ਕਾਂਗਰਸ ਨੇ ਭਾਜਪਾ ‘ਤੇ ਦਲਿਤ ਵਿਰੋਧੀ ਹੋਣ ਦੇ ਲਗਾਏ ਦੋਸ਼; ਬਠਿੰਡਾ ਸ਼ਹਿਰ ‘ਚ ਕੀਤਾ ਕੈਂਡਲ ਮਾਰਚ

Date:

spot_img

👉ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦਾ ਅਪਮਾਨ ਕਰਕੇ ਭਾਜਪਾ ਨੇ ਦਿਖਾਇਆ ਦਲਿਤ ਵਿਰੋਧੀ ਚਿਹਰਾ : ਰਾਜਨ ਗਰਗ
Bathinda News: ਭਾਜਪਾ ‘ਤੇ ਆਪਣੇ ਕੌਮੀ ਪ੍ਰਧਾਨ ਮਲਿਕਾਅਰਜਨ ਖੜਗੇ ਦੇ ਅਪਮਾਨ ਦਾ ਦੋਸ਼ ਲਗਾਉਂਦਿਆਂ ਕਾਂਗਰਸੀਆਂ ਵੱਲੋ ਸ਼ੁੱਕਰਵਾਰ ਨੂੰ ਬਠਿੰਡਾ ਸ਼ਹਿਰ ਵਿਚ ਕੈਂਡਲ ਮਾਰਚ ਕੱਢਿਆ ਗਿਆ। ਜ਼ਿਲ੍ਹਾ ਕਾਂਗਰਸ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਅਤੇ ਦਿਹਾਤੀ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਹੇਠ ਫਾਇਰ ਬਗੇਡ ਚੌਂਕ ਤੋਂ ਲੈ ਕੇ ਵੱਖ-ਵੱਖ ਬਾਜ਼ਾਰਾਂ ਵਿੱਚ ਕੱਢੇ ਇਸ ਕੈਂਡਲ ਮਾਰਚ ਤੋਂ ਬਾਅਦ ਮੀਡੀਆ ਨੇ ਗੱਲਬਾਤ ਕਰਦਿਆਂ ਨੇ ਦੋਸ਼ ਲਗਾਇਆ ਕਿ ਭਾਜਪਾ ਨੇ ਸਿਰਫ ਖੜਗੇ ਦਾ ਨਹੀਂ ਸਗੋਂ ਪੂਰੇ ਦਲਿਤ ਸਮਾਜ ਦਾ ਅਪਮਾਨ ਕੀਤਾ ਹੈ ਪ੍ਰੰਤੂ ਭਾਜਪਾ ਨੂੰ ਇਹ ਸੋਚ ਲੈਣਾ ਚਾਹੀਦੀ ਹੈ ਕਿ ਮਲਿਕਾ ਅਰਜੁਨ ਖੜਗੇ ਇਕੱਲੇ ਨਹੀਂ ਹਰ ਦਲਿਤ ਉਹਨਾਂ ਦੇ ਨਾਲ ਚਟਾਨ ਵਾਂਗ ਖੜਾ ਹੈ।

ਇਹ ਵੀ ਪੜ੍ਹੋ 👉Aam Aadmi Party ਵੱਲੋਂ ਜਾਖੜਾਂ ਦੇ ਗੜ ‘ਚ ਨਵਾਂ ਹਲਕਾ ਇੰਚਾਰਜ ਨਿਯੁਕਤ

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਵਿੱਚ ਅਮਨ ਸ਼ਾਂਤੀ ਭਾਈਚਾਰ ਸਾਂਝ ਮਜਬੂਤ ਬਣਾਉਣ ਹਰ ਵਰਗ ਦਾ ਸਤਿਕਾਰ ਕਰਨ ਲਈ ਵਚਨਬੱਧ ਹੈ ਅਤੇ ਦੇਸ਼ ਦੀ ਸੁਰੱਖਿਆ ਲਈ ਉਹ ਹਮੇਸ਼ਾ ਕੰਮ ਕਰਦੀ ਰਹੇਗੀ। ਉਹਨਾਂ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਹਮੇਸ਼ਾ ਦੇਸ਼ ਦੀ ਆਵਾਜ਼ ਬਣ ਕੇ ਕੰਮ ਕਰੇਗੀ। ਉਹਨਾਂ ਕਿਹਾ ਕਿ ਭਾਜਪਾ ਆਪਣੀ ਮਾਨਸਿਕਤਾ ਦਾ ਸ਼ੁੱਧੀਕਰਨ ਕਰੇ, ਜਾਤੀਵਾਦ ਸੋਚ ਤੋਂ ਪਾਸੇ ਹੋਵੇ, ਹਲਦਵਾਨੀ ਦੀ ਘਟਨਾ ਲੋਕਤੰਤਰ ਲਈ ਇੱਕ ਸ਼ਰਮਨਾਕ ਘਟਨਾ ਹੈ, ਜਿਸ ਨੂੰ ਕਿਸੇ ਵੀ ਤਰੀਕੇ ਨਾਲ ਬਰਦਾਸਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਭਾਜਪਾ ਦਾ ਜ਼ਬਰਦਸਤ ਵਿਰੋਧ ਕੀਤਾ।

ਇਹ ਵੀ ਪੜ੍ਹੋ 👉Bathinda ‘ਚ ਵਕੀਲਾਂ ਦੀਆਂ ਚੋਣਾਂ ਨੂੰ ਲੈ ਕੇ ਪ੍ਰਕ੍ਰਿਆ ਸ਼ੁਰੂ; 11 ਸਤੰਬਰ ਨੂੰ ਪੈਣਗੀਆਂ ਵੋਟਾਂ

ਇਸ ਮੌਕੇ ਸਾਬਕਾ ਚੇਅਰਮੈਨ ਕੇ.ਕੇ ਅਗਰਵਾਲ, ਸਾਬਕਾ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਅਵਤਾਰ ਸਿੰਘ ਗੋਨੇਆਣਾ, ਟਹਿਲ ਸਿੰਘ ਸੰਧੂ, ਪਵਨ ਮਾਨੀ,ਰੁਪਿੰਦਰ ਬਿੰਦਰਾ, ਸਾਬਕਾ ਪ੍ਰਧਾਨ ਅਰੁਣ ਵਧਾਵਣ, ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਜੀਦਾ ਬਲਜਿੰਦਰ ਸਿੰਘ ਠੇਕੇਦਾਰ, ਮਾਧਵ ਸ਼ਰਮਾ, ਸੁਨੀਲ ਕੁਮਾਰ , ਭਗਵਾਨ ਦਾਸ ਭਾਰਤੀ, ਕਰਤਾਰ ਸਿੰਘ, ਕਿਰਨਜੀਤ ਗਹਿਰੀ, ਬਲਜੀਤ ਸਿੰਘ, ਗੌਰਵ ਕਟਾਰੀਆ ,ਅਵਤਾਰ ਸਿੰਘ, ਸੁਭਾਸ਼ ਕੁਮਾਰ ,ਮੇਸ਼ੀ ਸੈਣੀ , ਰੁਪ ਸਿੰਘ, ਹਰੀ ਓਮ ਕਪੂਰ, ਦੁਪਿੰਦਰ ਮਿਸ਼ਰਾ, ਬਲਵੰਤ ਰਾਏ ਨਾਥ, ਸੋਨੂੰ ਐਮਸੀ, ਸੁਰਿੰਦਰਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਆਜ਼ਾਦੀ ਦਿਵਸ ਨੂੰ ਲੈ ਕੇ ਭਾਜਪਾ ਨੇ ਕੱਢੀ ਬਠਿੰਡਾ ਵਿੱਚ ਵਿਸ਼ਾਲ ਤਿਰੰਗਾ ਯਾਤਰਾ

👉ਭਾਜਪਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ...