ਚੰਡੀਗੜ੍ਹ: ਪੰਜਾਬ ‘ਚ ਖਰਾਬ ਹੋ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਸਵਾਲ ਚੁੱਕੇ ਹਨ। ਦਰਅਸਲ ਬੀਤੇ ਕੱਲ ਕੋਟਕਪੂਰੇ ‘ਚ ਵਾਪਰੀਆਂ ’ਤੇ ਹੋਏ ਜਾਨ ਲੇਵਾ ਹਮਲਿਆਂ ਦੇ ਵਿਰੋਧ ਵਿੱਚ ਵੀਰਵਾਰ ਨੂੰ ਕੋਟਕਪੂਰਾ ਵਪਾਰ ਮੰਡਲ ਵੱਲੋਂ ਕੋਟਕਪੂਰਾ ਬੰਦ ਦੇ ਸੱਦੇ ਉੱਤੇ ਕੋਟਕਪੂਰਾ ਸ਼ਹਿਰ ਮੁਕੰਮਲ ਬੰਦ ਰਿਹਾ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਸਵਾਲ ਚੁੱਕਦਿਆਂ ਸ਼ੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ “ਇੱਕ ਮਹੀਨੇ ਪਹਿਲਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਖੜ੍ਹੇ ਹੋ ਕੇ ਸਪੀਕਰ ਸੰਧਵਾਂ ਤੋਂ “ਕਾਨੂੰਨ ਵਿਵਸਥਾ” ਸਮੇਤ ਗੰਭੀਰ ਮਸਲਿਆਂ ਤੇ ਚਰਚਾ ਕਰਵਾਉਣ ਅਤੇ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਲਈ ਸਮਾਂ ਮੰਗ ਰਹੀ ਸੀ, ਸੈਸ਼ਨ ਵਧਾਉਣ ਦੀ ਬੇਨਤੀ ਕਰ ਰਹੀ ਸੀ।
ਇੱਕ ਮਹੀਨੇ ਪਹਿਲਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਖੜ੍ਹੇ ਹੋ ਕੇ ਸਪੀਕਰ @Sandhwan ਤੋਂ “ਕਾਨੂੰਨ ਵਿਵਸਥਾ” ਸਮੇਤ ਗੰਭੀਰ ਮਸਲਿਆਂ ਤੇ ਚਰਚਾ ਕਰਵਾਉਣ ਅਤੇ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਲਈ ਸਮਾਂ ਮੰਗ ਰਹੀ ਸੀ, ਸੈਸ਼ਨ ਵਧਾਉਣ ਦੀ ਬੇਨਤੀ ਕਰ ਰਹੀ ਸੀ।
ਅੱਜ ਸਪੀਕਰ ਸਾਬ੍ਹ ਦੇ ਹਲਕੇ ਕੋਟਕਪੂਰਾ ਦੇ ਵਪਾਰੀਆਂ ਨੂੰ ਸ਼ਹਿਰ ਬੰਦ ਕਰ ਕੇ ਰੋਸ… pic.twitter.com/PSsFRxk59o
— Pargat Singh (@PargatSOfficial) December 28, 2023
ਅੱਜ ਸਪੀਕਰ ਸਾਬ੍ਹ ਦੇ ਹਲਕੇ ਕੋਟਕਪੂਰਾ ਦੇ ਵਪਾਰੀਆਂ ਨੂੰ ਸ਼ਹਿਰ ਬੰਦ ਕਰ ਕੇ ਰੋਸ ਜ਼ਾਹਿਰ ਕਰਨਾ ਪਿਆ, ਕਿਉਂਕਿ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਰਿਹਾ ਹੈ। ਸਪੀਕਰ ਜੀ, DGP ਨੂੰ ਸਿਰਫ਼ ਆਪਣੇ ਹਲਕੇ ਦੇ ਹਾਲਾਤਾਂ ਬਾਰੇ ਲਿਖਣ ਦੀ ਬਜਾਏ ਪੂਰੇ ਪੰਜਾਬ ਲਈ ਲਿਖੋ, ਆਪਣੀ ਕੁਰਸੀ ਦੀ ਤਾਕਤ ਵਰਤ ਵਿਧਾਨ ਸਭਾ ਸੈਸ਼ਨ ਬੁਲਾਓ, ਤਾਂ ਜੋ ਸਾਰੇ ਵਿਧਾਇਕ ਆਪਣੇ ਹਲਕਿਆਂ ਦੀ ਕਾਨੂੰਨ ਵਿਵਸਥਾ ਤੇ ਸਰਕਾਰ ਦਾ ਧਿਆਨ ਕੇਂਦਰਿਤ ਕਰ ਸਕਣ।”
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ
Share the post "ਕਾਂਗਰਸੀ ਵਿਧਾਇਕ ਪਰਗਟ ਸਿੰਘ ਦੀ ਸਪੀਕਰ ਸੰਧਵਾਂ ਨੂੰ ਬੇਨਤੀ, ਮੁੜ ਤੋਂ ਬੁਲਾਓ ਸ਼ੈਸ਼ਨ"