ਇਸ ਸੀਟ ਤੋਂ ਸਵਾਰੀਆਂ ਨੂੰ ਉਠਾਉਣ ਵਾਲੇ ਕੰਡਕਟਰਾਂ ਵਿਰੁਧ ਹੋਵੇਗੀ ਕਾਰਵਾਈ, ਰੋਜ਼ਾਨਾ ਦੇ ਮੁਸਾਫ਼ਰਾਂ ਨੇ ਕੀਤਾ ਸਵਾਗਤ
ਪਟਿਆਲਾ, 9 ਨਵੰਬਰ: ਅਕਸਰ ਹੀ ਤੁਸੀਂ ਸਰਕਾਰੀ ਬੱਸਾਂ ਵਿਚ ਸਫ਼ਰ ਕਰਦਿਆਂ ਦੇਖਿਆ ਹੋਵੇਗਾ ਕਿ ਡਰਾਈਵਰ ਦੇ ਬਰਾਬਰ ਇੱਕ ਨੰਬਰ ਸੀਟ ’ਤੇ ਬੈਠਣ ਤੋਂ ਤੁਹਾਨੂੰ ਰੋਕਿਆ ਜਾਂਦਾ ਹੈ ਅਤੇ ਇਸ ਸੀਟ ਨੂੰ ਕੰਡਕਟਰ ਲਈ ਰਾਖਵੀਂ ਸੀਟ ਦਸਿਆ ਜਾਂਦਾ ਹੈ ਪ੍ਰੰਤੂ ਅਜਿਹਾ ਕਾਨੂੰਨਨ ਗਲਤ ਹੈ। ਮੋਟਰ ਵਹੀਕਲ ਐਕਟ ਦੇ ਤਹਿਤ ਇਹ ਸੀਟ ਕੰਡਕਟਰ ਲਈ ਰਾਖਵੀਂ ਨਹੀਂ ਹੈ। ਬਲਕਿ ਕੰਡਕਟਰ ਲਈ ਪਿਛਲੇ ਤਾਕੀ ਦੇ ਬਿਲਕੁਲ ਨਾਲ ਸਭ ਤੋਂ ਆਖ਼ਰੀ ਸੀਟ ਰਾਖਵੀਂ ਹੁੰਦੀ ਹੈ, ਜਿੱਥੇ ਉਹ ਟਿਕਟਾਂ ਕੱਟਣ ਤੋਂ ਬਾਅਦ ਬੈਠ ਸਕਦਾ ਹੈ। ਇਹ ਆਖ਼ਰੀ ਸੀਟ ਇਸ ਕਰਕੇ ਕੰਡਕਟਰ ਲਈ ਰਾਖਵੀਂ ਰੱਖੀ ਜਾਂਦੀ ਹੈ ਤਾਂ ਕਿ ਉਹ ਬੱਸ ਵਿਚ ਸਵਾਰੀਆਂ ਨੂੰ ਚੜਾਉਣ ਤੇ ਉਤਾਰਨ ਸਮੇਂ ਬੈਠਾ-ਬੈਠਾ ਹੀ ਨਿਗਾਹ ਰੱਖ ਸਕੇ।
ਇਹ ਵੀ ਪੜ੍ਹੋਲੁਧਿਆਣਾ ਦੇ ਚਰਚਿਤ ਜੁੱਤਾ ਕਾਰੋਬਾਰੀ ਪ੍ਰਿੰਕਲ ਅਤੇ ਉਸਦੀ ਪਾਟਨਰ ’ਤੇ ਹਮਲਾ,ਕਈ ਗੋਲੀਆਂ ਚਲਾ ਕੀਤਾ ਗੰਭੀਰ ਜਖ਼ਮੀ
ਪਰ ਹੁਣ ਕੰਡਕਟਰ ਦੇ ਮੂਹਰਲੀ ਸੀਟ ਜਾਂ ਫ਼ਿਰ ਡਰਾਈਵਰ ਦੇ ਨਾਲ ਇੰਜਨ ’ਤੇ ਬੈਠਣ ਕਾਰਨ ਅਕਸਰ ਹੀ ਸਵਾਰੀਆਂ ਦੇ ਉਤਰਨ ਤੇ ਚੜ੍ਹਣ ਸਮੇਂ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਇਸਤੋਂ ਇਲਾਵਾ ਮੂਹਰਲੀ ਸੀਟ ਜਾਂ ਡਰਾਈਵਰ ਨਾਲ ਇੰਜਨ ’ਤੇ ਬੈਠਣ ਸਮੇਂ ਅਕਸਰ ਹੀ ਦੋਨੋਂ ਗੱਲਾਂ-ਬਾਤਾਂ ਵਿਚ ਮਗਨ ਦਿਖ਼ਾਈ ਦਿੰਦੇ ਹਨ। ਜਿਸ ਕਾਰਨ ਸਵਾਰੀਆਂ ਦੀ ਜਾਨ ਜੌਖਮ ਵਿਚ ਪਈ ਰਹਿੰਦੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੀਆਰਟੀਸੀ ਦੇ ਐਮ.ਡੀ ਨੇ 7 ਨਵੰਬਰ 2024 ਨੂੰ ਇੱਕ ਸਖ਼ਤ ਪੱਤਰ (ਨੰਬਰ 248) ਸਮੂਹ ਜਨਰਲ ਮੈਨੇਜਰਾਂ ਨੂੰ ਜਾਰੀ ਕੀਤਾ ਹੈ।
ਇਹ ਵੀ ਪੜ੍ਹੋਸੁਨੀਲ ਜਾਖ਼ੜ ਨੇ ਸੁਖ਼ਬੀਰ ਬਾਦਲ ਨੂੰ ਸਜ਼ਾ ਸੁਣਾਉਣ ਸਬੰਧੀ ਜਥੇਦਾਰ ਨੂੰ ਕੀਤੀ ਭਾਵਪੂਰਤ ਅਪੀਲ!
ਜਿਸਦੇ ਵਿਚ ਸਪੱਸ਼ਟ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਅੱਜ ਤੋਂ ਬਾਅਦ ਕੋਈ ਕੰਡਕਟਰ 1 ਨੰਬਰ ਸੀਟ ਜਾਂ ਡਰਾਈਵਰ ਨਾਲ ਇੰਜਨ ’ਤੇ ਬੈਠਾ ਦਿਖ਼ਾਈ ਦਿੱਤਾ ਤਾਂ ਉਸਦੇ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਧਰ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੇ ਐਮ.ਡੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਵਾਰੀਆਂ ਨੂੰ ਵੀ ਇਸ ਸਬੰਧੀ ਜਾਗਰੂਕ ਹੋਣਾ ਬਣਦਾ ਹੈ ਤੇ ਜੇਕਰ ਕੋਈ ਕੰਡਕਟਰ ਆਪਣੇ ‘ਬੌਸ’ ਦੇ ਫੈਸਲੇ ਦੀ ਉਲੰਘਣਾ ਕਰਦਾ ਹੈ ਜਾਂ ਫ਼ਿਰ ਚੱਲਦੀ ਬੱਸ ਵਿਚ ਡਰਾਈਵਰ ਮੋਬਾਇਲ ਫੋਨ ’ਤੇ ਗੱਲਾਂ ਕਰਦਾ ਹੈ ਤਾਂ ਸਵਾਰੀ ਨੂੰ ਚੁੱਪ-ਚਾਪ ਤਰੀਕੇ ਨਾਲ ਮੋਬਾਇਲ ’ਤੇ ਵੀਡੀਓ ਬਣਾ ਕੇ ਪੀਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਦੇਣਾ ਚਾਹੀਦਾ ਹੈ ਤਾਂ ਕਿ ਇਸ ਵਰਤਾਰੇ ਨੂੰ ਠੱਲ ਪਾਈ ਜਾ ਸਕੇ।
Share the post "ਵੱਡੀ ਖ਼ਬਰ: ਪੰਜਾਬ ਦੀਆਂ ਸਰਕਾਰੀ ਬੱਸਾਂ ’ਚ ਹੁਣ ‘1 ਨੰਬਰ’ ਸੀਟ ’ਤੇ ਨਹੀਂ ਬੈਠ ਸਕਣਗੇ ਕੰਡਕਟਰ"