ਬਠਿੰਡਾ ’ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ਼ ਜਟਾਣਾ ਨੇ ਕੀਤਾ ਸ਼ਕਤੀ ਪ੍ਰਦਰਸ਼ਨ

0
35

ਬਠਿੰਡਾ, 18 ਅਪ੍ਰੈਲ: ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਤੋਂ ਬਾਅਦ ਕਾਂਗਰਸ ’ਚ ਉੱਠੀਆਂ ਬਾਗੀ ਸੁਰਾਂ ਖ਼ਤਮ ਹੋਣ ਦੀ ਬਜ਼ਾਏ ਵਧਦੀਆਂ ਦਿਖ਼ਾਈ ਦੇ ਰਹੀਆਂ ਹਨ। ਸੰਗਰੂਰ ਅਤੇ ਪਟਿਆਲਾ ਤੋਂ ਬਾਅਦ ਹੁਣ ਬਠਿੰਡਾ ਵਿਚ ਵੀ ਇਸਦਾ ਸੇਕ ਲੱਗਣਾ ਸ਼ੁਰੂ ਹੋ ਗਿਆ ਹੈ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ਼ ਖ਼ੁਸਬਾਜ ਸਿੰਘ ਜਟਾਣਾ ਵੱਲੋਂ ਅੱਜ ਅਪਣੀ ਬਠਿੰਡਾ ਸਥਿਤ ਰਿਹਾਇਸ ’ਤੇ ਸਮਰਥਕਾਂ ਦਾ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵਿਚ ਜਟਾਣਾ ਤੋਂ ਇਲਾਵਾ ਉਨ੍ਹਾਂ ਦੇ ਸਮਰਥਕਾਂ ਵੱਲੋਅਸਿੱਧੇ ਢੰਗ ਨਾਲ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਪਾਰਟੀ ਦੀ ਟਿਕਟ ਮਿਲਣ ’ਤੇ ਨਰਾਜ਼ਗੀ ਦਿਖਾਉਂਦਿਆਂ ਕਾਂਗਰਸ ਹਾਈਕਮਾਂਡ ਕੋਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੀ ਮੁੜ ਨਜ਼ਰਸਾਰੀ ਦੀ ਮੰਗ ਕਰਦਿਆਂ ਆਉਣ ਵਾਲੇ ਦਿਨਾਂ ‘ਚ ਵੱਡਾ ਫੈਸਲਾ ਲੈਣ ਦਾ ਵੀ ਐਲਾਨ ਕੀਤਾ।

ਕਈ ਦਿਨਾਂ ਦੀ ‘ਚੁੱਪੀ’ ਤੋਂ ਬਾਅਦ ਨਵਜੋਤ ਸਿੱਧੂ ਨੇ ਸਮਰਥਕਾਂ ਨਾਲ ਪਟਿਆਲਾ ’ਚ ਕੀਤੀ ਮੀਟਿੰਗ

ਇਸ ਇਕੱਠ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਟਾਣਾ ਨੇ ਦਸਿਆ ਕਿ ਵਰਕਰਾਂ ਵਿਚ ਨਰਾਜ਼ਗੀ ਪਾਈ ਜਾ ਰਹੀ ਸੀ ਤੇ ਇਸ ਸਬੰਧ ਵਿਚ ਹੀ ਸਾਰਿਆਂ ਨੂੰ ਸੁਣਨ ਦੇ ਲਈ ਅੱਜ ਇੱਥੇ ਇਕੱਠੇ ਹੋਏ ਸਨ। ਉ੍ਹਨਾਂ ਦਸਿਆ ਕਿ ਇਸ ਇਕੱਠ ਵਿਚ ਹਲਕਾ ਤਲਵੰਡੀ ਸਾਬੋ ਦੇ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ, ਵੱਡੀ ਗਿਣਤੀ ਵਿਚ ਮੌਜੂਦ ਸਰਪੰਚਾਂ, ਪੰਚਾਂ ਅਤੇ ਕੌਂਸਲਰਾਂ ਸਹਿਤ ਕਾਂਗਰਸ ਦੇ ਅਹੁੱਦੇਦਾਰ ਪੁੱਜੇ ਹੋਏ ਸਨ। ਸੂਚਨਾ ਮੁਤਾਬਕ ਇੰਨ੍ਹਾਂ ਅਹੁੱਦੇਦਾਰਾਂ ਨੇ ਖ਼ੁਸਬਾਜ ਸਿੰਘ ਜਟਾਣਾ ਨਾਲ ਖੜਣ ਦਾ ਐਲਾਨ ਕੀਤਾ ਹੈ। ਇਸ ਮੌਕੇ ਜਿਆਦਾਤਰ ਬੁਲਾਰਿਆਂ ਨੇ ਪਾਰਟੀ ਹਾਈਕਮਾਂਡ ਤੇ ਖ਼ਾਸਕਰ ਵਿਰੌਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਗਾਇਆ ਕਿ ਦਹਾਕਿਆਂ ਤੋਂ ਔਖੇ-ਸੌਖੇ ਸਮੇਂ ਵਿਚ ਪਾਰਟੀ ਨਾਲ ਖੜਣ ਵਾਲੇ ਆਗੂਆਂ ਤੇ ਵਰਕਰਾਂ ਨੂੰ ਨਰਾਸ਼ ਕੀਤਾ ਜਾ ਰਿਹਾ।

ਭਾਜਪਾ ਦੇ ਚੋਣ ਪੋਸਟਰਾਂ ’ਚ ਬੇਅੰਤ ਸਿੰਘ ਦੀ ਫ਼ੋਟੋ, ਕਾਂਗਰਸ ਪ੍ਰਧਾਨ ਤੇ ਭਾਜਪਾ ਉਮੀਦਵਾਰ ’ਚ ਸਿਆਸੀ ਤਕਰਾਰ

ਇਸ ਮੌਕੇ ਆਪਣੇ ਭਾਸ਼ਣ ਵਿਚ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨੇ ਵੀ ਪਾਰਟੀ ਦੇ ਫੈਸਲੇ ’ਤੇ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਟਿਕਟਾਂ ਦੀ ਵੰਡ ਸਮੇਂ ਜ਼ਿਲ੍ਹੇ ਦੇ ਅਹੁੱਦੇਦਾਰਾਂ ਤੋਂ ਵੀ ਪੁਛਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਪਾਰਟੀ ਨਾਲ ਖੜਾ ਹੈ ਪ੍ਰੰਤੂ ਜਦ ਵਰਕਰਾਂ ਨੂੰ ਦਬਾਉਣ ਵਾਲੇ ਆਗੂਆਂ ਨੂੰ ਮੁੜ ਉਨ੍ਹਾਂ ਦੇ ਸਿਰ ’ਤੇ ਬਿਠਾ ਦਿੱਤਾ ਜਾਵੇ ਤਾਂ ਇਸਦਾ ਖਮਿਆਜ਼ਾ ਜਰੂਰ ਭੁਗਤਣਾ ਪੈਂਦਾ ਹੈਕਿਉਂਕਿ ਵਰਕਰ ਹੀ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਹੈ। ਜਟਾਣਾ ਨੇ ਐਲਾਨ ਕੀਤਾ ਕਿ ਜੇਕਰ ਹਾਈਕਮਾਂਡ ਨੇ ਗੱਲ ਨਾ ਸੁਣੀ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਪਾਰਟੀ ਵਰਕਰਾਂ ਦੀ ਰਾਏ ਨਾਲ ਅਗਲਾ ਫੈਸਲਾ ਲੈਣਗੇ। ਦਸਣਾ ਬਣਦਾ ਹੈ ਕਿ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਦਫ਼ਤਰ ਪੁੱਜੇ ਜੀਤਮਹਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਵੱਲੋਂ ਖ਼ੁਸਬਾਜ ਸਿੰਘ ਜਟਾਣਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਸੇ ਤਰ੍ਹਾਂ ਦਾ ਕੋਈ ਗਿਲਾ-ਸ਼ਿਕਵਾ ਨਾ ਹੋਣ ਦਾਅ ਦਾਅਵਾ ਕਰਦਿਆਂ ਕਿਹਾ ਸੀ ਕਿ ਉਹ ਉਸਦੀ ਚੋਣ ਮੁਹਿੰਮ ਵਿਚ ਮੂਹਰੇ ਹੋ ਕੇ ਕੰਮ ਕਰਨਗੇ ਅਤੇ ਤਲਵੰਡੀ ਸਾਬੋ ਤੋਂ ਵੱਡੀ ਜਿੱਤ ਪ੍ਰਾਪਤ ਕਰਨਗੇ।

 

LEAVE A REPLY

Please enter your comment!
Please enter your name here