CM Mann ਵੱਲੋਂ ਹੜਤਾਲੀ ਤਹਿਸੀਲਦਾਰਾਂ ਨੂੰ ਚੇਤਾਵਨੀ, ਕਿਹਾ ਛੁੱਟੀ ਤੋਂ ਬਾਅਦ Join ਕਰਵਾਉਣ ਦਾ ਫੈਸਲਾ ਲੋਕ ਕਰਨਗੇ!

Date:

spot_img

Chandigarh News: ਪੰਜਾਬ ਦੇ ਵਿਚ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਵੱਲੋਂ ਰਜਿਸਟਰੀਆਂ ਦੇ ਕੰਮ-ਕਰਨ ਤੋਂ ਕੀਤੀ ਹੜਤਾਲ ਦੇ ਦੌਰਾਨ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਟਵੀਟ ਸਾਹਮਣੇ ਆਇਆ ਹੈ। ਜਿਸਦੇ ਵਿਚ ਉਨ੍ਹਾਂ ਅਸਿੱਧੇ ਢੰਗ ਨਾਲ ਹੜਤਾਲੀ ਤਹਿਸੀਲਦਾਰਾਂ ਨੂੰ ਖ਼ਬਰਦਾਰ ਕਰਦਿਆਂ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਹੈ ਕਿ ਸਮੂਹਿਕ ਛੁੱਟੀ ਤੋਂ ਬਾਅਦ ਜੁਆਇੰਨ ਕਰਵਾਉਣ ਜਾਂ ਨਾਂ ਕਰਵਾਉਣ ਦਾ ਫੈਸਲਾ ਸਰਕਾਰ ਲਏਗੀ। ਮੁੱਖ ਮੰਤਰੀ ਨੇ ਲਿਖਿਆ ਹੈ, ‘‘ ਤਹਿਤਸੀਦਲਾਰਾਂ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ ’ਚ ਹੜਤਾਲ ਕਰ ਰਹੇ ਹਨ ਪਰਸਾਡੀ ਸਰਕਾਰ ਰਿਸ਼ਵਤ ਦੇ ਸਖ਼ਤ ਖਿਲਾਫ਼ ਹੈ। ’’ਮੁੱਖ ਮੰਤਰੀ ਨੇ ਇਹ ਵੀ ਸੰਦੇਸ ਦਿੱਤਾ ਹੈ ਕਿ ਸਰਕਾਰ ਜਲਦੀ ਹੀ ਤਹਿਸੀਲਦਾਰਾਂ ਵੱਲੋਂ ਰਜਿਸਟਰੀਆਂ ਦੇ ਬੰਦ ਕੀਤੇ ਕੰਮ ਕਿਸੇ ਹੋਰ ਅਧਿਕਾਰੀਆਂ ਨੂੰ ਸੌਪ ਸਕਦੀ ਹੈ।

ਇਹ ਵੀ ਪੜ੍ਹੋ ਅਕਾਲੀ ਦਲ ਦੀ ਭਰਤੀ ਲਈ ਬਣੀ ਨਿਗਰਾਨ ਕਮੇਟੀ ਦੀ ਮੀਟਿੰਗ ਅੱਜ

ਉਨ੍ਹਾਂ ਅਖ਼ੀਰ ’ਚ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਦੀ ਮੁਬਾਰਕਵਾਦ ਦਿੰਦਿਆਂ ਲਿਖਿਆ ਹੈ ਕਿ ‘‘ਪਰ ਛੁੱਟੀ ਤੋਂ ਬਾਅਦ ਕਦੋ ਅਤੇ ਕਿੱਥੇ ਜੁਆਇੰਨ ਕਰਵਾਉਣਾ ਹੈ, ਇਹ ਫੈਸਲਾ ਲੋਕ ਕਰਨਗੇ। ’’ ਦਸਣਾ ਬਣਦਾ ਹੈ ਕਿ ਪਹਿਲਾਂ ਹੀ ਸਰਕਾਰ ਦੇ ਨਾਲ ਵਿਜੀਲੈਂਸ ਦੇ ਕਾਰਨ ਨਰਾਜ਼ ਚੱਲ ਰਹੇ ਤਹਿਸੀਲਦਾਰਾਂ ਵੱਲੋਂ ਕੁੱਝ ਦਿਨ ਪਹਿਲਾਂ ਵਿਜੀਲੈਂਸ ਦੁਆਰਾ ਇੱਕ ਕੇਸ ਵਿਚ ਤਹਿਸੀਲਦਾਰ ਨੂੰ ਨਾਮਜਦ ਕਰਨ ਦੇ ਰੋਸ਼ ਵਜੋਂ ਇੱਕ ਹਫ਼ਤੇ ਦੀ ਸਮੂਹਿਕ ਹੜਤਾਲ ਕਰਦਿਆਂ ਰਜਿਸਟਰੀਆਂ ਦਾ ਕੰਮ ਸ਼ੁੱਕਰਵਾਰ ਤੱਕ ਠੱਪ ਕਰ ਦਿੱਤਾ ਹੈ, ਜਿਸਦੇ ਕਾਰਨ ਤਹਿਸੀਲਾਂ ਵਿਚ ਰਜਿਸਰੀਆਂ ਕਰਵਾਉਣ ਆਏ ਲੋਕਾਂ ਨੂੰ ਭਾਰੀ ਖੱਜਲਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਥੈ ਇਹ ਵੀ ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵਿਜੀਲੈਂਸ ਵੱਲੋਂ ਬਰਨਾਲਾ ਜ਼ਿਲੇ੍ਹ ’ਚ ਤੈਨਾਤ ਤਹਿਸੀਲਦਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਰਿਸ਼ਵਤ ਲੈਣ ਦੇ ਕਥਿਤ ਦੋਸ਼ਾਂ ਹੇਠ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

ਸ਼ਰਾਬੀਆਂ ਦੀ ਲੱਗ ਗਈਆਂ ਮੌਜਾਂ..! ਦਾਰੂ ਹੋਵੇਗੀ ਸਸਤੀ

ਜੇਕਰ ਤੁਸੀਂ ਮਹਿੰਗੀ ਸ਼ਰਾਬ ਖਰੀਦਣ ਦੇ ਸ਼ੌਕੀਨ ਹੋ, ਤਾਂ...

CM Nayab Singh Saini ने सिंगापुर में SING फोरम में शिरकत की

👉हरियाणा को भारत की इनोवेशन कैपिटल बनाने और सिंगापुर...