ਚੰਡੀਗੜ੍ਹ, 15 ਫ਼ਰਵਰੀ:ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਦੇ ਚੱਲਦਿਆਂ ਸ਼ੁੱਕਰਵਾਰ ਨੂੂੰ ਪੰਜਾਬ ਬੰਦ ਰਹੇਗਾ। ਇਸ ਬੰਦ ਦੀ ਦਰਜ਼ਨਾਂ ਯੂਨੀਅਨ ਨੇ ਵੀ ਹਿਮਾਇਤ ਕੀਤੀ ਹੈ। ਸੂਬੇ ਵਿਚ ਸਾਰਾ ਦਿਨ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਨਹੀਂ ਚੱਲਣਗੀਆਂ। ਇਸਤੋਂ ਇਲਾਵਾ ਦੁਪਿਹਰ 12 ਵਜੇਂ ਤੋਂ ਬਾਅਦ ਦੁਪਿਹਰ ਚਾਰ ਵਜੇ ਤੱਕ ਥਾਂ-ਥਾਂ ਰੋਡ ਜਾਮ ਕੀਤੇ ਜਾਣਗੇ। ਵੱਡੀ ਗੱਲ ਇਹ ਵੀ ਹੈ ਕਿ ਮੋਰਚੇ ਵੱਲੋਂ ਦਿੱਤੇ ਸੱਦੇ ਹੇਠ ਹੁਣ ਪਿੰਡਾਂ ਵਿੱਚ ਵੀ ਪੂਰਨ ਤੌਰ ‘ਤੇ ਬੰਦ ਰਹੇਗਾ। ਇਸ ਸਬੰਧ ਵਿਚ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਪੰਜਾਬ ਦੇ ਵਿਚ ਓਵਰਲੋਡ ਗੱਡੀਆਂ ਵਿਰੁੱਧ ਹੋਵੇਗੀ ਸਖ਼ਤੀ, ਟ੍ਰਾਂਸਪੋਰਟ ਮੰਤਰੀ ਨੇ ਦਿੱਤੇ ਕਾਰਵਾਈ ਦੇ ਹੁਕਮ
ਇੰਨ੍ਹਾਂ ਹਿਦਾਇਤਾਂ ਤਹਿਤ ਸਾਰੀਆਂ ਖੇਤੀਬਾੜੀ ਗਤੀਵਿਧੀਆਂ/ਮਨਰੇਗਾ ਕੰਮਾਂ/ਪੇਂਡੂ ਕੰਮਾਂ ਲਈ ਕੋਈ ਵੀ ਕਿਸਾਨ, ਖੇਤ ਮਜ਼ਦੂਰ ਅਤੇ ਪੇਂਡੂ ਮਜ਼ਦੂਰ ਕੰਮ ‘ਤੇ ਨਹੀਂ ਜਾਵੇਗਾ। ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਵੀ ਮੁਅੱਤਲ ਰਹੇਗੀ। ਪਿੰਡਾਂ ਤੋਂ ਇਲਾਵਾ ਸ਼ਹਿਰਾਂ ਦੀਆਂ ਸਾਰੀਆਂ ਵਪਾਰਕ ਦੁਕਾਨਾਂ ਨੂੰ ਵੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਸੜਕਾਂ ਉਪਰ ਆਵਾਜਾਈ ਪੂਰੀ ਤਰ੍ਹਾਂ ਬੰਦ ਰੱਖੀ ਜਾਵੇਗੀ ਅਤੇ ਸਿਰਫ਼ ਐਂਬੂਲੈਂਸਾਂ, ਮੌਤ, ਵਿਆਹ, ਮੈਡੀਕਲ ਦੁਕਾਨਾਂ, ਅਖ਼ਬਾਰਾਂ ਦੀ ਸਪਲਾਈ, ਬੋਰਡ ਪ੍ਰੀਖਿਆਵਾਂ, ਹਵਾਈ ਅੱਡੇ ਤੱਕ ਯਾਤਰੀਆਂ ਨੂੰ ਆਉਣ-ਜਾਣ ਦਿੱਤਾ ਜਾਵੇਗਾ।
ਰਿਸ਼ਵਤ ਮੰਗਣ ਵਾਲਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਉਧਰ ਕਿਸਾਨ ਮੋਰਚੇ ਦੇ ਸੱਦੇ ਹੇਠ ਟਰੇਡ ਯੂਨੀਅਨ ਵੀ ਹੱਕ ਵਿਚ ਉਤਰ ਆਈ ਹੈ। ਇਸੇ ਤਰ੍ਹਾਂ ਬੰਦ ਦੇ ਇਸ ਸੱਦੇ ਦੀ ਵਕੀਲਾਂ, ਵਪਾਰੀਆਂ ਤੇ ਹੋਰਨਾਂ ਭਾਈਚਾਰਿਆਂ ਨੇ ਵੀ ਹਿਮਾਇਤ ਕੀਤੀ ਹੈ। ਜਿਸਦੇ ਚੱਲਦੇ ਇਹ ਬੰਦ ਕਾਮਯਾਬ ਰਹਿਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਉਧਰ ਮੋਰਚੇ ਦੇ ਇਸ ਬੰਦ ਦੀ ਹਿਮਾਇਤ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਨੇ ਵੀ ਕੀਤੀ ਹੈ। ਜਿਸਦੇ ਚੱਲਦੇ ਸਮੂਹ ਦਫ਼ਤਰ ਅਤੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ।
Share the post "16 ਫ਼ਰਵਰੀ ਨੂੰ ਮੁਕੰਮਲ ਬੰਦ: ਕਿਸਾਨ ਮੋਰਚੇ ਵੱਲੋਂ ਹਿਦਾਇਤਾਂ ਜਾਰੀ, ਨਹੀਂ ਚੱਲਣੀਆਂ ਦਿਨ ਭਰ ਸਰਕਾਰੀ ਬੱਸਾਂ"