ਮਕਾਨ ਦੀ ਛੱਤ ਡਿੱਗਣ ਕਾਰਨ ਪਿਊ ਦੀ ਮੌਤ, ਮਾਂ-ਧੀ ਗੰਭੀਰ ਜਖ਼ਮੀ

0
15

ਅਬੋਹਰ, 22 ਜੂਨ: ਇਲਾਕੇ ਵਿਚ ਵਾਪਰੀ ਇੱਕ ਦਰਦਨਾਕ ਘਟਨਾ ਵਿਚ ਇੱਕ ਗਰੀਬ ਪ੍ਰਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਘਰ ਦੇ ਮਾਲਕ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਤੇ ਧੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਈਆਂ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਹੈ। ਇਹ ਘਟਨਾ ਅਬੋਹਰ ਦੇ ਮੋਹਨ ਨਗਰ ਵਿਚ ਵਾਪਰੀ ਹੈ, ਜਿੱਥੇ ਰਹਿਣ ਵਾਲਾ ਮ੍ਰਿਤਕ ਪੰਜਾਬ ਸਿੰਘ ਪੱਲੇਦਾਰੀ ਦਾ ਕੰਮ ਕਰਦਾ ਸੀ। ਘਰ ਦੀ ਹਾਲਾਤ ਕਾਫ਼ੀ ਮੰਦੀ ਸੀ ਤੇ ਇਸ ਦੌਰਾਨ ਮੀਂਹ ਕਾਰਨ ਛੱਤ ’ਤੇ ਪਾਣੀ ਖ਼ੜ ਗਿਆ, ਜਿਸ ਕਾਰਨ ਪਹਿਲਾਂ ਹੀ ਕਮਜੋਰ ਕਮਰੇ ਦੀ ਛੱਤ ਡਿੱਗ ਪਈ।

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 5 ਆਟੋਮੋਟਿਵ ਐਂਡ ਡਰਾਇਵਿੰਗ ਸਕਿੱਲ ਸੈਂਟਰ:ਲਾਲਜੀਤ ਸਿੰਘ ਭੁੱਲਰ

ਘਟਨਾ ਸਮੇਂ ਪੰਜਾਬ ਸਿੰਘ ਤੇ ਉਸਦੀ ਪਤਨੀ ਰਾਣੋ ਕਮਰੇ ਦੇ ਅੰਦਰ ਹੀ ਬੈਠੇ ਹੋਏ ਸਨ ਜਦਕਿ ਉਨਾਂ ਦੀ ਧੀ ਕਮਲ ਕਮਰੇ ਵਿਚੋਂ ਕੁੱਝ ਸਮਾਨ ਲੈਣ ਆਈ ਸੀ। ਛੱਤ ਡਿੱਗਣ ਕਾਰਨ ਪ੍ਰਵਾਰ ਦਾ ਚੀਕ-ਚਿਹਾੜਾਂ ਪੈ ਗਿਆ , ਜਿਸ ਕਾਰਨ ਲੋਕ ਇਕੱਠੇ ਹੋਏ ਤੇ ਪ੍ਰਵਾਰ ਨੂੰ ਮਲਬੇ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਪੰਜਾਬ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਗੰਭੀਰ ਰੂਪ ਵਿਚ ਜ਼ਖਮੀ ਮਾਂ-ਧੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਆਰਥਿਕ ਮੱਦਦ ਦੀ ਅਪੀਲ ਕਰਦਿਆਂ ਕਿਹਾ ਕਿ ਪਹਿਲਾਂ ਹੀ ਇਸ ਗਰੀਬ ਪ੍ਰਵਾਰ ਦੇ ਕਮਾਊ ਮੁਖੀ ਦੀ ਮੌਤ ਹੋ ਗਈ ਹੈ, ਜਿਸਦੇ ਚੱਲਦੇ ਹੁਣ ਸਰਕਾਰ ਪ੍ਰਵਾਰ ਦੀ ਬਾਂਹ ਫ਼ੜੇ।

 

LEAVE A REPLY

Please enter your comment!
Please enter your name here