ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸ਼ੁਰੂ ਕੀਤਾ ਅਣਮਿਥੇ ਸਮੇਂ ਲਈ ਧਰਨਾ, ਪ੍ਰਨੀਤ ਕੌਰ ਤੇ ਡਾ ਧਰਮਵੀਰ ਗਾਂਧੀ ਵੀ ਹਿਮਾਇਤ ’ਤੇ ਆਏ
Patiala News: ਲੰਘੀ 13-14 ਮਾਰਚ ਦੀ ਰਾਤ ਨੂੰ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ਼ ਦੇ ਗੇਟ ਨਜਦੀਕ ਇੱਕ ਢਾਬੇ ’ਤੇ ਭਾਰਤੀ ਫ਼ੌਜ ਦੇ ਕਰਨਰਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਸਪੁੱਤਰ ਦੀ ਪਟਿਆਲਾ ਪੁਲਿਸ ਦੇ ਚਾਰ ਇੰਸਪੈਕਟਰਾਂ ਵੱਲੋਂ ਆਪਣੇ ਕੁਝ ਸਾਥੀਆਂ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਹੁਣ ਦਿਨ-ਬ-ਦਿਨ ਗਰਮਾਉਂਦਾ ਜਾ ਰਿਹਾ। ਇਸ ਮਾਮਲੇ ਵਿਚ ਬੇਸ਼ੱਕ ਪਟਿਆਲਾ ਪੁਲਿਸ ਨੇ ਕਰਨਲ ਬਾਠ ਦੇ ਬਿਆਨਾਂ ਉਪਰ ਉਕਤ ਪੁਲਿਸ ਮੁਲਜਮਾਂ ਵਿਰੁਧ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਬਾਹਰਲੇ ਜ਼ਿਲ੍ਹੇ ਵਿਚ ਤਬਦੀਲ ਕਰ ਦਿੱਤਾ ਹੈ ਪ੍ਰੰਤੂ ਪ੍ਰਵਾਰ ਇੰਨ੍ਹਾਂ ਦੀ ਗ੍ਰਿਫਤਾਰੀ ਮਾਮਲੇ ਦੀ ਸੀਬੀਆਈ ਦੀ ਜਾਂਚ ਨੂੰ ਲੈ ਕੇ ਡਟ ਗਿਆ ਹੈ। ਬੀਤੇ ਕੱਲ ਦੇ ਕੀਤੇ ਐਲਾਨ ਤਹਿਤ ਅੱਜ ਸ਼ਨੀਵਾਰ ਨੂੰ ਕਰਨਲ ਬਾਠ ਦੇ ਪ੍ਰਵਾਰ ਵੱਲੋਂ ਪੰਜਾਬ ਭਰ ਵਿਚੋਂ ਪੁੱਜੇ ਸਾਬਕਾ ਫ਼ੌਜੀਆਂ ਦੀ ਮੱਦਦ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ ਬੇਨਿਯਮੀਆਂ ਨੂੰ ਰੋਕਣ ਲਈ ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫਿਟਨੈਸ ਕਾਰਜਾਂ ਦਾ ਅਚਨਚੇਤ ਨਿਰੀਖਣ
ਇਸ ਧਰਨੇ ਵਿਚ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਤੇ ਪਟਿਆਲਾ ਤੋਂ ਐਮ.ਪੀ ਡਾ ਧਰਮਵੀਰ ਗਾਧੀ ਵੀ ਹਿਮਾਇਤ ਵਿਚ ਪੁੱਜੇ। ਇਸਤੋਂ ਇਲਾਵਾ ਫ਼ੌਜ ਦੇ ਸਾਬਕਾ ਉੱਚ ਅਧਿਕਾਰੀਆਂ ਨੇ ਵੀ ਸਾਥ ਦਿੱਤਾ। ਇਸ ਦੌਰਾਨ ਪ੍ਰਨੀਤ ਕੌਰ ਦੀ ਪੁੱਤਰੀ ਜੈਇੰਦਰ ਕੌਰ ਵੱਲੋਂ ਐਸਐਸਪੀ ਡਾ ਨਾਨਕ ਸਿੰਘ ਨੂੰ ਇਨਸਾਫ਼ ਲਈ ਮੰਗ ਪੱਤਰ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੈ ਇੰਦਰ ਕੌਰ ਨੇ ਦੱਸਿਆ ਕਿ ‘‘ਇਹ ਬਹੁਤ ਨਿੰਦਣਯੋਗ ਘਟਨਾ ਹੈ, ਜੇਕਰ ਪੰਜਾਬ ’ਚ ਫੌਜੀ ਅਫ਼ਸਰ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਪੰਜਾਬ ਅੰਦਰ ਕਨੂੰਨ ਦੀਆਂ ਧੱਜੀਆਂ ਉੱਡੀਆਂ ਪਾਈਆਂ ਹਨ। ’’ ਇਸ ਦੌਰਾਨ ਜੈ ਇੰਦਰ ਕੌਰ ਨਾਲ, ਭਾਜਪਾ ਦੇ ਮੁੱਖ ਬੁਲਾਰੇ ਕਰਨਲ ਜੈਬੰਸ, ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ, ਜਨਰਲ ਸਕੱਤਰ ਹਰਦੇਵ ਬੱਲੀ, ਸਾਬਕਾ ਪ੍ਰਧਾਨ ਕੇ ਕੇ ਮਲਹੌਤਰਾ ਅਤੇ ਭਾਜਪਾ ਪਟਿਆਲਾ ਸ਼ਹਿਰੀ ਟੀਮ ਵੀ ਮੌਜੂਦ ਸੀ।
ਉਧਰ ਧਰਨਾਕਾਰੀਆਂ ਨੂੰ ਮਨਾਉਣ ਦੇ ਲਈ ਪਟਿਆਲਾ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਵੀ ਧਰਨੇ ਵਿਚ ਪੁੱਜੀ ਪ੍ਰੰਤੂ ਮੋਰਚੇ ਵਿਚ ਡਟੇ ਪ੍ਰਵਾਰ ਤੇ ਸਾਬਕਾ ਫ਼ੌਜੀਆਂ ਨੇ ਐਲਾਨ ਕੀਤਾ ਕਿ ਮੁਲਜਮ ਪੁਲਿਸ ਅਧਿਕਾਰੀਆਂ ਦੀ ਗ੍ਰਿਫਤਾਰੀ, ਪਟਿਆਲਾ ਦੇ ਐਸਐਸਪੀ ਦੀ ਬਦਲੀ ਅਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਪੇ ਜਾਣ ਤੱਕ ਉਹ ਇੱਥੇ ਹੀ ਸ਼ਾਂਤਮਈ ਤਰੀਕੇ ਨਾਲ ਡਟੇ ਰਹਿਣਗੇ। ਇਸ ਦੌਰਾਨ ਘਟਨਾ ਦਾ ਇੱਕ ਗਵਾਹ ਆਟੋ ਰਿਕਸ਼ਾ ਚਾਲਕ ਵੀ ਧਰਨੇ ਵਿਚ ਪੁੱਜਾ, ਜਿਸਨੇ ਸਪੱਸ਼ਟ ਤੌਰ ‘ਤੇ ਇਸ ਘਟਨਾ ਲਈ ਪੁਲਿਸ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਪੀੜਤ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਐਲਾਨ ਕੀਤਾ ਕਿ ਉਹ ਇਨਸਾਫ਼ ਮਿਲਣ ਤੱਕ ਚੁੱਪ ਕਰਕੇ ਨਹੀਂ ਬੈਠੇਗੀ ਤੇ ਮੁਲਜਮਾਂ ਨੂੰ ਸਲਾਖਾ ਦੇ ਅੰਦਰ ਪਹੁੰਚਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਕਰਨਲ ਦੀ ਕੁੱਟਮਾਰ ਦਾ ਮਾਮਲਾ; ਪ੍ਰਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਸਾਬਕਾ ਫੌਜੀਆਂ ਦੀ ਮੱਦਦ ਨਾਲ ਖੋਲਿਆ ਮੋਰਚਾ"