ਨਵੀਂ ਦਿੱਲੀ, 27 ਅਪ੍ਰੈਲ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦੀ ਲਿਸਟ ਫ਼ਾਈਨਲ ਕਰਨ ਦੇ ਲਈ ਅੱਜ ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ ਦਿੱਲੀ ਵਿਖੇ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿਚ ਦੇਸ ਦੇ ਹੋਰਨਾਂ ਥਾਵਾਂ ਤੋਂ ਇਲਾਵਾ ਪੰਜਾਬ ਦੇ ਪੰਜ ਬਾਕੀ ਰਹਿੰਦੇ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਚਰਚਾ ਇਹ ਵੀ ਹੈ ਕਿ ਇਸ ਮੀਟਿੰਗ ਵਿਚ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ।
ਅੱਜ ਮਾਲਵੇ ’ਚ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਨਗੇ ਭਗਵੰਤ ਮਾਨ
ਹਾਲਾਂਕਿ ਰਾਹੁਲ ਗਾਂਧੀ ਇਸਤੋਂ ਪਹਿਲਾਂ ਦੱਖਣ ਦੇ ਵਾਇਨਡ ਹਲਕੇ ਤੋਂ ਉਮੀਦਵਾਰ ਬਣ ਚੁੱਕੇ ਹਨ ਅਤੇ ਇੱਥੇ ਵੋਟਾਂ ਵੀ ਪੈ ਚੁੱਕੀਆਂ ਹਨ ਪ੍ਰੰਤੂ ਚਰਚਾ ਚੱਲ ਰਹੀ ਹੈ ਕਿ ਪਾਰਟੀ ਦੋਨਾਂ ਭੈਣ ਭਰਾਵਾਂ ਨੂੰ ਯੂ.ਪੀ ਦੇ ਰਾਏਬਰੇਲੀ ਅਤੇ ਅਮੇਠੀ ਲੋਕ ਸਭਾਂ ਹਲਕੇ ਤੋਂ ਚੋਣ ਲੜਣ ਲਈ ਕਹਿ ਸਕਦੀ ਹੈ। ਉਧਰ ਪੰਜਾਬ ਦੇ ਵਿਚ ਕੂੁੱਲ 13 ਲੋਕ ਸਭਾ ਹਲਕਿਆਂ ਵਿਚੋਂ 8 ਹਲਕਿਆਂ ਦੇ ਉਮੀਦਵਾਰਾਂ ਦਾ ਨਾਮ ਕਾਂਗਰਸ ਪਾਰਟੀ ਦੋ ਲਿਸਟਾਂ ਰਾਹੀ ਫ਼ਾਈਨਲ ਕਰ ਚੁੱਕੀ ਹੈ। ਹੁਣ ਖਡੂਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਫ਼ਿਰੋਜਪੁਰ, ਲੁਧਿਆਣਾ ਅਤੇ ਗੁਰਦਾਸਪੁਰ ਬਾਕੀ ਰਹਿੰਦੇ ਹਨ।
Share the post "ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਅੱਜ, ਪੰਜਾਬ ਦੇ ਬਾਕੀ ਪੰਜ ਉਮੀਦਵਾਰਾਂ ਦੇ ਨਾਵਾਂ ਦਾ ਹੋ ਸਕਦਾ ਐਲਾਨ"