WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਲਾਜ਼ਮ ਮੰਚ

ਕੰਪਿਊਟਰ ਅਧਿਆਪਕਾਂ ਨੇ ਸ਼ਹਿਰ ਵਿਚ ਮੁੱਖ ਮੰਤਰੀ ਦੀ ਭਾਲ ਲਈ ਚਲਾਇਆ ਸੰਘਰਸ਼

ਬਠਿੰਡਾ, 15 ਜਨਵਰੀ: ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਲਏ ਫੈਸਲੇ ਅਨੁਸਾਰ 15 ਜਨਵਰੀ ਤੋਂ ਲੈ ਕੇ 19 ਜਨਵਰੀ ਤੱਕ ਪੰਜਾਬ ਨੂੰ 4 ਜੋਨਾਂ ਵਿੱਚ ਵੰਡ ਕੇ ਅਪਣੀਆਂ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਭਾਲ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸਦੇ ਤਹਿਤ ਬਠਿੰਡਾ ਵਿਚ ਵੀ ਜਿਲ੍ਹਾ ਪ੍ਰਧਾਨ ਈਸ਼ਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਬਖਸ਼ ਲਾਲ ਦੀ ਅਗੁਵਾਈ ਹੇਠ ਇਹ ਯਾਤਰਾ ਆਰੰਭ ਕੀਤੀ ਗਈ। Çਇਸਦੀ ਸ਼ੁਰੂਆਤ ਟੀਚਰਜ਼ ਹੋਮ ਤੋਂ ਸ਼ਾਮ 4:00 ਵਜੇ ਕਰਦਿਆਂ ਬਠਿੰਡਾ ਦੀਆਂ ਸੜਕਾਂ ’ਤੇ ਪੰਜਾਬ ਸਰਕਾਰ ਖ਼ਿਲਾਫ਼ ਵਹੀਕਲਾਂ ਤੇ ਨਾਅਰੇਬਾਜ਼ੀ ਕਰਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ ਗਿਆ।

SAD-BSP ਦਾ ਟੁੱਟਿਆਂ ਗੱਠਜੋੜ? ਮਾਇਆਵਤੀ ਦਾ ਐਲਾਨ

ਇਸ ਮੌਕੇ ਕੰਪਿਊਟਰ ਟੀਚਰ ਪ੍ਰਦਰਸ਼ਨ ਕਰਦੇ ਹੋਏ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਤੱਕ ਪਹੁੰਚੇ। ਉੱਥੇ ਜਾ ਕੇ ਉਹਨਾਂ ਦੁਆਰਾ ਨਾਅਰੇਬਾਜ਼ੀ ਕੀਤੀ ਗਈ, ਦੀਵਾਰਾਂ ਤੇ ਮੁੱਖ ਮੰਤਰੀ ਦੀ ਭਾਲ ਦੇ ਪੋਸਟਰ ਚਿਪਕਾਏ ਗਏ। ਉਨ੍ਹਾਂ ਵਿਧਾਇਕ ਨੂੰ ਜਲਦ ਤੋਂ ਜਲਦ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਸੰਬੰਧੀ ਅਪੀਲ ਕਰਦੇ ਹੋਏ ਮੰਗ ਪੱਤਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਇਹ ਮੁੱਖ ਮੰਤਰੀ ਭਾਲ ਯਾਤਰਾ ਪੰਜਾਬ ਦੇ ਵੱਖ-ਵੱਖ ਜਿਲ੍ਹਆ ਤੋਂ ਹੁੰਦੇ ਹੋਏ 21 ਜਨਵਰੀ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕਰਨ ਉਪਰੰਤ ਸਮਾਪਤ ਕੀਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਭੰਗ ਕਰਨ ਦੀ ਤਿਆਰੀ

ਜਿਕਰਯੋਗ ਹੈ ਕਿ 40 ਤੋਂ ਵਧ ਮੀਟਿੰਗਾਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ, ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ, ਸਬ-ਕਮੇਟੀ ਪੰਜਾਬ ਸਰਕਾਰ ਅਤੇ ਵਿੱਤ ਅਤੇ ਸਿੱਖਿਆ ਵਿਭਾਗ ਦੇ ਆਲਾ ਅਫਸਰਾਂ ਨਾਲ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਕੰਪਿਊਟਰ ਅਧਿਆਪਕਾਂ ਦੇ ਮਸਲਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਪੰਜ-ਸੱਤ ਵਾਰ ਮੁੱਖ ਮੰਤਰੀ ਪੰਜਾਬ ਜੱਥੇਬੰਦੀ ਨੂੰ ਮੀਟਿੰਗ ਸਮਾਂ ਦਿੱਤਾ ਗਿਆ ਪਰ ਜੱਥੇਬੰਦੀ ਨਾਲ ਅੱਜ ਤੱਕ ਮੁੱਖ ਮੰਤਰੀ ਸਾਹਿਬ ਨੇ ਕੋਈ ਮੀਟਿੰਗ ਨਹੀਂ ਕੀਤੀ ਗਈ ਹੈ ।

Big Breking: ਵਿਜੀਲੈਂਸ ਵੱਲੋਂ ਆਦੇਸ਼ ਯੂਨੀਵਰਸਟੀ ਦਾ ਮੈਡੀਕਲ ਸੁਪਰਡੈਂਟ ਅਤੇ ਪ੍ਰਿੰਸੀਪਲਜ ਗ੍ਰਿਫ਼ਤਾਰ

ਜਿਸ ਕਾਰਨ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਹ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ । ਇਸ ਐਕਸ਼ਨ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਜੋਨੀ ਸਿੰਗਲਾ, ਗੁਰਦੀਪ ਸਿੰਘ, ਸੈਫ਼ੀ ਗੋਇਲ, ਸੁਮਿਤ ਗੋਇਲ, ਕੁਲਵਿੰਦਰ ਸਿੰਘ, ਰਮਨਦੀਪ ਸਿੰਘ, ਕਮਲਜੀਤ ਸਿੰਘ, ਅੰਸ਼ੁਮਨ ਕਾਂਸਲ, ਸੁਮਨਜੀਤ ਸਿੰਘ ਬਰਾੜ, ਅਨੀਤਾ, ਹਰਜੀਵਨ ਸਿੰਘ, ਸੰਦੀਪ ਕੁਮਾਰ, ਰਾਜਿੰਦਰ ਕੁਮਾਰ, ਸੁਖਜਿੰਦਰ ਸਿੰਘ, ਪ੍ਰਤਿਭਾ ਸ਼ਰਮਾ, ਮੀਨੂ ਗੋਇਲ, ਸ਼ਬਨਮ, ਰਜਨੀ, ਵਿਜੈ ਸ਼ਰਮਾ ਆਦਿ ਹਾਜ਼ਰ ਰਹੇ।

 

Related posts

ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਡੈਮੋਕਰੇਟਿਕ ਮੁਲਾਜਮ ਫੈਡਰੇਸ਼ਨ ਨੇ ਕੀਤੀ ਨਿਖੇਧੀ

punjabusernewssite

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਫੂਕੀਆਂ ਪਾਵਰਕਾਮ ਮੈਨੇਜਮੈਂਟ ਵੱਲੋੰ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ

punjabusernewssite

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

punjabusernewssite