Bathinda News: ਪਿਛਲੇ ਦਿਨੀਂ ਪਾਰਟੀ ਵਿਚੋਂ ਕੱਢੇ ਅੱਧੀ ਦਰਜ਼ਨ ਕੋਂਸਲਰਾਂ ਵਿਚੋਂ ਤਿੰਨ ਨੂੰ ਕਾਂਗਰਸ ਨੇ ਮੁੜ ਬਹਾਲ ਕਰ ਦਿੱਤਾ ਹੈ। ਇੰਨ੍ਹਾਂ ਕੋਂਸਲਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੁਣ ਬਾਕੀ 13 ਕੋਂਸਲਰਾਂ ਦੇ ਨਾਲ ਹੋਵੇਗਾ। ਸੂਚਨਾਂ ਮੁਤਾਬਕ ਪੰਜ ਸਾਲਾਂ ਲਈ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਸਿਫਾਰਿਸ ’ਤੇ ਕੀਤਾ ਹੈ। ਇਸ ਸਬੰਧ ਵਿਚ ਬਕਾਇਦਾ ਇੱਕ ਪੱਤਰ ਵੀ ਭੇਜਿਆ ਗਿਆ। ਜਿਸ ਵਿਚ ਸਪੱਸ਼ਟ ਕੀਤਾ ਗਿਆ ਕਿ ਕੋਂਸਲਰ ਮਮਤਾ ਰਾਣੀ, ਕਿਰਨ ਰਾਣੀ ਤੇ ਸੁਰੇਸ਼ ਚੌਹਾਨ ਵਿਰੁਧ ਲਿਆ ਫੈਸਲਾ ਵਾਪਸ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਨੇ ਏਐਸਆਈ ਅਤੇ ਸੀਨੀਅਰ ਸਿਪਾਹੀ ਨੂੰ 50000 ਰੁਪਏ ਰਿਸ਼ਵਤ ਲੈੰਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
ਇਸਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਨੇ ਦਾਅਵਾ ਕੀਤਾ ਕਿ ‘‘ ਇੰਨ੍ਹਾਂ ਤਿੰਨ ਕੋਂਸਲਰਾਂ ਵੱਲੋਂ ਵੀ ਪਾਰਟੀ ਨੂੰ ਆਪਣਾ ਲਿਖ਼ਤੀ ਸਪੱਸ਼ਟੀਕਰਨ ਭੇਜ ਦਿੱਤ ਾ ਗਿਆ ਸੀ ਪ੍ਰੰਤੂ ਜਵਾਬ ਲੇਟ ਪੁੱਜਣ ਕਾਰਨ ਅਨੁਸਾਸਨੀ ਕਮੇਟੀ ਨੇ ਇੰਨ੍ਹਾਂ ਵਿਰੁਧ ਵੀ ਕਾਰਵਾਈ ਕਰ ਦਿੱਤੀ ਸੀ, ਜਿਸਨੂੰ ਹੁਣ ਇਸ ਪੱਤਰ ਰਾਹੀਂ ਬਦਲਿਆ ਗਿਆ। ’’ ਦਸਣਾ ਬਣਦਾ ਹੈ ਕਿ ਲੰਘੀ 5 ਫ਼ਰਵਰੀ ਨੂੰ ਹੋਈ ਮੇਅਰ ਦੀ ਚੋਣ ਦੌਰਾਨ ਪਾਰਟੀ ਦੇਹੁਕਮਾਂ ਉਲਟ ਕਾਂਗਰਸ ਪਾਰਟੀ ਦੇ 16 ਕੋਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾ ਦਿੱਤੀਆਂ ਸਨ ਜਦਕਿ ਤਿੰਨ ਵੋਟਿੰਗ ਵਾਲੇ ਦਿਨ ਗੈਰ ਹਾਜ਼ਰ ਰਹੇ ਸਨ। ਇੰਨ੍ਹਾਂ 19 ਕੋਂਸਲਰਾਂ ਦੇ ਇਸ ਫੈਸਲੇ ਕਾਰਨ ਨਗਰ ਨਿਗਮ ਬਠਿੰਡਾ ਵਿਚ ਬਹੁਮਤ ਰੱਖਣ ਦੇ ਬਾਵਜੂਦ ਕਾਂਗਰਸ ਪਾਰਟੀ ਦਾ ਉਮੀਦਵਾਰ ਮੇਅਰ ਦੀ ਚੋਣ ਹਾਰ ਗਿਆ ਸੀ।
ਇਹ ਵੀ ਪੜ੍ਹੋ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਤੇਜ਼ ਕਾਰਵਾਈ,ਗੰਡਾਸਾ ਦਿਖਾ ਕੇ ਕਾਰ ਖੋਹਣ ਵਾਲੇ ਕਾਬੂ
ਚੋਣ ਨਤੀਜਿਆਂ ਵਿਚ ਕਾਂਗਰਸ ਦੇ ਬਲਜਿੰਦਰ ਸਿੰਘ ਠੇਕੇਦਾਰ ਨੂੰ 15 ਅਤੇ ਆਪ ਦੇ ਪਦਮਜੀਤ ਸਿੰਘ ਮਹਿਤਾ ਨੂੰ 33 ਵੋਟਾਂ ਮਿਲੀਆਂ ਸਨ।ਜਿਸਦੇ ਚੱਲਦੇ ਕਾਂਗਰਸ ਦੀ ਅਨੁਸਾਸਨੀ ਕਮੇਟੀ ਨੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸਹਿਤ ਮੇਅਰ ਉਮੀਦਵਾਰ ਤੋ ਇਲਾਵਾ ਹੋਰਨਾਂ ਕਾਂਗਰਸੀਆਂ ਦੀ ਸਿਕਾਇਤ ’ਤੇ ਇੰਨ੍ਹਾਂ 19 ਕੋਂਸਲਰਾਂ ਦੀ ਜਵਾਬਤਲਬੀ ਕੀਤੀ ਸੀ ਪ੍ਰੰਤੂ 3 ਨੇ ਇਸ ਨੋਟਿਸ ਦਾ ਜਵਾਬ ਹੀ ਨਹੀਂ ਦਿੱਤਾ ਜਦਕਿ ਹੁਣ ਬਹਾਲ ਕੀਤੇ 3 ਕੋਂਸਲਰਾਂ ਦਾ ਜਵਾਬ ਲੇਟ ਹੋ ਗਿਆ ਸੀ, ਜਿਸ ਕਾਰਨ ਸੀਨੀਅਰ ਆਗੂ ਅਵਤਾਰ ਹੈਨਰੀ ਦੀ ਅਗਵਾਈ ਹੇਠ ਬਣੀ ਅਨੁਸਾਸਨੀ ਕਮੇਟੀ ਨੇ ਇੰਨ੍ਹਾਂ 6 ਕੋਂਸਲਰਾਂ ਨੂੰ ਪੰਜ ਸਾਲਾਂ ਲਈ ਪਾਰਟੀ ਵਿਚੋਂ ਕੱਢ ਦਿੱਤਾ ਸੀ, ਜਿਸ ਵਿਚ ਹੁਣ ਸੋਧ ਕਰਕੇ ਇੰਨ੍ਹਾਂ ਤਿੰਨਾਂ ਨੂੰ ਬਹਾਲ ਕਰ ਦਿੱਤਾ। ਜ਼ਿਲ੍ਹਾ ਪ੍ਰਧਾਨ ਮੁਤਾਬਕ ਹੁਣ ਜੋ ਫੈਸਲਾ ਬਾਕੀ 13 ਬਾਰੇ ਕੀਤਾ ਜਾਵੇਗਾ, ਉਹੀਂ ਫੈਸਲਾ ਇੰਨ੍ਹਾਂ 3 ਉਪਰ ਵੀ ਲਾਗੂ ਹੋਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


