ਚੰਡੀਗੜ੍ਹ, 11 ਅਗਸਤ: ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਮੈਰਾਥਨ ਤੇ ਰਾਹਗਿਰੀ ਪ੍ਰੋਗ੍ਰਾਮ ਸਮਾਜਿਕ ਭਾਈਚਾਰੇ ਦੇ ਨਾਲ ਹੀ ਸਿਹਤ ਸੁਧਾਰ ਵਿਚ ਪ੍ਰੇਰਣਾਦਾਇਕ ਹੁੰਦੇ ਹਨ। ਸੂਬਾ ਸਰਕਾਰ ਵੱਲੋਂ ਹਰਿਆਣਾ ਉਦੈ ਆਊਟਰੀਚ ਪ੍ਰੋਗ੍ਰਾਮ ਦੇ ਤਹਿਤ ਇਸ ਤਰ੍ਹਾ ਦੇ ਪ੍ਰਬੰਧ ਲਗਾਤਾਰ ਕੀਤੇ ਜਾ ਰਹੇ ਹਨ। ਅੱਜ ਇਕ ਦੌੜ-ਦੇਸ਼ ਦੇ ਨਾਂਅ ਥੀਮ ਦੇ ਨਾਲ ਰਿਵਾੜੀ ਵਿਚ ਪ੍ਰਬੰਧਿਤ ਹਾਫ ਮੈਰਾਥਨ ਮਹਾਨ ਸੁਤੰਤਰਤਾ ਸੈਨਾਨੀ ਰਾਓ ਤੁਲਾਰਾਮ ਵਰਗੇ ਵੀਰ ਸ਼ਹੀਦਾਂ ਦੇ ਗੌਰਵਸ਼ਾਲੀ ਸਖਸ਼ੀਅਤ ਨੂੰ ਸਮਰਪਿਤ ਹੈ। ਮੁੱਖ ਮੰਤਰੀ ਅੱਜ ਰਿਵਾੜੀ ਵਿਚ ਰਾਓ ਤੁਲਾਰਾਮ ਸਟੇਡੀਅਮ ਤੋਂ ਰਿਵਾੜੀ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਹਾਫ ਮੈਰਾਥਨ ਵਿਚ ਹਜਾਰਾਂ ਦੀ ਗਿਣਤੀ ਵਿਚ ਮੌਜੂਦ ਧਾਵਕਾਂ ਦੇ ਨਾਲ ਦੌੜ ਵੀ ਲਗਾਈ। ਨਾਲ ਹੀ ਮੁੱਖ ਮੰਤਰੀ ਨੇ ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ’ਤੇ ਸਥਾਪਿਤ ਵੀਰ ਸਪੂਤਾਂ ਦੀ ਪ੍ਰਤਿਮਾਵਾਂ ਦੇ ਸਾਹਮਣੇ ਪੁਸ਼ਪ ਅਰਪਿਤ ਕਰ ਉਨ੍ਹਾਂ ਨੂੰ ਨਮਨ ਵੀ ਕੀਤਾ।
ਹਾਕੀ ਟੀਮ ਦਾ ਅੰਮ੍ਰਿਤਸਰ ਵਿਚ ਢੋਲ-ਢਮੱਕਿਆ ਨਾਲ ਸਵਾਗਤ, ਖਿਡਾਰੀ ਦਰਬਾਰ ਸਾਹਿਬ ਹੋਏ ਨਤਮਸਤਕ
ਇਸ ਮੌਕੇ ’ਤੇ ਲੋਕ ਨਿਰਮਾਣ ਅਤੇ ਜਨਸਹਿਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਵਿਧਾਇਕ ਲਛਮਣ ਸਿੰਘ ਯਾਦਵ ਸਮੇਤ ਹੋਰ ਮਾਣਯੋਗ ਵਿਅਕਤੀਆਂ ਨੇ ਵੀ ਹਾਫ ਮੈਰਾਥਨ ਵਿਚ ਭਾਗੀਦਾਰੀ ਕੀਤੀ। ਮੁੱਖ ਮੰਤਰੀ ਨੇ ਸ਼ਹਿਰ ਦੇ ਰਾਓ ਤੁਲਾਰਾਮ ਸਟੇਡੀਅਮ ਵਿਚ ਪਹੁੰਚ ਕੇ ਅਰਮ ਸ਼ਹੀਦ ਰਾਓ ਤੁਲਾਰਾਮ ਦੇ ਫੋਟੋ ਦੇ ਸਾਹਮਣੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਸਟੇਡੀਅਮ ਵਿਚ ਵੀਰ ਸਪੂਤ ਰਾਓ ਤੁਲਾਰਾਮ ਦੀ ਪ੍ਰਤਿਮਾ ਲਗਵਾਉਣ ਦਾ ਐਲਾਨ ਕੀਤਾ। ਨਾਲ ਹੀ ਸਟੇਡੀਅਮ ਵਿਚ ਸਿੰਥੇਟਿਕ ਟਰੈਕ ਬਨਵਾਉਣ ਦੀ ਦਿਸ਼ਾ ਵਿਚ ਚੁੱਕੇ ਜਾ ਰਹੇ ਕਦਮਾਂ ਨੁੰ ਪ੍ਰਸਾਸ਼ਨਿਕ ਪੱਧਰ ’ਤੇ ਸਰਲਤਾ ਵਿਚ ਪੂਰਾ ਕਰਵਾਉਣ ਦੀ ਗੱਲ ਕਹੀ ਤਾਂ ਕਿ ਜਿਲ੍ਹਾ ਮੁੱਖ ਦਫਤਰ ਦੇ ਸਟੇਡੀਅਮ ਵਿਚ ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਮਿਲ ਸਕਣ।