ਜ਼ਿਲ੍ਹਾ ਪ੍ਰਧਾਨ ਮਾਈਕਲ ਗਾਗੋਵਾਲ, ਚੇਅਰਮੈਨ ਬਿਕਰਮ ਮੋਫ਼ਰ ਸਹਿਤ ਵੱਡੇ ਆਗੂ ਰਹੇ ਹਾਜ਼ਰ
ਮਾਨਸਾ, 30 ਅਪ੍ਰੈਲ: ਕਾਂਗਰਸ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਦਿਨ-ਬ-ਦਿਨ ਤੇਜ਼ੀ ਫ਼ੜਦੀ ਜਾ ਰਹੀ ਹੈ। ਪਾਰਟੀ ਉਮੀਦਵਾਰ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਨਰਿੰਦਰਪੁਰਾ ਵਿਖੇ ਇੱਕ ਵੱਡੀ ਵਰਕਰ ਮੀਟਿੰਗ ਕੀਤੀ ਗਈ, ਜਿਸਦੇ ਵਿਚ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਸਹਿਤ ਵੱਡੇ ਆਗੂਆਂ ਨੇ ਵੀ ਸਮੂਲੀਅਤ ਕੀਤੀ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਪੁੱਜੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਉਤਸ਼ਾਹ ਦੇਖਣਾ ਬਣਦਾ ਸੀ ਤੇ ਉਨ੍ਹਾਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੱਡੀ ਜਿੱਤ ਦਾ ਭਰੋਸਾ ਦਿਵਾਇਆ।
ਕੁੱਝ ਦਿਨ ਪਹਿਲਾਂ ਸੇਵਾਮੁਕਤੀ ਲੈਣ ਵਾਲੇ ਪੁਲਿਸ ਦੇ ਵੱਡੇ ਅਧਿਕਾਰੀ ਹੋਏ ਕਾਂਗਰਸ ਵਿਚ ਸ਼ਾਮਲ
ਇਸ ਮੌਕੇ ਕਾਂਗਰਸੀ ਉਮੀਦਵਾਰ ਸ: ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ‘‘ ਅੱਜ ਦੇਸ਼ ’ਚ ਇੱਕ ਵਿਚਾਰਧਾਰਕ ਲੜਾਈ ਚੱਲ ਰਹੀ ਹੈ। ਇੱਕ ਪਾਸੇ ਸਦੀਆਂ ਪੁਰਾਣੀ ਕਾਂਗਰਸ ਪਾਰਟੀ ਹੈ ਜੋ ਸਭ ਨੂੰ ਨਾਲ ਲੈ ਕੇ ਚੱਲ ਸਕਦੀ ਹੈ ਤੇ ਦੂਜੇ ਪਾਸੇ ਕੁੱਝ ਅਜਿਹੇ ਲੋਕ ਹਨ ਜੋ ਦੇਸ ਵਿਚ ਧਰਮ ਤੇ ਜਾਤ ਦੇ ਆਧਾਰ ’ਤੇ ਵੰਡੀਆਂ ਪਾਉਣੀਆਂ ਚਾਹ ਰਹੇ ਹਨ। ’’ ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਧੱਕਾ ਕੀਤਾ ਹੈ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੰਜਾਬ ਦੇ ਬਾਰਡਰਾਂ ‘ਤੇ ਕੰਧਾਂ ਕੱਢਕੇ ਰੋਕ ਦਿੱਤਾ ਤੇ ਹੁਣ ਕਿਸਾਨ ਉਨ੍ਹਾਂ ਨੂੰ ਪਿੰਡਾਂ ਵਿਚ ਨਹੀਂ ਵੜਣ ਦੇ ਰਹੇ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਵਾਲੇ ਪੰਜਾਬ ਦੇ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਪ੍ਰੰਤੂ ਪੰਜਾਬ ਦੇ ਲੋਕ ਭੁੱਲੇ ਨਹੀਂ ਕਿ ਜਦ ਇਹ ਕੇਂਦਰ ਵਿਚ ਵਜੀਰੀਆਂ ਮਾਣ ਰਹੇ ਸਨ ਤਾਂ ਉਸ ਸਮੇਂ ਹੀ ਤਿੰਨ ਕਿਸਾਨ ਵਿਰੋਧੀ ਬਿੱਲ ਲਿਆਂਦੇ ਗਏ ਤੇ ਇਹ ਵਜ਼ੀਰੀਆਂ ਦੇ ਲਈ ਇੰਨ੍ਹਾਂ ਬਿੱਲਾਂ ਦੀ ਹਿਮਾਇਤ ਕਰਦੇ ਰਹੇ।
ਲੁਧਿਆਣਾ ’ਚ ਲੜਾਈ ਵਫ਼ਾਦਾਰੀ ਤੇ ਗਦਾਰੀ ਵਿਚਕਾਰ, ਫੈਸਲਾ ਲੋਕਾਂ ਨੇ ਕਰਨਾ: ਰਾਜਾ ਵੜਿੰਗ
ਪੰਜਾਬ ਦੀ ਆਪ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਦੋ ਸਾਲ ਪਹਿਲਾਂ ਬਦਲਾਅ ਦੇ ਝੂਠੇ ਝਾਂਸੇ ਹੇਠ ਪੰਜਾਬ ਦੇ ਲੋਕਾਂ ਨੂੰ ਠੱਗਣ ਵਾਲੇ ਇਹ ਸਭ ਤੋਂ ਵੱਡੇ ‘ਠੱਗ’ ਨਿਕਲੇ ਹਨ। ਅੱਜ ਨਸ਼ਾ, ਬੇਰੁਜ਼ਗਾਰੀ ਤੇ ਭ੍ਰਿਸਟਾਚਾਰ ਪਹਿਲਾਂ ਨਾਲੋਂ ਕਈ ਗੁਣਾ ਵਧ ਗਿਆ ਹੈ ਤੇ ਸਰਕਾਰ ਦਾ ਪ੍ਰਸ਼ਾਸਨ ’ਤੇ ਕੋਈ ਕੰਟਰੋਲ ਨਹੀਂ, ਬਲਕਿ ਇਹ ਆਪਣੇ ਦਿੱਲੀ ਵਾਲੇ ਆਕਾਵਾਂ ਨੂੰ ਖ਼ੁਸ ਕਰਨ ’ਤੇ ਲੱਗੇ ਹੋਏ ਹਨ। ਜੀਤਮਹਿੰਦਰ ਸਿੰਘ ਸਿੱਧੂ ਨੇ ਕਾਂਗਰਸੀ ਵਰਕਰਾਂ ਨੂੰ ਪੂਰੇ ਉਤਸ਼ਾਹ ਨਾਲ ਚੋਣ ਮੈਦਾਨ ਵਿਚ ਡਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਇੱਕ ਚੋਣ ਨਹੀਂ, ਬਲਕਿ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਲਈ ਜੰਗ ਹੈ ਤੇ ਕਾਂਗਰਸ ਪਾਰਟੀ ਅਪਣੇ ਯੋਧਿਆਂ ਦੇ ਸਿਰ ’ਤੇ ਇਸ ਵਾਰ ਬਠਿੰਡਾ ਲੋਕ ਸਭਾ ਹਲਕੇ ਵਿਚ ਜਿੱਤ ਦਾ ਝੰਡਾ ਲਹਿਰਾਉਣ ਜਾ ਰਹੀ ਹੈ। ਇਸ ਮੌਕੇ ਕਰਨਲ ਰੁਸਨੀਲ ਸਿੰਘ ਚਹਿਲ, ਸੁਖਜੀਤ ਸਿੰਘ ਚਹਿਲ , ਮੋਹਨ ਸਿੰਘ ਸਰਪੰਚ ਸਤਨਾਮ ਸਿੰਘ ਸਰਪੰਚ, ਜੀਤਿੰਦਰਪਾਲ ਸਿੰਘ ਚਹਿਲ, ਰਵਿੰਦਰ ਸਿੰਘ ਸੇਖੋ ਕਾਨਗੜ੍ਹ, ਇਕਬਾਲ ਸਿੰਘ ਸਰਪੰਚ ਆਦਿ ਹਾਜ਼ਰ ਸਨ।
Share the post "ਕਾਂਗਰਸੀ ਉਮੀਦਵਾਰ ਨੇ ਮਾਨਸਾ ਤੇ ਬੁਢਲਾਡਾ ਹਲਕੇ ਵਿਚ ਵਰਕਰ ਮੀਟਿੰਗਾਂ ਕਰਕੇ ਭਖਾਈ ਚੋਣ ਮੁਹਿੰਮ"