ਬਠਿੰਡਾ, 4 ਮਈ: ਸਥਾਨਕ ਸੈਂਟ ਜੈਵੀਅਰ ਸਕੂਲ ਵਿਖੇ “ ਫਾਦਰ ਇਬਰਸਿਓ ਫੇਰਾਓ ਮੈਮੋਰੀਅਲ ਇੰਟਰ ਸਕੂਲ ਕੁਇਜ਼-2024 ”ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਏਡੀਸੀ ਲਤੀਫ ਅਹਿਮਦ ਰਹੇ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਫਾਦਰ ਜੈਰੀ ਲੋਬੋ (ਡਾਇਰੈਕਟਰ ਆਫ ਐਜੂਕੇਸ਼ਨ) ਮੌਜੂਦ ਸਨ ਅਤੇ ਉਹਨਾਂ ਦੇ ਨਾਲ ਸਕੂਲ ਦੇ ਫਾਦਰ ਸੋਨੀ ਫਰਟਾਡੋ, ਫਾਦਰ ਯੁਸਾਬਿਓ ਗੋਮਸ , ਸਕੂਲ ਦੇ ਪ੍ਰਿੰਸੀਪਲ ਫਾਦਰ ਸਿਡਲੋਏ ਫਰਟਾਡੋ ਦੇ ਨਾਲ ਸਕੂਲ ਦੇ ਕੋਆਰਡੀਨੇਟਰ ਮੈਡਮ ਅਰਚਨਾ ਰਾਜਪੂਤ ਅਤੇ ਸੁਪਰਵਾਈਜ਼ਰ ਮੈਡਮ ਨੂਪੁਰ ਵੀ ਮੌਜੂਦ ਸਨ।
ਬਠਿੰਡਾ ਏਮਜ਼ ’ਚ ਪੈਥੋਲੋਜੀ ਵਿਭਾਗ ਅਤੇ ਬਾਲ ਚਿਕਿਤਸਾ ਵਿਭਾਗ ਨੇਵਿਸ਼ਵ ਹੀਮੋਫਿਲੀਆ ਦਿਵਸ ਮਨਾਇਆ
“ਫਾਦਰ ਐਬਰਸੀਓ ਫੇਰਾਓ ਮੈਮੋਰੀਅਲ ਇੰਟਰ ਸਕੂਲ ਕੁਇਜ਼-2024”ਦਾ ਸੰਚਾਲਨ “ਸ੍ਰੀ ਗੌਤਮ ਬੋਸ”(ਇੰਡੀਆਜ਼ ਸੀਜੈਂਡ ਕੁਇਜ਼ ਮਾਸਟਰ; 35O ਗਰੇਸੇਲਸ) ਦੁਆਰਾ ਕੀਤਾ ਇਸ ਮੌਕੇ ਤੇ ਟੀਮ ਰਣੀਆ, ਟੀਮ ਸਿਰਸਾ,ਟੀਮ ਹਿਸਾਰ, ਟੀਮ ਰਾਮਪੁਰਾ, ਟੀਮ ਡੱਬਵਾਲੀ ਅਤੇ ਟੀਮ ਬਠਿੰਡਾ ਨੇ ਇਸ ਕੁਇਜ਼ ਪ੍ਰੋਗਰਾਮ ਵਿੱਚ ਭਾਗ ਲਿਆ ਲਿਆ, ਜਿਸ ਵਿੱਚ ਹਰੇਕ ਟੀਮ ਦੇ ਦੋ ਦੋ ਪ੍ਰਤੀਯੋਗੀ ਸਨ ਅਤੇ ਉਹਨਾਂ ਦੇ ਨਾਲ ਪੰਜ- ਪੰਜ ਹੋਰ ਵਿਦਿਆਰਥੀ ਉਹਨਾਂ ਦਾ ਉਤਸ਼ਾਹ ਵਧਾਉਣ ਲਈ ਮੌਕੇ ਤੇ ਮੌਜੂਦ ਸਨ । ਸਕੂਲ ਦੀ ਸੁਪਰਵਾਈਜ਼ਰ ਮੈਡਮ ਨੂਪੁਰ ਨੇ “ਸਿੰਥੀਆ”(ਰੋਬੋਟ) ਦੀ ਪਹਿਚਾਣ ਦੇ ਕੇ ਪ੍ਰੋਗਰਾਮ ਵਿੱਚ ਮੌਜੂਦ ਸਭ ਨੂੰ ਹੈਰਾਨ ਕਰ ਦਿੱਤਾ, ਜਿਸ ਨੂੰ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਦੇ ਲਈ ਬੁਲਾਇਆ ਗਿਆ। ਆਖਰੀ ਚਰਣ ਤੋਂ ਬਾਅਦ ਰਾਸ਼ਟਰੀ ਗਾਣ ਦੇ ਨਾਲ ਪ੍ਰੋਗਰਾਮ ਦੀ ਸੰਪੂਰਨ ਸਮਾਪਤੀ ਕੀਤੀ ਗਈ।
Share the post "ਸੈਂਟ ਜੈਵੀਅਰ ਸਕੂਲ ਵਿਖੇ “ ਫਾਦਰ ਇਬਰਸਿਓ ਫੇਰਾਓ ਮੈਮੋਰੀਅਲ ਇੰਟਰ ਸਕੂਲ ਕੁਇਜ਼-2024 ”ਦਾ ਆਯੋਜਨ"