ਬਠਿੰਡਾ 16 ਜੁਲਾਈ : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਖੇ 4 ਰੋਜ਼ਾ ਕਮਿਊਨਟੀ ਮੈਨੇਜਡ ਟਰੇਨਿੰਗ ਸੈਂਟਰ (ਸੀ.ਐਮ.ਟੀ.ਸੀ) ਟਰੇਨਿੰਗ ਕਰਵਾਈ ਜਾ ਰਹੀ ਹੈ, ਜਿਸ ਦਾ ਉਦਘਾਟਨ ਮੈਡਮ ਪੂਨਮ ਸਿੰਘ ਆਰ.ਟੀ.ਏ. ਕਮ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵੱਲੋਂ ਕੀਤਾ ਗਿਆ।ਇਸ ਟਰੇਨਿੰਗ ਵਿੱਚ ਪੰਜਾਬ ਦੇ 12 ਜ਼ਿਲਿ੍ਹਆਂ ਦੇ ਸਟਾਫ ਮੈਂਬਰ ਅਤੇ ਮਾਡਲ ਸੀ.ਐਲ.ਐਫ ਜਿਨ੍ਹਾਂ ਤਹਿਤ ਸੀ.ਐਮ.ਟੀ.ਸੀ. ਸ਼ੁਰੂ ਕੀਤੇ ਜਾਣੇ ਹਨ ਦੇ 2-2 ਮੈਂਬਰ ਭਾਗ ਲੈ ਰਹੇ ਹਨ।
ਉਦਘਾਟਨੀ ਸਮਾਰੋਹ ਮੌਕੇ ਮੈਡਮ ਪੂਨਮ ਸਿੰਘ ਨੇ ਕਮਿਊਟੀ ਕਾਡਰ ਨਾਲ ਗੱਲਬਾਤ ਦੌਰਾਨ ਪਿੰਡਾਂ ਵਿੱਚ ਚੱਲ ਰਹੇ ਸਵੈ ਸਹਾਇਤਾ ਸਮੂਹਾਂਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਇਹ ਟਰੇਨਿੰਗ ਬਲਾਕ ਪ੍ਰੋਗਰਾਮ ਮੈਨੇਜ਼ਰ ਫੂਲ ਪੂਜਾ ਰਾਣੀ ਅਤੇ ਬਲਾਕ ਐਮ.ਆਈ.ਐਸ. ਤਜਿੰਦਰਪਾਲ ਸਿੰਘ ਜਿਲ੍ਹਾ ਫਾਜ਼ਿਲਕਾ ਵੱਲੋਂ ਕਰਵਾਈ ਜਾਣੀ ਹੈ। ਸਮਾਰੋਹ ਮੌਕੇ ਜਿਲ੍ਹਾ ਅਕਾਊਂਟੈਂਟ ਵਿਵੇਕ ਵਰਮਾ, ਜ਼ਿਲ੍ਹਾ ਐਮ.ਆਈ.ਐਸ. ਗਗਨ ਦੀਪ, ਏ.ਪੀ.ਓ. ਜਸਵਿੰਦਰ ਸਿੰਘ ਵਾਲੀਆਂ ਆਦਿ ਮੌਜੂਦ ਸਨ।
Share the post "ਸਥਾਨਕ ਪੱਧਰ ਤੇ ਟਰੇਨਿੰਗ ਮੁਹੱਈਆ ਕਰਵਾਉਣਾ ਸੀ.ਐਮ.ਟੀ.ਸੀ. ਦਾ ਮੁੱਖ ਮੰਤਵ : ਪੂਨਮ ਸਿੰਘ"