Friday, May 1, 2026
spot_img
spot_img

ਕੁੱਝ ਦਿਨ ਪਹਿਲਾਂ ਸੇਵਾਮੁਕਤੀ ਲੈਣ ਵਾਲੇ ਪੁਲਿਸ ਦੇ ਵੱਡੇ ਅਧਿਕਾਰੀ ਹੋਏ ਕਾਂਗਰਸ ਵਿਚ ਸ਼ਾਮਲ

Date:

spot_img

ਚੰਡੀਗੜ੍ਹ, 30 ਅਪ੍ਰੈਲ (ਅਸ਼ੀਸ਼ ਮਿੱਤਲ): ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਮਜਬੂਤੀ ਮਿਲੀ ਜਦ ਕੁੱਝ ਦਿਨ ਪਹਿਲਾਂ ਸਵੇ ਇੱੱਛਾ ਦੇ ਨਾਲ ਸੇਵਾਮੁਕਤੀ ਲੈਣ ਵਾਲੇ ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਮੰਗਲਵਾਰ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ਼ ਦੇਵੇਂਦਰ ਯਾਦਵ ਨੇ ਜੀ ਆਇਆ ਕਿਹਾ। ਚਰਚਾ ਮੁਤਾਬਕ ਆਉਣ ਵਾਲੇ ਦਿਨਾਂ ‘ਚ ਕਾਂਗਰਸ ਪਾਰਟੀ ਉਨਾਂ ਨੂੰ ਕਿਤੇ ਚੋਣ ਲੜਾ ਸਕਦੀ ਹੈ।

ਲੁਧਿਆਣਾ ’ਚ ਲੜਾਈ ਵਫ਼ਾਦਾਰੀ ਤੇ ਗਦਾਰੀ ਵਿਚਕਾਰ, ਫੈਸਲਾ ਲੋਕਾਂ ਨੇ ਕਰਨਾ: ਰਾਜਾ ਵੜਿੰਗ

ਦਸਣਾ ਬਣਦਾ ਹੈ ਕਿ 1997 ਬੈਚ ਦੇ ਆਈ.ਪੀ.ਐਸ ਅਧਿਕਾਰੀ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਮੂਲ ਰੂਪ ਵਿਚ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਸੂਚਨਾ ਮੁਤਾਬਕ ਉਹ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਇੰਚਾਰਜ਼ ਸਨ ਤੇ ਰਾਹੁਲ ਗਾਂਧੀ ਦੇ ਸੰਪਰਕ ਵਿਚ ਆਏ ਸਨ। ਇਸਤੋਂ ਇਲਾਵਾ ਉਹ ਉਸ ਸਮੇਂ ਵੀ ਸੰਪਰਕ ਵਿਚ ਸਨ ਜਦ ਰਾਹੁਲ ਗਾਂਧੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਪੁੱਜੇ ਹੋਏ ਸਨ। ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਅਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਸਮੇਂ ਹੀ ਰਾਜਨੀਤੀ ਵਿਚ ਆਉਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ।

 

Share post:

spot_img

Popular

More like this
Related

Punjab Vidhan Sabha ‘ਚ ਸਰਕਾਰ ਦੇ ਹੱਕ ‘ਚ ਵਿਸ਼ਵਾਸ ਪ੍ਰਸਤਾਵ ਸਰਬਸੰਮਤੀ ਨਾਲ ਪਾਸ

👉ਸਦਨ ਨੇ CM ਮਾਨ ‘ਤੇ ਜਤਾਇਆ ਭਰੋਸਾ Chandigarh News: confidence...

ਸਾਂਝਾ ਇਕੱਠ ਕਰਕੇ ‘ਜੰਗ ਵਿਰੋਧੀ ਦਿਵਸ’ ਵਜੋਂ ਮਨਾਇਆ ਗਿਆ ਮਈ ਦਿਹਾੜਾ

Bathinda News: ਮੁਲਾਜ਼ਮ-ਪੈਨਸ਼ਨਰ ਫਰੰਟ' ਅਤੇ 'ਜਨਤਕ ਜਥੇਬੰਦੀਆਂ ਦਾ ਸਾਂਝਾ...