ਬਠਿੰਡਾ, 23 ਮਈ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਠਿੰਡਾ ਨਾਲ ਸਬੰਧਤ 6 ਵਿਧਾਨ ਸਭਾ ਹਲਕਿਆਂ 90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ.ਜ), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ) (ਅ.ਜ), 94-ਤਲਵੰਡੀ ਸਾਬੋ ਅਤੇ ਵਿਧਾਨ ਸਭਾ ਹਲਕਾ 95-ਮੌੜ ਲਈ ਨਿਯੁਕਤ ਕੀਤੇ ਗਏ ਮਾਈਕਰੋ ਆਬਜ਼ਰਬਰਾਂ ਦੀ ਸਥਾਨਕ ਏਮਜ਼ ਵਿਖੇ ਸਿਖਲਾਈ ਕਰਵਾਈ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਚੋਣਾਂ ਵਾਲੇ ਦਿਨ ਮਾਈਕਰੋ ਆਬਜ਼ਰਬਰਾਂ ਵਲੋਂ ਕੀਤੀ ਜਾਣ ਵਾਲੀ ਸੁਪਰਵੀਜ਼ਨ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ।
ਜ਼ਿਲ੍ਹਾ ਬਠਿੰਡਾ ਦੇ ਹਰਿਆਣਾ ਰਾਜ ਬਾਰਡਰ ਦੇ 3 ਕਿਲੋਮੀਟਰ ਦੇ ਘੇਰੇ ਅੰਦਰ ਡਰਾਈ-ਡੇ ਘੋਸ਼ਿਤ
ਇਸ ਮੌਕੇ ਪ੍ਰੋਜਾਈਡਿੰਗ ਤੇ ਪੋਲਿੰਗ ਅਫਸਰਾਂ ਦੀ ਕੰਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਮਾਈਕਰੋ ਆਬਜ਼ਰਬਰ ਇਲੈਕਸ਼ਨ ਡਿਊਟੀ ਸਰਟੀਫ਼ਿਕੇਟ (ਈਡੀਐਸ) ਰਾਹੀਂ ਡਿਊਟੀ ਵਾਲੇ ਪੋਲਿੰਗ ਸਟੇਸ਼ਨ ਤੋਂ ਹੀ ਆਪਣੀ ਵੋਟ ਪਾ ਸਕਣਗੇ। ਟਰੇਨਿੰਗ ਸਮੇਂ ਮਾਈਕਰੋ ਆਬਜ਼ਰਬ ਰਿਪੋਟਰ ਦਾ ਪ੍ਰੋਫਾਰਮਾ ਭਰਨ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।ਇਸ ਮੌਕੇ ਨੋਡਲ ਅਫਸਰ ਐਮਸੀਸੀ ਤੇ ਐਮਸੀਐਮਸੀ ਰਾਹੁਲ ਨੇ ਦੱਸਿਆ ਕਿ ਮਾਈਕਰੋ ਆਬਜ਼ਰਬਰਾਂ ਨੂੰ ਕਮਿਸ਼ਨ ਵਲੋਂ ਨਿਯਮਾਂ ਅਨੁਸਾਰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਟਰੇਨਿੰਗ ਦੌਰਾਨ ਸਹਾਇਕ ਨੋਡਲ ਅਫ਼ਸਰ ਟਰੇਨਿੰਗ ਸ ਗੁਰਦੀਪ ਸਿੰਘ ਮਾਨ ਵੱਲੋਂ ਵੀ ਵਿਸਥਾਰਪੂਵਕ ਜਾਣਕਾਰੀ ਸਾਂਝੀ ਕੀਤੀ ਗਈ।