WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਮੁੱਖ ਮੰਤਰੀ ਨੇ ਹਰਿਆਣਾ ਖੇਡ ਅਕਾਦਮੀ ਬਨਾਉਣ ਦਾ ਐਲਾਨ ਕੀਤਾ

ਪੰਚਕੂਲਾ ਵਿਚ ਪੂਰੇ ਦੇਸ਼ ਦੇ ਖਿਡਾਰੀਆਂ ਦੇ ਲਈ ਕੌਮਾਂਤਰੀ ਪੱਧਰ ਦਾ ਸਿਖਲਾਈ ਕੇਂਦਰ ਬਣਾਵਾਂਗੇ
ਮੁੱਖ ਮੰਤਰੀ ਨੇ 200 ਖਿਡਾਰੀਆਂ ਲਈ ਹਾਸਟਲ ਦੇ ਨਿਰਮਾਣ ਦਾ ਐਲਾਨ ਕੀਤਾ
ਖੇਲੋ ਇੰਡੀਆ ਦੇ ਮੈਡਲ ਜੇਤੂਆਂ ਨੂੰ ਮਿਲੇਗੀ ਦੁਗਣੀ ਪੁਰਸਕਾਰ ਰਕਮ – ਮੁੱਖ ਮੰਤਰੀ
ਖੇਲੋ ਇੰਡੀਆ ਯੂਥ ਗੇਮਸ-2021 ਦਾ ਪੰਚਕੂਲਾ ਵਿਚ ਸ਼ਾਨਦਾਰ ਰੂਪ ਨਾਲ ਸਮਾਪਨ
ਸੂਬੇ ਵਿਚ ਖੇਡ ਪ੍ਰਤਿਭਾਵਾਂ ਦੀ ਭਰਮਾਰ, ਹਰਿਆਣਾ ਨੂੰ ਖੇਡ ਨਰਸਰੀ ਬਣਾਵਾਂਗੇ – ਮਨੋਹਰ ਲਾਲ
ਮੈਨੂੰ ਖਿਡਾਰੀਆਂ ਤੋਂ ਧਾਕੜ ਪ੍ਰਦਰਸ਼ਨ ਦੀ ਉਮੀਦ ਸੀ, ਇੰਨ੍ਹਾਂ ਨੇ ਸਾਬਿਤ ਕਰ ਦਿਖਾਇਆ – ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਜੂਨ : ਪੰਚਕੂਲਾ ਦੇ ਇੰਦਰਧਨੁਸ਼ ਓਡੀਟੋਰਿਅਮ ਵਿਚ ਖੇਲੋ ਇੰਡੀਆ ਯੂਥ ਗੇਮਸ 2021 ਦੇ ਸ਼ਾਨਦਾਰ ਸਮਾਪਨ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਖੇਡ ਅਕਾਦਮੀ ਬਨਾਉਣ ਦਾ ਐਲਾਨ ਕੀਤਾ। ਜਿਸ ਵਿਚ ਪੂਰੇ ਦੇਸ਼ ਦੇ ਖਿਡਾਰੀ ਸਿਖਲਾਈ ਲੈ ਸਕਣਗੇ। ਉਨ੍ਹਾਂ ਨੇ ਕਿਹਾ ਕਿ ਸਪੋਰਟਸ ਇੰਫ੍ਰਾਸਟਕਚਰ ਨੂੰ ਦੇਖਦੇ ਹੋਏ ਪੰਚਕੂਲਾ ਵਿਚ ਇਕ ਹੋਸਟਲ ਖੋਲਿਆ ਜਾਵੇਗਾ, ਜਿਸ ਵਿਚ 200 ਖਿਡਾਰੀਆਂ ਦੇ ਰਹਿਣ ਦੀ ਵਿਵਸਥਾ ਹੋਵੇਗੀ। ਇਸ ਦੇ ਜਰਇਏ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੀ ਸਹੂਲਤਾਂ ਦੇਣ ਦੇ ਨਾਲ ਹੀ ਉਨ੍ਹਾਂ ਨੂੰ ਖੇਡ ਵਿਚ ਨਿਪੁੰਨ ਕਰਣਗੇ। ਮੁੱਖ ਮੰਤਰੀ ਨੇ ਖੇਲੋ ਇੰਡੀਆ ਵਿਚ ਹਰਿਆਣਾ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਮਿਲਣ ਵਾਲੀ ਇਨਾਮ ਰਕਮ ਨੂੰ ਵੀ ਡਬਲ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਇਕ ਲੱਖ ਰੁਪਏ, ਸਿਲਵਰ ਮੈਡਲ ਜੇਤੂ ਨੂੰ 60 ਹਜਾਰ ਰੁਪਏ ਅਤੇ ਬ੍ਰਾਂਜ ਮੈਡਲ ਲਿਆਉਣ ਾਲੇ ਖਿਡਾਰੀਆਂ ਨੂੰ 40 ਹਜਾਰ ਰੁਪਏ ਮਿਲਣਗੇ। ਸਿਰਫ ਇਹ ਹੀ ਨਹੀਂ ਉਨ੍ਹਾਂ ਨੇ ਖੇਡਾਂ ਵਿਚ ਹਿੱਸਾ ਲੈਣ ਵਾਲੇ ਹਰਿਆਣਾ ਦੇ ਖਿਡਾਰੀਆਂ ਨੂੰ ਵੀ ਪ੍ਰੋਤਸਾਹਨ ਵਜੋ 5 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ।

ਖੇਲੋ ਇੰਡੀਆ ਵਿਚ ਹਰਿਆਂਣਾ ਦੇ ਖਿਡਾਰੀਆਂ ਦਾ ਧਾਕੜ ਪ੍ਰਦਰਸ਼ਨ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਖੇਲੋ ਇੰਡੀਆ ਮੁਕਾਬਲਿਆਂ ਦਾ ਹਰਿਆਣਾ ਵਿਚ ਪ੍ਰਬੰਧ ਬਹੁਤ ਮਹਤੱਵ ਰੱਖਦਾ ਹੈ ਕਿਉਂਕਿ ਇਸ ਸਮੇਂ ਖੇਡ ਜਗਤ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹਰਿਆਣਾ ਦੀ ਇਕ ਵੱਖ ਪਹਿਚਾਣ ਹੈ। ਮੁੱਖ ਮੰਤਰੀ ਨੇ ਖੁਸ਼ੀ ਜਤਾਈ ਕਿ ਅਸੀਂ ਸੱਭ ਮਿਲ ਕੇ ਇਸ ਪ੍ਰਬੰਧ ਨੂੰ ਯਾਦਗਾਰ ਬਨਾਉਣ ਵਿਚ ਸਫਲ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਮੁਕਾਬਲਿਆਂ ਦੇ ਨਤੀਜੇ ਤੋਂ ਸਪਸ਼ਟ ਹੈ ਕਿ ਹਰਿਆਣਾ ਵਿਚ ਖੇਡ ਮੁਕਾਬਲਿਆਂ ਦੀ ਭਰਮਾਰ ਹੈ। ਇਸ ਲਈ ਅਸੀਂ ਰਾਜ ਵਿਚ ਕੁੱਝ ਵਿਸ਼ੇਸ਼ ਖੇਡ ਕੇਂਦਰਾਂ ਨੂੰ ਵਿਕਸਿਤ ਕਰਨ ਦੀ ਉਮੀਦ ਪਿੰਡ-ਪਿੰਡ ਖੇਡ ਨੂੰ ਪ੍ਰੋਤਸਾਹਨ ਦੇਣ ਦਾ ਕੰਮ ਕੀਤਾ ਹੈ। ਅਸੀਂ ਅੱਗੇ ਵੀ ਹਰ ਖਿਡਾਰੀ ਨੂੰ ਸੱਭ ਖੇਡ ਸਹੂਲਤਾਂ ਪ੍ਰਦਾਨ ਕਰਾਂਗੇ ਅਤੇ ਹਰਿਆਣਾ ਨੂੰ ਖੇਡਾਂ ਦੀ ਨਰਸਰੀ ਬਨਾਵਾਂਗੇ। ਮੁੱਖ ਮੰਤਰੀ ਨੇ ਕਿਹਾ , ਮੈਨੂੰ ਪਿਛਲੇ 4 ਜੂਨ ਨੂੰ ਇੰਨ੍ਹਾਂ ਖੇਡ ਮੁਕਾਬਲਿਆਂ ਦੀ ਸ਼ੁਰੂਆਤੀ ਮੌਕੇ ‘ਤੇ ਕਿਹਾ ਸੀ ਕਿ ਜਿਸ ਪੱਧਰ ਤੋਂ ਹਰਿਆਣਾ ਦਾ ਜਵਾਨ ਧਾਕੜ ਹੈ, ਹਰਿਆਣਾ ਦਾ ਕਿਸਾਨ ਧਾਕੜ ਹੈ ਅਤੇ ਹਰਿਆਣਾ ਦਾ ਪਹਿਲਵਾਨ ਧਾਕੜ ਹੈ। ਠੀਕ ਉਸੀ ਤਰ੍ਹਾ ਸਾਡੇ ਖਿਡਾਰੀ ਇੰਨ੍ਹਾਂ ਖੇਡਾਂ ਵਿਚ ਪ੍ਰਦਰਸ਼ਨ ਵੀ ਧਾਕੜ ਕਰਣਗੇ। ਮੈਨੂੰ ਖੁਸ਼ੀ ਹੈ ਕਿ ਸਾਡੇ ਖਿਡਾਰੀਆਂ ਨੇ ਮੇਰੀ ਇਸ ਗੱਲ ਨੂੰ ਸਾਬਿਤ ਕਰ ਦਿਖਾਇਆ।

ਖੇਲੋ ਇੰਡੀਆ ਨਾਲ ਖਿਡਾਰੀਆਂ ਦੀ ਉਮੀਦਾਂ ਨੂੰ ਲੱਗਣਗੇ ਪੰਖ
ਮੁੱਖ ਮੰਤਰੀ ਨੇ ਸਾਰੇ ਖਿਡਾਰੀਆਂ ਦੀ ਖੇਡ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਪਣੇ ਇੰਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੀ ਕੁਸ਼ਲਤਾ, ਸ਼ਰੀਰਿਕ ਸਮਰੱਥਾ ਅਤੇ ਮਾਨਸਿਕ ਮਜਬੂਤੀ ਦਾ ਪਰਿਚੈ ਦਿੱਤਾ ਹੈ। ਮੈਡਲ ਜੇਤੂ ਖਿਡਾਰੀਆਂ ਨੂੰ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਾਮਨਾ ਕੀਤੀ ਕਿ ਜਿੱਤ ਦੇ ਇਸ ਸਿਲਸਿਲੇ ਨੂੰ ਕਾਇਮ ਰੱਖਦੇ ਹੋਏ ਤੁਸੀਂ ਕੌਮਾਂਤਰੀ ਫਲਕ ‘ਤੇ ਵੀ ਦੇਸ਼ ਦੇ ਮਾਣ ਨੂੰ ਵਧਾਉਣ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਰੇ ਅਨੇਕ ਯਾਦਾਂ ਨਾਲ ਲੈ ਕੇ ਇੱਥੋਂ ਜਾਣਗੇ ਅਤੇ ਖੇਡਾਂ ਦੀ ਨਰਸਰੀ ਬਣ ਚੁੱਕੇ ਹਰਿਆਣਾ ਦੀ ਮਿੱਟੀ ਤੋਂ ਇਕ ਅਜਿਹਾ ਤਜਰਬਾ ਵੀ ਲੈ ਕੇ ਆਉਣਗੇ, ਜੋ ਭਵਿੱਖ ਵਿਚ ਤੁਹਾਨੂੰ ਬੁਲੰਦੀਆਂ ਤਕ ਪਹੁੰਚਾਉਣ ਵਿਚ ਸਹਾਇਕ ਬਣੇਗਾ। ਸ੍ਰੀ ਮਨੋਹਰ ਲਾਲ ਨੇ ਉਮੀਦ ਜਤਾਈ ਕਿ ਇਹ ਖੇਲੋ ਇੰਡੀਆ ਮੁਕਾਬਲਿਆਂ ਨਵੇਂ ਖਿਡਾਰੀਆਂ ਦੀ ਉਮੀਦਾਂ ਨੂੰ ਨਵੇਂ ਪੰਖ ਲਗਾਉਣ ਦਾ ਕੰਮ ਕਰੇਗੀ। ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਕਿਹਾ ਕਿ ਖੇਲੋ ਇੰਡੀਆ ਸਿਰਫ ਇਕ ਸ਼ੁਰੂਆਤ ਹੈ। ਤੁਹਾਨੂੰ ਇਸ ਤੋਂ ਬਹੁਤ ਅੱਗੇ ਜਾਣਾ ਹੈ। ਖੇਡ ਸਿਰਫ ਮੁਕਾਬਲਿਆਂ ਤਕ ਸੀਮਤ ਨਹੀਂ ਰਹਿਣੇ ਚਾਹਦੇ , ਸਗੋ ਤੁਹਾਡੇ ਰੋਜਾਨਾ ਜੀਵਨ ਵਿਚ ਸ਼ਾਮਿਲ ਹੋਣੇ ਚਾਹੀਦੇ , ਚਾਹੇ ਉਹ ਸਥਾਨਕ ਖੇਡ ਹੀ ਕਿਊਂ ਨਾ ਹੋਣ।

ਸੂਬੇ ਵਿਚ 1100 ਖੇਡ ਨਰਸਰੀਆਂ ਖੋਲੀਆਂ ਜਾ ਰਹੀਆਂ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡ ਪੱਧਰ ਤੋਂ ਲੈ ਕੇ ਰਾਜ ਪੱਧਰ ‘ਤੇ ਖੇਡਾਂ ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ। ਸੂਬੇ ਵਿਚ ਪੂਰੇ ਸਾਲ ਵੱਖ-ਵੱਖ ਖੇਡ ਮੁਕਾਬਲੇ ਪ੍ਰਬੰਧਿਤ ਕਰਨ ਲਈ ਖੇਡ ਕੈਲੇਂਡਰ ਵੀ ਤਿਆਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਦਾ ਦੇਸ਼ ਦਾ ਪਹਿਲਾ ਸੂਬਾ ਹੈ ਜੋ ਮੈਡਲ ਜੈਤੂ ਖਿਡਾਰੀਆਂ ਨੂੰ ਸੱਭ ਤੋਂ ਵੱਧ ਨਗਦ ਪੁਰਸਕਾਰ ਰਕਮ ਦਿੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਵਿਚ ਖੇਡ ਸਭਿਆਚਾਰ ਵਿਕਸਿਤ ਕਰਨ ਦੇ ਉਦੇਸ਼ ਨਾਲ ਸੂਬੇ ਵਿਚ 1100 ਨਰਸਰੀਆਂ ਖੋਲੀਆਂ ਜਾ ਰਹੀਆਂ ਹਨ। ਇਸ ਨਾਲ ਰਾਜ ਦੇ ਲਗਭਗ 25000 ਨਵੇਂ ਖਿਡਾਰੀਆਂ ਨੂੰ ਲਾਭ ਮਿਲੇਗਾ। ਰਾਜ ਸਰਕਾਰ ਖਿਡਾਰੀਆਂ ਨੂੰ ਬਚਪਨ ਤੋਂ ਹੀ ਤਰਾਸ਼ਨ ਦੀ ਨੀਤੀ ‘ਤੇ ਕੰਮ ਕਰ ਰਹੀ ਹੈ। ਅਸੀਂ ਖਿਡਾਰੀਆਂ ਨੂੰ ਸਾਰੀ ਜਰੂਰੀ ਸਹੂਲਤਾਂ ਪ੍ਰਦਾਨ ਕਰਨ ਲਈ ਕ੍ਰਿਤਸੰਕਲਪ ਹਨ।

ਖੇਲੋ ਇੰਡੀਆ ਯੁਥ ਗੇਮਸ ਦੇ ਸਫਲ ਪ੍ਰਬੰਧ ਦੇ ਲਈ ਹਰਿਆਣਾ ਨੂੰ ਵਧਾਈ
ਇਸ ਮੌਕੇ ‘ਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਖੇਲੋ ਇੰਡੀਆ ਯੁਥ ਗੇਮਸ ਦੇ ਸਫਲ ਪ੍ਰਬੰਧ ਲਈ ਹਰਿਆਣਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਵਿਚ ਬਣੇ 12 ਨੈਸ਼ਨਲ ਰਿਕਾਰਡ ਦੱਸਦੇ ਹਨ ਕਿ ਪ੍ਰਬੰਧ ਕਿੰਨ੍ਹੇ ਸਫਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟੋਕਿਓ ਓਲੰਪਿਕ ਭਾਰਤ ਦਾ ਸੱਭ ਤੋਂ ਚੰਗਾ ਓਲੰਪਿਕ ਰਿਹਾ ਹੈ, ਹਰਿਆਣਾ ਦੇ ਨੀਰਜ ਚੋਪੜਾ ਨੇ ਹੀ ਭਾਰਤ ਨੂੰ ਉੱਥੇ ਗੋਲਡ ਦਿਵਾਇਆ। ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿਚ ਵੀ ਅਸੀਂ ਤੀਜੇ ਨੰਬਰ ‘ਤੇ ਰਹੇ ਹਨ। ਹਰਿਆਣਾ ਭਾਰਤ ਦਾ ਸਪੋਟਿੰਗ ਸੁਪਰ ਪਾਵਰ ਹੈ। ਸਾਡਾ ਯਤਨ ਪਾਰੰਪਰਿਕ ਖੇਡਾਂ ਨੂੰ ਕੌਮਾਂਤਰੀ ਪੱਧਰ ‘ਤੇ ਲੈ ਜਾਣ ਦਾ ਹੈ। ਖੇਡਾਂ ਵਿਚ ਹਰਿਆਣਾ ਦੀ ਉਨੱਤੀ ਹੁਡਾ ਨੇ ਦੇਸ਼ ਦੀ ਨੰਬਰ-1 ਖਿਡਾਰੀ ਨੂੰ ਹਰਾ ਕਰ ਗੇਮਸ ਜਿਤਿਆ ਹੈ। ਸ੍ਰੀ ਅਨੁਰਾਗ ਠਾਕੁ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸੋਚ ਹੈ ਕਿ ਵੱਧ ਤੋਂ ਵੱਧ ਖਿਡਾਰੀਆਂ ਨੂੰ ਮੌਕਾ ਮਿਲੇ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ 2022 ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2022 ਵੀ ਜਲਦੀ ਹੀ ਪ੍ਰਬੰਧਿਤ ਹੋਣਗੇ।

ਖੇਲੋ ਇੰਡੀਆ ਨਾਲ ਸੂਬੇ ਦਾ ਨਾਂਅ ਰੋਸ਼ਨ ਹੋਇਆ
ਸਮਾਪਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਰੀਕ ਹੋਏ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਖੇਲੋ ਇੰਡੀਆ ਯੁਥ ਗੇਮਸ-2021 ਵਿਚ ਪੂਰੇ ਦੇਸ਼ ਤੋਂ ਆਏ ਸਾਰੇ ਪ੍ਰਤੀਭਾਗੀ ਖਿਡਾਰੀਆਂ ਤੇ ਜਿੱਤ ਦਰਜ ਕਰਨ ਵਾਲੇ ਖਿਡਾਰੀਆਂ ਨੂੰ ਦਿਲੋ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਖੇਲੋ ਇੰਡੀਆ ਯੁਥ ਗੇਮਸ-2021 ਦੇ ਇਸ ਵੱਡੇ ਸਮਾਗਮ ਦੀ ਸਫਲਤਾ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਉਨ੍ਹਾ ਦੀ ਪੂਰੀ ਟੀਮ ਦੇ ਨਾਲ-ਨਾਲ ਇਸ ਪ੍ਰਬੰਧ ਵਿਚ ਮਹਤੱਵਪੂਰਣ ਭੁਮਿਕਾ ਨਿਭਾਉਣ ਵਾਲੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ , ਵਾਲੰਟਿਅਰਸ ਅਤੇ ਕਾਰਜਕਰਤਾਵਾਂ ਦਾ ਧੰਨਵਾਦ ਕੀਤਾ। ਰਾਜਪਾਲ ਨੇ ਕਿਹਾ ਕਿ ਇਸ ਪ੍ਰਬੰਧ ਨਾਲ ਸੂਬੇ ਦਾ ਨਾਂਅ ਰੋਸ਼ਨ ਹੋਇਆ ਅਤੇ ਸੂਬੇ ਵਿਚ ਖਿਡਾਰੀਆਂ ਦੇ ਲਈ ਵਿਸ਼ਵ ਪੱਧਰੀ ਖੇਡ ਸਹੂਲਤਾਂ ਉਪਲਬਧ ਹੋਈਆਂ ਜਿਨ੍ਹਾਂ ਦਾ ਉਹ ਭਵਿੱਖ ਵਿਚ ਵੀ ਵਰਤੋ ਕਰ ਆਪਣੈ ਖੇਡ ਨੂੰ ਹੋਰ ਅੱਗੇ ਵਧਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਖੁਸ਼ੀ ਇਸ ਗਲ ਦੀ ਹੈ ਕਿ ਇੰਨ੍ਹਾਂ ਖੇਡਾਂ ਵਿੱਚੋਂ ਜਿਆਦਾਮਰ ਕੁੜੀਆਂ ਨੇ ਭਾਗੀਦਾਰੀ ਕੀਤੀ ਹੈ। ਕੁੜੀਆਂ ਨੇ ਹਰ ਮੁਕਾਬਲੇ ਵਿਚ ਬਿਹਤਰ ਪ੍ਰਦਰਸ਼ਨ ਹੀ ਨਹੀਂ ਸਗੋ ਕਈ ਕੌਮੀ ਰਿਕਾਰਡ ਤੋੜੇ ਹਨ। ਉਨ੍ਹਾਂ ਨੁੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਹਰਿਆਣਾ ਬਣਿਆ ਖੇਲੋ ਇੰਡੀਆ ਯੁਥ ਗੇਮਸ ਦਾ ਚੈਂਪੀਅਨ
ਵਰਨਣਯੋਗ ਹੈ ਕਿ ਹਰਿਆਣਾ ਦੇ ਪੰਚਕੂਲਾ ਵਿਚ ਪ੍ਰਬੰਧਿਤ ਹੋਏ ਖੇਲੋ ਇੰਡੀਆ ਯੁਥ ਗੇਮਸ ਵਿਚ ਹਰਿਆਣਾ ਨੇ 52 ਗੋਲਡ ਦੇ ਨਾਲ ਪਹਿਲ ਨੰਬਰ ਹਾਸਲ ਕੀਤਾ ਹੈ ਅਤੇ ਆਪਣੇ ਵਿਰੋਧੀ ਮਹਾਰਾਸ਼ਟਰ ਨੂੰ ਪਛਾੜ ਦਿੱਤਾ ਹੈ, ਜਿਸ ਨੇ 45 ਗੋਲਡ ਜਿੱਤੇ ਹਨ। ਮਹਾਰਾਸ਼ਟਰ ਨੂੰ ਇਸ ਵਾਰ 7 ਗੋਲਡ ਤੋਂ ਹਰਿਆਣਾ ਨੇ ਪਛਾੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਹਰਿਆਣਾ ਨੇ 52 ਗੋਲਡ, 39 ਸਿਲਵਰ ਅਤੇ 46 ਬ੍ਰਾਂਜ ਮੈਡਲ ਲੈ ਕੇ ਕੁੱਲ 137 ਮੈਡਲ ਹਾਸਲ ਕੀਤੇ ਹਨ, ਜਦੋਂ ਕਿ ਮਹਾਰਾਸ਼ਟਰ ਵਿਚ 45 ਗੋਲਡ, 40 ਸਿਲਵਰ ਅਤੇ 40 ਬ੍ਰਾਂਜ ਮੈਡਲ ਹਾਸਲ ਕਰ ਕੇ ਕੁੱਲ 125 ਮੈਡਲ ਪ੍ਰਾਪਤ ਕੀਤੇ ਹਨ। ਇਸੀ ਤਰ੍ਹਾ, ਤੀਜੇ ਨੰਬਰ ‘ਤੇ ਕਰਨਾਟਕ ਨੇ 22 ਗੋਲਡ , 17 ਸਿਲਵਰ ਅਤੇ 28 ਬ੍ਰਾਂਜ ਮੈਡਲ ਹਾਸਲ ਕਰ ਕੇ ਕੁੱਲ 67 ਮੈਲ ਪ੍ਰਾਪਤ ਕੀਤੇ ਹਨ।

ਸਮਾਪਨ ਸਮਾਰੋਹ ਵਿਚ ਇਹ ਰਹੇ ਮੌਜੂਦ
ਇਸ ਮੋਕੇ ‘ਤੇ ਅੰਬਾਲਾ ਤੋਂ ਸਾਂਸਦ ਰਤਨ ਲਾਲ ਕਟਾਰਿਆ, ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ, ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਸਮੇਤ ਕਈ ਮਾਣ ਯੋਗ ਵਿਅਕਤੀ ਮੌਜੂਦ ਰਹੇ।

Related posts

ਹਰਿਆਣਾ ਸਿਵਲ ਮੈਡੀਕਲ ਸਰਵਿਸ ਤੇ ਸਿਵਲ ਡੈਂਟਲ ਸਰਵਿਸ ਲਈ ਕੀਤੀ ਨਵੀਂ ਨੀਤੀ ਤਿਆਰ: ਅਨਿਲ ਵਿਜ

punjabusernewssite

ਭਾਰਤ ਵਿਚ 13 ਤੋਂ 29 ਜਨਵਰੀ ਤਕ ਹੋਵੇਗਾ ਹਾਕੀ ਵਲਡ ਕੱਪ

punjabusernewssite

ਮੁੱਖ ਮੰਤਰੀ ਨਾਲ ਉੜੀਸਾ ਦੀ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀਮਤੀ ਪ੍ਰਮਿਲਾ ਮਲਿਕ ਨੇ ਕੀਤੀ ਮੁਲਾਕਾਤ

punjabusernewssite