ਛੱਤੀਸ਼ਗੜ੍ਹ ਦੇ ਸਾਬਕਾ ਮੁੱਖ ਮੰਤਰੀ ਨੂੰ ਲਗਾਇਆ ਪੰਜਾਬ ਕਾਂਗਰਸ ਦਾ ਇੰਚਾਰਜ਼
Chandigarh News: ਪਿਛਲੇ ਦਿਨੀਂ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਪਾਰਟੀ ਨੂੰ ਹੋਰ ਚੁਸਤ-ਦਰੁਸਤ ਕਰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਤੇ ਹਰਿਆਣਾ ਸਹਿਤ 11 ਸੂਬਿਆਂ ਦੇ ਨਵੇਂ ਇੰਚਾਰਜ਼ ਲਗਾਏ ਹਨ। ਪੰਜਾਬ ਦੀ ਜਿੰਮੇਵਾਰੀ ਛੱਤੀਸ਼ਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਦਿੱਤੀ ਗਈ ਹੈ। ਇਸਤੋਂ ਪਹਿਲਾਂ ਦਿੱਲੀ ਨਾਲ ਸਬੰਧਤ ਦੇਵੇਂਦਰ ਯਾਦਵ ਪੰਜਾਬ ਕਾਂਗਰਸ ਦੇ ਇੰਚਾਰਜ਼ ਸਨ।
ਇਹ ਵੀ ਪੜ੍ਹੋ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾ ਤੇ ਉਸਦੇ ਡਰਾਈਵਰ ਵਿਰੁਧ ਮੋਗਾ ਪੁਲਿਸ ਵੱਲੋਂ ਪਰਚਾ ਦਰਜ਼
ਪੰਜਾਬ ਦੀ ਜਿੰਮੇਵਾਰੀ ਇੱਕ ਕੱਦਾਵਾਰ ਆਗੂ ਨੂੰ ਦੇਣ ਤੋਂ ਸਪੱਸ਼ਟ ਹੈ ਕਿ ਪਾਰਟੀ ਹੁਣ ਸੂਬੇ ਵਿਚ ਸਾਲ 2027 ਦੀਆਂ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਫ਼ਿਕਰਮੰਦ ਹੈ। ਇਸਤੋਂ ਇਲਾਵਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ, ਜਿੱਥੇ ਪਿਛਲੇ ਸਾਲ ਦੇ ਅਖ਼ੀਰ ’ਚ ਹੋਈ ਵਿਧਾਨ ਸਭਾ ਚੋਣਾਂ ਵਿਚ ਜਿੱਤਦੀ-ਜਿੱਤਦੀ ਮੁੜ ਹਾਰਨ ਕਾਰਨ ਵਿਸ਼ੇਸ ਧਿਆਨ ਦਿੱਤਾ ਹੈ। ਇੱਥੇ ਪਾਰਟੀ ਵੱਲੋਂ ਬੀ.ਕੇ.ਹਰੀਪ੍ਰਸਾਦ ਨੂੰ ਇੰਚਾਰਜ਼ ਦੀ ਜਿੰਮੇਵਾਰੀ ਦਿੱਤੀ ਹੈ। ਹਰਿਆਣਾ ਵਿਚ ਚੋਣਾਂ ਦੇ ਤਿੰਨ ਮਹੀਨੇ ਬੀਤਣ ਬਾਅਦ ਵੀ ਕਾਂਗਰਸ ਪਾਰਟੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਲੀਡਰ ਚੁਣਨ ਵਿਚ ਅਸਫ਼ਲ ਰਹੀ ਹੈ। ਇਸਤੋਂ ਇਲਾਵਾ ਸੂਬੇ ਵਿਚ ਪਾਰਟੀ ਢਾਂਚਾ ਵੀ ਲੜਖੜਾ ਰਿਹਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੰਜਾਬ ਤੇ ਹਰਿਆਣਾ ਸਹਿਤ ਕਾਂਗਰਸ ਨੇ 11 ਸੂਬਿਆਂ ਦੇ ਇੰਚਾਰਜ਼ ਬਦਲੇ,ਦੇਖੋ ਲਿਸਟ"