Bathinda News: ਪਿਛਲੇ ਦਿਨੀਂ ਕਾਂਗਰਸ ਪਾਰਟੀ ਨਾਲ ਸਬੰਧਤ Ex ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਵਿਰੁਧ ਲਿਆਂਦੇ ਬੇਭਰੋਸਗੀ ਦੇ ਮਤੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੋਂ ਲੈ ਕੇ ਜਰਨਲ ਸਕੱਤਰ ਕੈਪਟਨ ਸੰਦੀਪ ਸੰਧੂ ਵੱਲੋਂ ਕੀਤੀਆਂ ਅਪੀਲਾਂ ਨੂੰ ਦਰਕਿਨਾਰ ਕਰਨ ਵਾਲੇ ਕੌਂਸਲਰਾਂ ਵਿਰੁਧ ਪਾਰਟੀ ਅਨੁਸਾਸਨੀ ਕਮੇਟੀ ਨੇ ਵੱਡੀ ਕਾਰਵਾਈ ਕੀਤੀ ਹੈ। ਜ਼ਿਲ੍ਹਾ ਪ੍ਰਧਾਨ, ਸ਼ਹਿਰ ਦੇ ਸੀਨੀਅਰ ਆਗੂਆਂ ਤੇ ਪਾਰਟੀ ਨਾਲ ਡਟਣ ਵਾਲੇ ਕੌਸਲਰਾਂ ਦੀ ਸਿਕਾਇਤ ’ਤੇ ਪਾਰਟੀ ਦੇ ਅਨੁਸਾਸਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਵੱਲੋਂ 8 ਕੌਂਸਲਰਾਂ ਨੂੰ ਅਨੁਸਾਸ਼ਨਹੀਣਤਾ ਦੇ ਦੋਸ਼ਾਂ ਹੇਠਾਂ ਪੰਜ ਸਾਲਾਂ ਲਈ ਪਾਰਟੀ ਵਿਚੋਂ ਕੱਢ ਦਿੱਤਾ ਹੈ।
ਇਹ ਵੀ ਪੜ੍ਹੋ ਅਸ਼ੋਕ ਬਾਲਿਆਂਵਾਲੀ ਲਗਾਤਾਰ ਦੂਜੀ ਵਾਰ ਚੁਣੇ ਗਏ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ
ਜਦਕਿ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਪੰਜਾਬ ਕਾਂਗਰਸ ਦੇ ਡੈਲੀਗੇਟ ਪਵਨ ਮਾਨੀ ਤੇ ਉਨ੍ਹਾਂ ਦੀ ਪਤਨੀ ਸਹਿਤ 5 ਕੌਸਲਰਾਂ ਉਪਰ ਹਾਲੇ ਵੀ ਅਨੁਸਾਸਨੀ ਤਲਵਾਰ ਲਟਕੀ ਹੋਈ ਹੈ। ਲੰਘੇ ਬੁਧਵਾਰ ਪਾਰਟੀ ਦੀ ਅਨੁਸਾਸਨੀ ਕਮੇਟੀ ਵੱਲੋਂ 13 ਕੌਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਇੰਨ੍ਹਾਂ ਨੋਟਿਸਾਂ ਰਾਹੀਂ ਕੌਂਸਲਰਾਂ ਤੇ ਆਗੂਆਂ ਕੋਲੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ ਗਿਆ ਸੀ। ਬੀਤੀ ਦੇਰ ਰਾਤ ਪਾਰਟੀ ਕੌਸਲਰਾਂ ਨੂੰ ਕੱਢਣ ਵਾਲੇ ਹੁਕਮ ਜਨਤਕ ਹੋਏ ਹਨ, ਜਿਸਦੇ ਵਿਚ 6 ਕੌਸਲਰਾਂ ਵੱਲੋਂ ਦਿੱਤੇ ਜਵਾਬ ਨੂੰ ਤਸੱਲੀਬਖ਼ਸ ਨਹੀਂ ਮੰਨਿਆ ਗਿਆ ਜਦਕਿ 2 ਕੌਸਲਰਾਂ ਨੇ ਅਨੁਸਾਸ਼ਨੀ ਕਮੇਟੀ ਵੱਲੋਂ ਭੇਜੇ ਨੋਟਿਸਾਂ ਦੇ ਜਵਾਬ ਨਹੀਂ ਦਿੱਤੇ ਗਏ।
ਇਹ ਵੀ ਪੜ੍ਹੋ ਮਹਿਲਾ ਫੌਜੀ ਅਧਿਕਾਰੀ ਵਿਰੁੱਧ ਵਿਵਾਦਤ ਟਿੱਪਣੀਆਂ ਕਰਨ ਵਾਲੇ ਮੰਤਰੀ ਵਿਰੁੱਧ ਹੋਵੇਗਾ ਪਰਚਾ ਦਰਜ
ਜਿਸਦੇ ਚੱਲਦੇ ਕੌਸਲਰ ਕਮਲਜੀਤ ਕੌਰ ਪਤਨੀ ਚਰਨਜੀਤ ਭੋਲਾ, ਪੁਸ਼ਪਾ ਰਾਣੀ ਪਤਨੀ ਵਿਪਨ ਮਿੱਤੂ, ਮਮਤਾ ਸੈਣੀ ਪਤਨੀ ਵਿਨੋਦ ਸੈਣੀ, ਕਮਲੇਸ਼ ਮਹਿਰਾ ਪਤਨੀ ਰਾਜ ਮਹਿਰਾ, ਰਾਜ ਰਾਣੀ ਭੈਣ ਸਾਧੂ ਸਿੰਘ, ਨੇਹਾ ਜਿੰਦਲ ਨੂੰਹ ਮਨੋਜ ਜਿੰਦਲ, ਕੁਲਵਿੰਦਰ ਕੌਰ ਪਤਨੀ ਜਸਪਾਲ ਗੋਰਾ ਤੋਂ ਇਲਾਵਾ ਕੌਸਲਰ ਸੁਰੇਸ਼ ਚੌਹਾਨ ਭਾਣਜਾ ਸਾਬਕਾ ਮੇਅਰ ਬਲਵੰਤ ਰਾਏ ਨਾਥ ਨੂੰ ਪਾਰਟੀ ਵਿਚੋਂ 5 ਸਾਲਾਂ ਲਈ ਕੱਢ ਦਿੱਤਾ ਗਿਆ ਹੈ। ਇਸਤੋਂ ਇਲਾਵਾ ਕਾਂਗਰਸੀ ਆਗੂ ਚਰਨਜੀਤ ਭੋਲਾ ਤੇ ਕਾਰਜ਼ਕਾਰੀ ਬਲਾਕ ਪ੍ਰਧਾਨ ਵਿਪਨ ਮਿੱਤੂ ਵਿਰੁਧ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ।
8 ਕੌਸਲਰਾਂ ਵਿਚੋਂ 7 ਨੇ 2 ਵਾਰ ਪਾਰਟੀ ਦੇ ਉਲਟ ਵੋਟ ਭੁਗਤਾਈ ਤੇ 1 ਤਿੰਨੇਂ ਵਾਰ ਉਲਟ ਭੁਗਤਿਆ
ਕਾਂਗਰਸ ਮੁਤਾਬਕ ਕੱਢੇ ਗਏ 8 ਕੌਸਲਰਾਂ ਵਿਚੋਂ 1 ਮਮਤਾ ਸੈਣੀ ਤਿੰਨੇਂ ਵਾਰ ਪਾਰਟੀ ਉਲਟ ਭੁਗਤੀ ਜਦਕਿ ਬਾਕੀ 7 ਕੌਸਲਰਾਂ ਨੇ ਪਹਿਲਾਂ 5 ਫ਼ਰਵਰੀ ਨੂੰ ਕਾਂਗਰਸ ਪਾਰਟੀ ਦੇ ਮੇਅਰ ਉਮੀਦਵਾਰ ਬਲਜਿੰਦਰ ਸਿੰਘ ਠੇਕੇਦਾਰ ਦੇ ਵਿਰੁਧ ਵੋਟ ਪਾਈ ਤੇ ਮੁੜ 2 ਮਈ ਨੂੰ ਸੀਨੀਅਰ ਡਿਪਟੀ ਮੇਅਰ ਦੇ ਵਿਰੁਧ ਆਏ ਬੇਭਰੋਸਗੀ ਦੇ ਮਤੇ ਵਿਚ ਵਿਰੋਧੀ ਧਿਰ ਦਾ ਸਾਥ ਦਿੱਤਾ, ਜਿਸਦੇ ਚੱਲਦੇ ਇਹ ਸਖ਼ਤ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ ਪੰਜਾਬ ਸਕੂੁਲ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜ਼ੇ; ਕੁੜੀਆਂ ਨੇ ਮਾਰੀ ਬਾਜ਼ੀ
ਬਾਕੀ ਪੰਜਾਂ ਕੌਸਲਰਾਂ ’ਤੇ ਵੀ ਹਾਲੇ ਲਟਕ ਰਹੀਂ ਹੈ ਅਨੁਸਾਸਨ ਦੀ ਤਲਵਾਰ
ਉਧਰ ਬਾਕੀ ਪੰਜ ਕੌਸਲਰਾਂ ਤੇ ਆਗੂਆਂ, ਜਿੰਨ੍ਹਾਂ ਵਿਚ ਸੂਬਾਈ ਡੈਲੀਗੇਟ ਪਵਨ ਮਾਨੀ, ਉਨ੍ਹਾਂ ਦੀ ਕੌਸਲਰ ਪਤਨੀ ਪ੍ਰਵੀਨ ਗਰਗ, ਬਲਾਕ ਪ੍ਰਧਾਨ ਤੇ ਕੌਸਲਰ ਬਲਰਾਜ ਪੱਕਾ, ਕੌਸਲਰ ਜਸਵੀਰ ਸਿੰਘ ਜੱਸਾ ਤੇ ਕੌਸਲਰ ਸ਼ਾਮ ਲਾਲ ਜੈਨ ਵਿਰੁਧ ਕਾਰਵਾਈ ਵਿਚਾਰ ਅਧੀਨ ਹੈ। ਬਲਰਾਜ ਸਿੰਘ ਪੱਕਾ ਵਿਰੋਧ ਇਹ ਦੋਸ਼ ਹਨ ਕਿ ਜਿੱਥੇ ਮੇਅਰ ਦੀ ਚੋਣ ਸਮੇਂ ਉਹ ਗੈਰ-ਹਾਜ਼ਰ ਰਹੇ,ਉਥੇ ਸੀਨੀਅਰ ਡਿਪਟੀ ਮੇਅਰ ਵਿਰੁਧ ਆਏ ਬੇਭਰੋਸਗੀ ਦੌਰਾਨ ਵੀ ਬਾਈਕਾਟ ਕੀਤਾ । ਇਸੇ ਤਰ੍ਹਾਂ ਪਵਨ ਮਾਨੀ ਦੀ ਪਤਨੀ ਜਿੱਥੈ ਗੈਰਹਾਜ਼ਰ ਰਹੀ, ਉਥੇ ਕਾਂਗਰਸ ਵੱਲੋਂ ਬਣਾਈ ਐਫ਼.ਸੀ.ਸੀ ਮੈਂਬਰੀ ਛੱਡ ਕੇ ਮੁੜ ਇਹੀ ਮੈਂਬਰੀਂ ਮੇਅਰ ਧੜੇ ਕੋਲੋਂ ਸਵੀਕਾਰ ਕੀਤੀ।
ਇਹ ਵੀ ਪੜ੍ਹੋ ਬੱਸ ਸਟੈਂਡ ਨੂੰ ਮੌਜੂਦਾ ਥਾਂ ’ਤੇ ਰੱਖਣ ਲਈ ਦੁਕਾਨਦਾਰਾਂ ਨੇ ਕੱਢਿਆ ਮਸ਼ਾਲ ਮਾਰਚ
ਕਾਂਗਰਸ ਪਹਿਲਾਂ ਵੀ ਕਈ ਕੌਸਲਰਾਂ ਨੂੰ ਦਿਖ਼ਾ ਚੁੱਕੀ ਹੈ ਬਾਹਰ ਦਾ ਰਾਸਤਾ, ਕਈਆਂ ਨੇ ਖੁਦ ਕਾਂਗਰਸ ਛੱਡੀ
ਜਿਕਰਯੋਗ ਹੈ ਕਿ ਫ਼ਰਵਰੀ 2021 ਵਿਚ ਨਗਰ ਨਿਗਮ ਬਠਿੰਡਾ ਦੀਆਂ ਹੋਈਆਂ ਚੋਣਾਂ ਵਿਚ ਕੁੱਲ 50 ਮੈਂਬਰੀ ਹਾਊਸ ਵਿਚੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ’ਤੇ 43 ਕੌਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਪ੍ਰੰਤੂ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਕਾਂਗਰਸ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਤੋਂ ਬਾਅਦ ਕਾਂਗਰਸ ਨੂੰ ਲਗਾਤਾਰ ਖੋਰਾ ਲੱਗਦਾ ਜਾ ਰਿਹਾ। ਪਹਿਲਾਂ ਜਿੱਥੇ 15 ਨਵੰਬਰ 2023 ਨੂੰ ਮਨਪ੍ਰੀਤ ਪੱਖੀ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਸਮੇਂ ਉਸਦੇ ਹੱਕ ਵਿਚ ਖੜਣ ਵਾਲੇ ਕਈ ਕੌਸਲਰ ਖ਼ੁਦ ਹੀ ਪਾਰਟੀ ਛੱਡ ਕੇ ਮਨਪ੍ਰੀਤ ਦੇ ਖੇਮੇ ਵਿਚ ਚਲੇ ਗਏ ਸਨ, ਉਥੇ ਕਈਆਂ ਨੂੰ ਕਾਂਗਰਸ ਨੇ ਬਾਹਰ ਕੱਢ ਦਿੱਤਾ ਸੀ। ਇਸਦੇ ਬਾਵਜੂਦ ਕਾਂਗਰਸ ਕੋਲ 27-28 ਕੌਸਲਰ ਬਚੇ ਸਨ ਪ੍ਰੰਤੂ ਬਾਅਦ ਵਿਚ ਹੋਈ ਮੇਅਰ ਦੀ ਚੋਣ ਦੌਰਾਨ ਮਹਿਤਾ ਧੜੇ ਵੱਲੋਂ ਕੀਤੇ ‘ਕਾਲੇ ਜਾਦੂ’ ਨੇ ਕਾਂਗਰਸ ਦੇ ਜਿਆਦਾਤਰ ਕੌਸਲਰਾਂ ਨੂੰ ‘ਕੀਲ’ ਲਿਆ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।