ਬੇਨਿਯਮੀਆਂ ਨੂੰ ਰੋਕਣ ਲਈ ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫਿਟਨੈਸ ਕਾਰਜਾਂ ਦਾ ਅਚਨਚੇਤ ਨਿਰੀਖਣ

Date:

spot_img

Ludhiana News: ਪੰਜਾਬ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੇ ਲੁਧਿਆਣਾ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਵਾਹਨ ਫਿਟਨੈਸ ਪਾਸਿੰਗ ਪ੍ਰਕਿਰਿਆ ਵਿੱਚ ਬੇਨਿਯਮੀਆਂ ਦੀ ਜਾਂਚ ਕਰਨ ਲਈ ਮੌਕੇ ‘ਤੇ ਜਾ ਕੇ ਅਚਨਚੇਤ ਨਿਰੀਖਣ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਮੌਕੇ ‘ਤੇ ਜਾ ਕੇ, ਫਿਟਨੈਸ ਪਾਸਿੰਗ ਸੈਂਟਰ ਦੀ ਅਚਨਚੇਤ ਜਾਂਚ ਕਰਨ ਦਾ ਉਦੇਸ਼ ਮੋਟਰ ਵਾਹਨ ਇੰਸਪੈਕਟਰਾਂ ਅਤੇ ਹੋਰ ਅਧਿਕਾਰੀਆਂ ਲਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਸੀ।

ਇਹ ਵੀ ਪੜ੍ਹੋ ਮੰਤਰੀ ਲਾਲਜੀਤ ਭੁੱਲਰ ਨੇ ਪੰਜਾਬ ਦੇ ਸਮੂਹ ਸਰਪੰਚਾਂ ਨੂੰ ਕੀਤੀ ਅਪੀਲ, ਕਿਹਾ- ਆਪਣੇ ਪਿੰਡਾਂ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਦਾ ਕਰੋ ਬਾਈਕਾਟ

ਉਨਾਂ ਅੱਗੇ ਖੁਲਾਸਾ ਕੀਤਾ ਕਿ ਕਾਰਵਾਈ ਦੌਰਾਨ, ਟੀਮ ਨੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਫਿਟਨੈਸ ਪਾਸਿੰਗ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕੀਤੀ। ਹੋਰ ਜਾਂਚ ਲਈ ਕੁਝ ਵਾਹਨਾਂ ਦੇ ਵਾਹਨ ਰਿਕਾਰਡ ਵੀ ਜਬਤ ਕੀਤੇ ਗਏ ਸਨ। ਇਕੱਤਰ ਕੀਤੇ ਡੇਟਾ ਦੇ ਡੂੰਘਾਈ ਨਾਲ ਵਿਸ਼ਲੇਸਣ ਤੋਂ ਬਾਅਦ ਇੱਕ ਵਿਸਤਿ੍ਰਤ ਰਿਪੋਰਟ ਤਿਆਰ ਕੀਤੀ ਜਾਵੇਗੀ।ਇਹ ਅਚਨਚੇਤ ਨਿਰੀਖਣ ਸੜਕ ਸੁਰੱਖਿਆ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੁਆਰਾ ਸੜਕ ਯੋਗਤਾ ਸਰਟੀਫਿਕੇਟ ਜਾਰੀ ਕਰਨ ਵਿੱਚ ਬੇਨਿਯਮੀਆਂ ਨੂੰ ਰੋਕਣ ਲਈ ਬਿਊਰੋ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ’ਚ ‘AAP’ ਦਾ ਸਿਆਸੀ ਆਧਾਰ ਹੋਇਆ ਹੋਰ ਮਜ਼ਬੂਤ, ਕਰੀਬ 2 ਦਰਜਨ ਨੌਜਵਾਨਾਂ ਨੇ ਫੜਿਆ ਝਾੜੂ

👉ਭਗਵੰਤ ਮਾਨ ਸਰਕਾਰ ਦੀਆਂ ਜਨਹਿਤ ਨੀਤੀਆਂ ਤੇ ਮੇਅਰ ਪਦਮਜੀਤ...

AAP ਨੇ ਯੂਥ ਆਗੂ ਗੋਲਡੀ ਨੂੰ ਦਿੱਤੀ ਹਲਕਾ ਖਰੜ ਦੀ ਜਿੰਮੇਵਾਰੀ…

SAS Nagar News : AAP; ਆਮ ਆਦਮੀ ਪਾਰਟੀ ਵੱਲੋਂ...

CM Bhagwant Singh Mann ਵੱਲੋਂ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੌਰਟੀਕਲਚਰ ਨਾਲਿਜ ਸੈਂਟਰ ਨੂੰ ਮਨਜ਼ੂਰੀ

👉ਬਾਗ਼ਬਾਨੀ ਨੂੰ ਹੁਲਾਰਾ ਦੇਣ ਲਈ ਜਾਪਾਨ ਦੇ ਸਹਿਯੋਗ ਵਾਲੇ...