ਬਠਿੰਡਾ, 4 ਮਈ: ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਮਾਲਵੇ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ਬਠਿੰਡਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਸਥਾਨਕ ਜ਼ਿਲਾ ਕਚਿਹਰੀਆਂ ਵਿਚ ਮੀਟਿੰਗ ਕੀਤੀ ਗਈ। ਇਸ ਦੌਰਾਨ ਵਕੀਲਾਂ ਕੋਲੋਂ ਸਾਥ ਮੰਗਦਿਆਂ ਸ: ਸਿੱਧੂ ਨੇ ਕਿਹਾ ਕਿ ਵਕੀਲ ਭਾਈਚਾਰੇ ਨੂੰ ਸਭ ਤੋਂ ਵੱਧ ਪੜਿਆ ਲਿਖਿਆ ਤੇ ਕਾਨੂੰਨ ਜਾਣਨ ਵਾਲਾ ਵਰਗ ਮੰਨਿਆ ਜਾਂਦਾ ਹੈ ਤੇ ਤਵੱਕੋ ਕੀਤੀ ਜਾਂਦੀ ਹੈ ਕਿ ਦੇਸ਼ ਨੂੰ ਚਲਾਉਣ ਵਿਚ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ।
ਜੀਤਮਹਿੰਦਰ ਸਿੰਘ ਸਿੱਧੂ ਨੂੰ ਮੋੜ ਹਲਕੇ ਦੇ ਪਿੰਡਾਂ ’ਚ ਕੀਤਾ ਚੋਣ ਪ੍ਰਚਾਰ, ਬਠਿੰਡਾ ਦੇ ਵਕੀਲਾਂ ਨਾਲ ਕੀਤੀ ਮੀਟਿੰਗ
ਜੀਤਮਹਿੰਦਰ ਨੇ ਕਿਹਾ ਕਿ ਜਦ ਵੀ ਕਿਸੇ ’ਤੇ ਕਾਨੂੰਨੀ ਬਿਪਤਾ ਪੈਂਦੀ ਹੈ ਤਾਂ ਵਿਅਕਤੀ ਵਕੀਲਾਂ ਕੋਲ ਆਉਂਦਾ ਹੈ, ਕਿਉਂਕਿ ਉਸਨੂੰ ਉਮੀਦ ਹੁੰਦੀ ਹੈ ਕਿ ਇਹ ਹੀ ਇੱਕ ਅਜਿਹਾ ਵਰਗ ਹੈ ਜੋ ਉਸਨੂੰ ਇਨਸਾਫ਼ ਦਿਵਾ ਸਕਦਾ ਹੈ। ਅੱਜ ਮੁੜ ਜਰੂਰਤ ਹੈ ਕਿ ਵਕੀਲ ਭਾਈਚਾਰਾ ਇਕਜੁਟ ਹੋ ਕੇ ਦੇਸ਼ ਨੂੰ ਬਚਾਉਣ ਲਈ ਹੰਭਲਾ ਮਾਰੇ। ਉਨ੍ਹਾਂ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਡਟ ਕੇ ਖੜਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਰਾਜਨ ਗਰਗ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਤੇ ਬਾਰ ਐੋਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਾਨ ਸਹਿਤ ਸਮੂਹ ਅਹੁੱਦੇਦਾਰ ਤੇ ਵਕੀਲ ਸਾਹਿਬਾਨ ਮੌਜੂਦ ਰਹੇ।