੁੱਲ੍ਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਦਾ ਉਦਯੋਗਿਕ ਧੁਰਾ ਬਣ ਕੇ ਉਭਰੇਗਾ। ਆਸਟਰੇਲੀਆ ਦੇ ਸਫ਼ੀਰ ਫਿਲਿਪ ਗ੍ਰੀਨ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਸਟਰੇਲੀਆ ਅਤੇ ਪੰਜਾਬ ਦੋਵਾਂ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਯੂ.ਕੇ. ਦੇ ਰਾਜਦੂਤ ਐਲੇਕਸ ਏਲਿਸ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਯੂ.ਕੇ. ਅਤੇ ਪੰਜਾਬ ਵਿੱਚ ਐਗਰੀ-ਫੂਡ ਪ੍ਰੋਸੈਸਿੰਗ ਸੈਕਟਰ ਜਿਵੇਂ ਪੋਲਟਰੀ, ਸੂਰ ਪਾਲਣ, ਵੈਲਯੂ ਐਡਿਡ ਡੇਅਰੀ ਉਤਪਾਦਾਂ, ਫਲਾਂ ਦੇ ਜੂਸ ਕਨਸਨਟਰੇਟ ਮੈਨੂਫੈਕਚਰਿੰਗ, ਆਲੂ ਦੀ ਪ੍ਰੋਸੈਸਿੰਗ, ਫੂਡ ਪੈਕੇਜਿੰਗ ਅਤੇ ਰੈਡੀ ਟੂ ਈਟ /ਕੰਫੈਕਸ਼ਨਰੀ ਆਈਟਮਾਂ ਦੇ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਹਨ।

ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਸਰਕਾਰੀ ਸਕੂਲਾਂ ਵਿੱਚ ਇਨਕਲਾਬੀ ਸੁਧਾਰਾਂ ਲਈ ਵਿਆਪਕ ਪੱਧਰ ’ਤੇ ਮੁਹਿੰਮ ਜਾਰੀ

ਬ੍ਰਾਜ਼ੀਲ ਦੇ ਸਫ਼ੀਰ ਕੈਨੇਥ ਐਚ. ਡਾ ਨੋਬਰੇਗਾ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬ੍ਰਾਜ਼ੀਲ ਦੀਆਂ ਕੰਪਨੀਆਂ ਵੱਲੋਂ ਐਗਰੋ ਫੂਡ ਪ੍ਰੋਸੈਸਿੰਗ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਲੌਜਿਸਟਿਕਸ, ਸੂਚਨਾ ਅਤੇ ਤਕਨਾਲੋਜੀ ਅਤੇ ਰਸਾਇਣਾਂ ਵਰਗੇ ਖੇਤਰਾਂ ਵਿੱਚ ਨਿਵੇਸ਼ ਦੀ ਵੱਡੀ ਸੰਭਾਵਨਾ ਹੈ। ਸਪੇਨ ਦੇ ਰਾਜਦੂਤ ਜੋਸ ਮਾਰੀਆ ਰਿਦਾਓ ਨਾਲ ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਬਾਸਮਤੀ ਚਾਵਲ, ਬਲਕ ਡਰੱਗਜ਼, ਸਟੀਲ ਅਤੇ ਲੋਹੇ ਦੇ ਉਤਪਾਦ, ਆਟੋ ਕੰਪੋਨੈਂਟਸ, ਐਗਰੋ-ਕੈਮੀਕਲਜ਼, ਸੂਤੀ ਕੱਪੜੇ, ਮੇਕਅਪ ਅਤੇ ਹੋਰ ਪ੍ਰਮੁੱਖ ਉਤਪਾਦ ਸਪੇਨ ਨੂੰ ਬਰਾਮਦ (ਨਿਰਯਾਤ) ਕਰਦਾ ਹੈ ਅਤੇ ਇਨ੍ਹਾਂ ਬਰਾਮਦਾਂ ਦਾ ਕੁੱਲ ਮੁੱਲ 510.35 ਕਰੋੜ ਰੁਪਏ ਸੀ।

ਖੁਸ਼ਖਬਰ: ਬਠਿੰਡਾ ਤੋਂ ਹੁਣ ਦਿੱਲੀ ਲਈ ਹਫਤੇ ਵਿੱਚ ਪੰਜ ਦਿਨ ਉੱਡਣਗੇ ਜਹਾਜ਼

ਮਲੇਸ਼ੀਆ ਦੇ ਸਫ਼ੀਰ ਦਾਤੋ ਮੁਜ਼ੱਫਰ ਸ਼ਾਹ ਮੁਸਤਫਾ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਸਭ ਤੋਂ ਪਸੰਦੀਦਾ ਸੈਰ ਸਪਾਟਾ ਸਥਾਨ ਵਜੋਂ ਉਭਰਿਆ ਹੈ ਅਤੇ ਸੂਬਾ ਸਰਕਾਰ ਪਹਿਲਾਂ ਹੀ ਵੱਡੇ ਪੱਧਰ ’ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰ ਰਹੀ ਹੈ। ਨੀਦਰਲੈਂਡ ਦੀ ਰਾਜਦੂਤ ਸ੍ਰੀਮਤੀ ਮੈਰੀ ਲੁਈਸਾ ਗੇਰਾਡਜ਼ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਨੀਦਰਲੈਂਡ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਵਿੱਚ ਚੌਥਾ ਸਭ ਤੋਂ ਵੱਡਾ ਦੇਸ਼ ਹੈ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ, ਲੌਜਿਸਟਿਕਸ, ਅਲੌਇਸ ਅਤੇ ਸਟੀਲਜ਼, ਫਾਰਮਾਸਿਊਟੀਕਲ ਅਤੇ ਸੂਚਨਾ ਤਕਨਾਲੋਜੀ ਵਰਗੇ ਕਈ ਹੋਰ ਖੇਤਰਾਂ ਵਿੱਚ ਨਿਵੇਸ਼ ਦੀ ਵਡੇਰੀ ਸੰਭਾਵਨਾ ਮੌਜੂਦ ਹੈ।

 

Related posts

ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਅੱਜ, ਪੰਜਾਬ ਦੇ ਬਾਕੀ ਪੰਜ ਉਮੀਦਵਾਰਾਂ ਦੇ ਨਾਵਾਂ ਦਾ ਹੋ ਸਕਦਾ ਐਲਾਨ

punjabusernewssite

ਬਿਜਲੀ ਮੰਤਰੀ ਵੱਲੋਂ ਸੂਬੇ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਆਰ.ਡੀ.ਐਸ.ਐਸ. ਸਕੀਮ ਤਹਿਤ ਵੱਧ ਤੋਂ ਵੱਧ ਫੰਡ ਅਲਾਟ ਕਰਨ ਦੀ  ਮੰਗ

punjabusernewssite

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਵਜ਼ੀਰ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਦਾ ਮਿਲਿਆ ਵੱਡਾ ਅਵਾਰਡ

punjabusernewssite