👉ਫੋਰਟਿਸ ਹਸਪਤਾਲ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਚਿੰਤਾਜਨਕ, ਆ ਰਿਹਾ ਅੱਤਵਾਦ ਦਾ ਕਾਲਾ ਦੌਰ, ਪੰਜਾਬੀਆਂ ਨੂੰ ਜਾਗਣ ਦੀ ਲੋੜ: ਰਾਜਾ ਵੜਿੰਗ
👉ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਵਿੱਚ ਹੋਈ ਫੇਲ ਮੁੱਖ ਮੰਤਰੀ ਦੇਨ ਅਸਤੀਫਾ : ਭੂਪੇਸ਼ ਬਘੇਲ
Bathinda News: ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਫੋਰ ਟਿਸ ਹਸਪਤਾਲ ਅਤੇ ਸਕੂਲਾਂ ਨੂੰ ਬੰਬ ਨਾਲ ਅੜਾਉਣ ਦੀ ਆਈ ਧਮਕੀ ਨਸ਼ਿਆਂ ਨਾਲ ਨੌਜਵਾਨੀ ਦੀ ਬਰਬਾਦੀ ਗੈਂਗਸਟਰਾਂ ਵੱਲੋਂ ਮੰਗੀਆਂ ਜਾ ਰਹੀਆਂ ਫਰੌਤੀਆਂ ਵਪਾਰੀਆਂ ਦੇ ਕੀਤੇ ਜਾ ਰਹੇ ਕਤਲੇਆਮ ਦੇ ਰੋਸ ਵਜੋਂ ਅੱਜ ਕਾਂਗਰਸ ਪਾਰਟੀ ਨੇ ਬਠਿੰਡਾ ਵਿੱਚ ਜਾਗੋ ਪੰਜਾਬ ਜਾਗੋ ਜਾਗੋ ਸਰਕਾਰ ਜਾਗੋ ਜਾਗੋ ਭਾਜਪਾ ਜਾਗੋ ਅਤੇ ਯੁੱਧ ਝਾੜੂ ਵਿਰੁੱਧ ਬੈਨਰ ਹੇਠ ਰੋਸ ਪੈਦਲ ਯਾਤਰਾ ਕੱਢੀ ਗਈ ਜਿਸ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਉਪੇਸ਼ ਬਘੇਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਸਮੇਤ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਅਤੇ ਜ਼ਿਲ੍ਾ ਲੀਡਰਸ਼ਿਪ ਸਮੇਤ ਵਰਕਰ ਹਾਜ਼ਰ ਹੋਏ। ਇਸ ਮੌਕੇ ਫਾਇਰ ਬਗੇੜ ਚੌਂਕ ਤੋਂ ਲੈ ਕੇ ਸਦਭਾਵਨਾ ਚੌਂਕ ਤੋਂ ਹੁੰਦੇ ਹੋਏ ਧੋਬੀ ਬਾਜ਼ਾਰ ਦੇ ਅੰਤ ਤੱਕ ਬਾਜ਼ਾਰਾਂ ਵਿੱਚ ਇਹ ਯਾਤਰਾ ਕੱਢੀ ਗਈ ਅਤੇ ਝੰਡਿਆਂ ਨਾਲ ਲਹਿਰਾਉਂਦੇ ਹੋਏ ਜਾਗੋ ਪੰਜਾਬ ਜਾਗੋ ਯੁੱਧ ਝਾੜੂ ਵਿਰੁੱਧ ਮਾਨ ਸਰਕਾਰ ਮੁਰਦਾਬਾਦ ਕਾਂਗਰਸ ਲਿਆਓ ਪੰਜਾਬ ਬਚਾਓ ਦੇ ਨਾਅਰੇ ਗੂੰਜਦੇ ਦਿਖਾਈ ਦਿੱਤੇ। ਬਠਿੰਡਾ ਵਿੱਚ ਜਿਲਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਜਾਗੋ ਪੰਜਾਬ ਜਾਗੋ ਦੇ ਬੈਨਰ ਹੇਠ ਕੱਢੀ ਗਈ ਯਾਤਰਾ ਦੀ ਅਗਵਾਈ ਭੂਪੇਸ਼ ਬਘੇਲ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸਮੁੱਚੀ ਲੀਡਰਸ਼ਿਪ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਵਿੱਚ ਪੂਰੀ ਤਰਹਾਂ ਫੇਲ ਹੋਈ ਹੈ ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਖਿਲਾਫ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਮੌਜੂਦਾ ਹਾਲਾਤ ਮਾੜੇ ਹਨ ਅਮਨ ਕਾਨੂੰਨ ਦੀ ਸਥਿਤੀ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸ਼ਰੇਆਮ ਵਪਾਰੀਆਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਜਿਸ ਪਾਸੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ।
ਇਹ ਵੀ ਪੜ੍ਹੋ ਕਾਨੂੰਗੋ ਦਾ ਭਰਾ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ
ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਫੋਰ ਟਿਸ ਹਸਪਤਾਲ ਜਿੱਥੇ ਮੁੱਖ ਮੰਤਰੀ ਖੁਦ ਦਾਖਲ ਹਨ ਸਮੇਤ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ, ਗੈਂਗਸਟਰਾਂ ਵੱਲੋਂ ਮੰਗੀਆਂ ਜਾ ਰਹੀਆਂ ਫਰੌਤੀਆਂ, ਵਪਾਰੀਆਂ ਦੇ ਕੀਤੇ ਜਾ ਰਹੇ ਕਤਲੇਆਮ, ਨਸ਼ਿਆਂ ਨਾਲ ਮਰ ਰਹੇ ਪੰਜਾਬ ਦੇ ਨੌਜਵਾਨ, ਬੇਰੁਜ਼ਗਾਰੀ ਦਾ ਵਧਣਾ, ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਾ ਮਿਲਣਾ ਅਤੇ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਇਹ ਦਰਸਾਉਂਦਾ ਹੈ ਕਿ ਅੱਤਵਾਦ ਦਾ ਕਾਲਾ ਦੌਰ ਦੁਬਾਰੇ ਵਾਪਸ ਆ ਰਿਹਾ ਹੈ ਇਸ ਕਰਕੇ ਪੰਜਾਬੀਆਂ ਨੂੰ ਜਾਗਣ ਦੀ ਲੋੜ ਹੈ ਤਾਂ ਜੋ ਸੁੱਤੀ ਪਈ ਸਰਕਾਰ ਅਤੇ ਪੁਲਿਸ ਨੂੰ ਜਗਾਇਆ ਜਾ ਸਕੇ। ਉਹਨਾਂ ਕਿਹਾ ਕਿ 1992 ਵਿੱਚ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ ਉਸ ਸਮੇਂ ਸਵ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ ਵਿਧਾਇਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਪੰਜਾਬ ਵਿੱਚ ਖੁਸ਼ਹਾਲੀ ਲਿਆਂਦੀ ਜਦੋਂ ਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤ ਸੁਖਬੀਰ ਬਾਦਲ ਭਤੀਜੇ ਮਨਪ੍ਰੀਤ ਬਾਦਲ ਸਮੇਤ ਸਾਰੇ ਪਰਿਵਾਰ ਨੂੰ ਵਿਦੇਸ਼ਾਂ ਵਿੱਚ ਭੇਜ ਦਿੱਤਾ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਅਤੇ ਝਾੜੂ ਦਾ ਤਾਂ ਉਸ ਸਮੇਂ ਨਾਮੋ ਨਿਸ਼ਾਨ ਵੀ ਨਹੀਂ ਸੀ ਜਿਸ ਕਰਕੇ ਉਦੋਂ ਕਾਂਗਰਸ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਪੰਜਾਬ ਵਿੱਚ ਖੁਸ਼ਹਾਲੀ ਲਿਆਂਦੀ ਤਾਂ ਅੱਜ ਫਿਰ ਅੱਤਵਾਦ ਦੇ ਵਾਪਸ ਆ ਰਹੇ ਕਾਲੇ ਦੌਰ ਨੂੰ ਰੋਕਣ ਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਕਾਂਗਰਸ ਦੀ ਲੋੜ ਹੈ ਜਿਸ ਕਰਕੇ ਸ਼ਹਿਰ ਦੇ ਵਪਾਰੀਆਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੂੰ ਮਜਬੂਤ ਬਣਾਉਣ ਉਹਨਾਂ ਦੱਸਿਆ ਕਿ ਇਹ ਪੈਦਲ ਮਾਰਚ ਯਾਤਰਾ ਸਾਰੇ ਸ਼ਹਿਰਾਂ ਵਿੱਚ ਕੱਢੀ ਜਾਵੇਗੀ ਤਾਂ ਜੋ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਤੇ ਸੁੱਤੀ ਪਈ ਸਰਕਾਰ ਅਤੇ ਸੁੱਤੀ ਪਈ ਪੁਲਿਸ ਨੂੰ ਜਗਾਇਆ ਜਾ ਸਕੇ ਤਾਂ ਜੋ ਪੰਜਾਬੀਆਂ ਨੂੰ ਜਗਾ ਕੇ ਕਾਂਗਰਸ ਦੇ ਹੱਥ ਮਜਬੂਤ ਕੀਤੇ ਜਾ ਸਕਣ ।
ਇਹ ਵੀ ਪੜ੍ਹੋ High Court ਨੇ ਪੰਜਾਬ ਦੀ ਨਾਮੀਂ ਯੂਨੀਵਰਸਿਟੀ ਨੂੰ 1.37 ਕਰੋੜ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ
ਉਹਨਾਂ ਦਾ ਵਾਅਦਾ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਇੱਕ ਮਹੀਨੇ ਵਿੱਚ ਗੈਂਗਸਟਰਾਂ ਦਾ ਖਾਤਮਾ ਕਰਕੇ ਦਿਖਾਵਾਂਗੇ ਅਤੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਮੁੜ ਮਜਬੂਤ ਬਣਾਵਾਂਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਰੈਲੀਆਂ ਕਰ ਰਹੀ ਹੈ, ਗਵਰਨਰ ਯਾਤਰਾ ਕਰ ਰਹੇ ਹਨ, ਪਰ ਲੋਕ ਨਸ਼ਿਆਂ ਨਾਲ ਮਰ ਰਹੇ ਹਨ, ਜਿਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਸਿਰਫ ਇਸ਼ਤਿਹਾਰਬਾਜ਼ੀ ਅਤੇ ਸੂਬੇ ਦੇ ਪੈਸੇ ਦੀ ਦੁਰਵਰਤੋਂ ਕਰਕੇ ਸਰਕਾਰ ਚਲਾਈ ਜਾ ਰਹੀ ਹੈ ।ਇਸ ਮੌਕੇ ਉਹਨਾਂ ਆਪ ਦੀ ਮੋਗਾ ਰੈਲੀ ਵਿੱਚ ਡੀਜੀਪੀ ਅਤੇ ਚੀਫ ਸੈਕਟਰੀ ਦੇ ਭਾਸ਼ਣ ਨੂੰ ਤੰਜ ਕਸਦਿਆਂ ਕਿਹਾ ਕਿ ਇਹ ਡਰਾਮੇਬਾਜੀ ਸਿਰਫ ਆਪਣੇ ਸ਼ਕਤੀ ਪ੍ਰਦਰਸ਼ਨ ਨੂੰ ਸਰਕਾਰੀ ਪ੍ਰੋਗਰਾਮ ਬਣਾਉਣ ਲਈ ਕੀਤੀ ਗਈ ਜਿਸ ਲਈ ਡੀਜੀਪੀ ਅਤੇ ਚੀਫ ਸੈਕਟਰੀ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਅਫਸਰ ਹਨ ਨਾ ਕਿ ਕਿਸੇ ਸਰਕਾਰ ਦੇ ਨੁਮਾਇਦੇ ਹਨ। ਇਸ ਮੌਕੇ ਇੰਚਾਰਜ ਰਵਿੰਦਰ ਡਾਲਵੀਆ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਲੋਕ ਸਭਾ ਮੈਂਬਰ ਅਮਰ ਸਿੰਘ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਜਗਦੇਵ ਸਿੰਘ ਕਮਾਲੂ, ਰੁਪਿੰਦਰ ਕੌਰ ਰੂਬੀ, ਜੀਵਨ ਜੋਤ ਕੌਰ ਭੱਟੀ, ਮਨਜੀਤ ਸਿੰਘ ਝਲ ਬੂਟੀ, ਖੁਸ਼ਬਾਜ ਸਿੰਘ ਜਟਾਣਾ, ਰਾਜਨ ਗਰਗ, ਕੇਕੇ ਅਗਰਵਾਲ, ਅਸ਼ੋਕ ਕੁਮਾਰ,ਅਨਿਲ ਭੋਲਾ, ਟਿੰਕੂ ਗਰੋਵਰ , ਟਹਿਲ ਸਿੰਘ ਸੰਧੂ, ਅਰੁਣ ਵਧਾਵਣ ,ਪਵਨ ਮਾਨੀ, ਕਿਰਨਜੀਤ ਸਿੰਘ ਗਹਿਰੀ, ਬਲਜਿੰਦਰ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਲੱਡੂ, ਜਿਲਾ ਪ੍ਰਧਾਨ ਪ੍ਰੀਤਮ ਸਿੰਘ ਕੋਟ ਭਾਈ ਸਾਬਕਾ ਵਿਧਾਇਕ ਭੁੱਚੋ ਮੰਡੀ ਨਰਿੰਦਰ ਸਿੰਘ ਭਲੇਰੀਆ ਅਵਤਾਰ ਸਿੰਘ ਗੋਨੇਆਨਾ ,ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਦਰਸਨ ਜੀਦਾ,ਮਾਧਵ ਸ਼ਰਮਾ ਕਮਲਜੀਤ ਸਿੰਘ ਭੰਗੂ, ਬਲਜੀਤ ਸਿੰਘ, ਸੁਰਜੀਤ ਸਿੰਘ ਮੋਖਾ, ਸੁਰਿੰਦਰਜੀਤ ਸਿੰਘ ਸਾਹਨੀ, ਬਲਵੰਤ ਰਾਏ ਨਾਥ, ਅੰਮ੍ਰਿਤਾ ਗਿੱਲ ਸਮੇਤ ਸਾਰੇ ਕੌਂਸਲਰ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਕਾਂਗਰਸੀ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




