👉ਕੁਦਰਤੀ ਖੇਤੀ ਲਈ ਦੇਸੀ ਗਾਂ ਦੀ ਖਰੀਦ ‘ਤੇ ਸਰਕਾਰ ਦੇ ਰਹੀ 30,000 ਰੁਪਏ ਦੀ ਸਬਸਿਡੀ
👉ਮੁੱਖ ਮੰਤਰੀ ਨੇ ਕੁਰੂਕਸ਼ੇਤਰ ਦੇ ਬਿਹੋਲੀ ਪਿੰਡ ਵਿੱਚ ਸਰਕਾਰੀ ਵੈਟਨਰੀ ਪੌਲੀਕਲੀਨਿਕ ਦਾ ਕੀਤਾ ਉਦਘਾਟਨ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲਾਂ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਵੱਧ ਉਪਯੋਗ ਕਰਨ ਤੋਂ ਬਚਣ। ਕਿਸਾਨਾਂ ਨੂੰ ਕੁਦਰਤੀ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਵੇਗੀ, ਸਗੋਂ ਵਾਤਾਵਰਣ ਅਤੇ ਸਿਹਤ ‘ਤੇ ਵੀ ਚੰਗਾ ਅਸਰ ਹੋਵੇਗਾ। ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰਦੇ ਹੋਏ ਹਰਿਆਣਾ ਸਰਕਾਰ ਕਿਸਾਨਾਂ ਨੂੰ ਇੱਕ ਦੇਸੀ ਗਾਂ ਦੀ ਖਰੀਦ ‘ਤੇ 30,000 ਰੁਪਏ ਦੀ ਸਬਸਿਡੀ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਉਹ ਗਾਂ ਅਧਾਰਿਤ ਜੈਵਿਕ ਵਿਧੀਆਂ ਨੂੰ ਅਪਣਾ ਕੇ ਟਿਕਾਓ ਖੇਤੀ ਦੀ ਦਿਸ਼ਾ ਵਿੱਚ ਅੱਗੇ ਵੱਧ ਸਕਣਗੇ।
ਇਹ ਵੀ ਪੜ੍ਹੋ ਕੈਬਨਿਟ ਸਬ-ਕਮੇਟੀ ਵੱਲੋਂ 8 ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ,ਜਾਇਜ਼ ਮੁੱਦਿਆਂ ਦੇ ਜਲਦੀ ਹੱਲ ਦਾ ਦਿੱਤਾ ਭਰੋਸਾ
ਮੁੱਖ ਮੰਤਰੀ ਸੋਮਵਾਰ ਨੂੰ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਬਿਹੋਲੀ ਵਿੱਚ ਸਰਕਾਰੀ ਵੈਟਨਰੀ ਪੌਲੀਕਲੀਨਿਕ ਦੇ ਉਦਘਾਟਨ ਕਰਨ ਤੋਂ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪਿੰਡ ਦੇ ਵਿਕਾਸ ਕੰਮਾ ਲਈ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਲਗਭਗ 4 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਇਹ ਪੌਲੀਕਲੀਨਿਕ ਨੇੜੇ ਤੇੜੇ ਦੇ ਖੇਤਰ ਦੇ ਪਸ਼ੁਆਂ ਨੂੰ ਵਿਸ਼ੇਸ਼ ਵੈਟਨਰੀ ਸੇਵਾਵਾਂ ਪ੍ਰਦਾਨ ਕਰੇਗਾ। ਇਸ ਪੌਲੀਕਲੀਨਿਕ ਵਿੱਚ ਪੈਥੋਲੋਜ਼ੀ, ਪੈਰਾਸਿਟੋਲੋਜ਼ੀ, ਸਰਜ਼ਰੀ, ਐਲਟ੍ਰਾਸਾਉਂਦ, ਐਕਸ-ਰੇ ਜਿਹੀ ਸੇਵਾਵਾਂ ਦੇ ਨਾਲ ਨਾਲ ਇੰਡੋਰ ਅਤੇ ਆਉਟਡੋਰ ਇਕਾਇਆਂ ਵੀ ਉਪਲਬਧ ਰਵੇਗੀ। ਨਾਲ ਹੀ ਇਹ ਸੰਸਥਾਨ ਵਿਸ਼ੇਸ਼ ਵੈਟਨਰੀ ਅਧਿਕਾਰੀਆਂ, ਤਕਨੀਸ਼ਿਅਨਾਂ ਅਤੇ ਸਹਾਇਕ ਸਟਾਫ਼ ਨਾਲ ਲੈਸ ਹੋਵੇਗਾ, ਜਿਸ ਨਾਸ ਇਹ ਇੱਕ ਆਦਰਸ਼ ਵੈਟਨਰੀ ਕੇਂਦਰ ਦੇ ਰੂਪ ਵਿੱਚ ਸਥਾਪਿਤ ਹੋਵੇਗਾ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਅਹਿਮਦਾਬਾਦ ਤੋਂ ਅੱਤਵਾਦੀ ਅਰਸ਼ ਡੱਲਾ ਦਾ ਸਾਥੀ ਗ੍ਰਿਫ਼ਤਾਰ
ਉਨ੍ਹਾਂ ਨੇ ਕਿਹਾ ਕਿ ਇਸ ਸਮੇ ਪੂਰੇ ਰਾਜ ਵਿੱਚ 6 ਸਰਕਾਰੀ ਵੈਟਨਰੀ ਪੌਲੀਕਲੀਨਿਕ ਚੱਲ ਰਹੇ ਹਨ। ਇਹ ਸਿਰਸਾ, ਜੀਂਦ, ਰੋਹਤੱਕ, ਭਿਵਾਨੀ, ਸੋਨੀਪਤ ਅਤੇ ਰੇਵਾੜੀ ਵਿੱਚ ਸਥਿਤ ਹਨ। ਹੁਣ ਕੁਰੂਕਸ਼ੇਤਰ ਦਾ ਇਹ ਪੌਲੀਕਲੀਨਿਕ 7ਵਾਂ ਕੇਂਦਰ ਬਣ ਗਿਆ ਹੈ।ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਲਗਾਤਾਰ ਗੋਵੰਸ਼ ਦੇ ਸਰੰਖਣ ਅਤੇ ਸੰਵਰਧਨ ਲਈ ਕੰਮ ਕਰ ਰਹੀ ਹੈ। ਪਿਛਲੇ 10 ਸਾਲਾਂ ਵਿੱਚ ਰਾਜ ਵਿੱਚ ਲਗਭਗ 650 ਗੋਸ਼ਾਲਾਵਾਂ ਖੋਲੀ ਗਈਆਂ ਹਨ। ਸਾਲ 2014 ਤੋਂ ਪਹਿਲਾਂ ਗੋਸ਼ਾਲਾਵਾਂ ਲਈ ਸਰਕਾਰ ਦਾ ਬਜਟ ਕੇਵਲ 2 ਕਰੋੜ ਰੁਪਏ ਸੀ, ਜਦੋਂਕਿ ਅੱਜ ਮੌਜ਼ੂਦਾ ਸਰਕਾਰ ਨੇ ਇਸ ਬਜਟ ਨੂੰ ਵਧਾਕੇ 515 ਕਰੋੜ ਰੁਪਏ ਕੀਤਾ ਹੈ ਤਾਂ ਜੋ ਕੋਈ ਵੀ ਗੋਵੰਸ਼ ਬੇਸਹਾਰਾ ਨਾ ਰਵੇ।
ਇਹ ਵੀ ਪੜ੍ਹੋ Big Breaking; ਨਸ਼ਾ ਤਸਕਰੀ ‘ਚ ਜ਼ਮਾਨਤ ‘ਤੇ ਆਈ ‘Insta queen’ ਵਿਜੀਲੈਂਸ ਨੇ ਚੁੱਕੀ
ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਸੂਬੇ ਦੇ ਕਿਸਾਨਾਂ ਅਤੇ ਪਸ਼ੁਪਾਲਕਾ ‘ਤੇ ਮਾਣ ਹੈ, ਜਿਨ੍ਹਾਂ ਦੀ ਕੜੀ ਮਿਹਨਤ ਨਾਲ ਹਰਿਆਣਾ ਨੂੰ ਪਸ਼ੁਪਾਲਨ ਵਿੱਚ ਵਿਸ਼ੇਸ਼ ਪਹਿਚਾਨ ਮਿਲੀ ਹੈ। ਹਾਲਾਂਕਿ, ਰਾਜ ਵਿੱਚ ਦੇਸ਼ ਦੇ ਦੁੱਧ ਦੇਣ ਵਾਲੇ ਪਸ਼ੁਆਂ ਦਾ 2.1 ਫੀਸਦੀ ਹਿੱਸਾ ਹੈ, ਫੇਰ ਵੀ ਅਸੀ ਦੇਸ਼ ਦੇ ਕੁਲ੍ਹ ਉਤਪਾਦਨ ਦਾ 5.11 ਫੀਸਦੀ ਯੋਗਦਾਨ ਕਰਦੇ ਹਾਂ। ਸਾਲ 2023-24 ਵਿੱਚ ਹਰਿਆਣਾ ਨੇ 1 ਕਰੋੜ 22 ਲੱਖ 20 ਹਜ਼ਾਰ ਟਨ ਦੁੱਧ ਦਾ ਉਤਪਾਦਨ ਕੀਤਾ ਸੀ। ਕੌਮੀ ਔਸਤ 471 ਗ੍ਰਾਮ ਹੈ, ਜਦੋਂਕਿ ਹਰਿਆਣਾ ਦੀ 1105 ਗ੍ਰਾਮ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਨਸਲ ਸੁਧਾਰ ਕਰਕੇ ਵੱਧ ਦੁੱਧ ਦਾ ਉਤਪਾਦਨ ਕਰਨਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਡੇਅਰੀ ਸਥਾਪਿਤ ਕਰਨ ‘ਤੇ ਲਾਭਾਰਥਿਆਂ ਨੂੰ 20 ਤੋਂ 50 ਦੁੱਧ ਦੇਣ ਵਾਲੇ ਪਸ਼ੁਆਂ ਦੀ ਇਕਾਈ ਦੀ ਖਰੀਦ ਲਈ ਲਏ ਗਏ ਬੈਂਕ ਲੋਨ ‘ਤੇ ਬਿਆਜ ਸਬਸਿਡੀ ਉਪਲਬਧ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ Vigilance ਦੀ ਪੁਛਗਿੱਛ ਦੌਰਾਨ MLA Raman Arora ਦੀ ਸਿਹਤ ਵਿਗੜੀ, ਕਰਵਾਇਆ ਹਸਪਤਾਲ ਦਾਖ਼ਲ
ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੁਪਾਲਨ ਅਤੇ ਡੇਅਰੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਪੌਲੀਕਲੀਨਿਕ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਪੌਲੀਕਲੀਨਿਕ ਨਾਲ ਇੱਥੋਂ ਦੇ ਪਸ਼ੁਆਂ ਨੂੰ ਹੋਰ ਬਿਹਤਰ ਮੈਡੀਕਲ ਸਹੁਲਤਾਂ ਮਿਲੇਗੀ।ਇਸ ਮੌਕੇ ‘ਤੇ ਪਸ਼ੁਧਨ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਧਰਮਬੀਰ ਮਿਰਜਾਪੁਰ, ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ ਅਤੇ ਪਸ਼ੁਪਾਲਨ ਵਿਭਾਗ ਦੇ ਜਨਰਲ ਡਾਇਰੈਕਟਰ ਡਾ. ਪ੍ਰੇਮ ਸਿੰਘ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।