WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਪੈਟਰੋਲ/ਡੀਜ਼ਲ ਤੇ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਵਿਰੁਧ ਕਾਂਗਰਸ ਨੇ ਕੀਤਾ ਜ਼ਿਲ੍ਹਾ ਪੱਧਰੀ ਰੋਸ਼ ਪ੍ਰਦਰਸ਼ਨ

ਬਠਿੰਡਾ, 6 ਸਤੰਬਰ: ਬੀਤੇ ਕੱਲ ਪੰਜਾਬ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਅਤੇ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਖਿਲਾਫ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਕਾਂਗਰਸ ਪਾਰਟੀ ਵੱਲੋਂ ਐਡਵੋਕੇਟ ਰਾਜਨ ਗਰਗ ਦੀ ਪ੍ਰਧਾਨਗੀ ਹੇਠ ਜਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਸਥਾਨਕ ਮਿੰਨੀ ਸਕੱਤਰੇਤ ਅੱਗੇ ਕੀਤੇ ਇਸ ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਨੇ ਤੇਲ ਤੇ ਬਿਜਲੀ ਦੀਆਂ ਵਧਾਈਆਂ ਕੀਮਤਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਰਾਹੀਂ ਐਸਡੀਐਮ ਨੂੰ ਮੰਗ ਪੱਤਰ ਵੀ ਦਿੱਤਾ ਗਿਆ।

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਤੇਲ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਡੀਸੀ ਨੂੰ ਮੰਗ ਪੱਤਰ ਸੌਂਪਿਆ

ਇਸ ਮੌਕੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸਾਬਕਾ ਚੇਅਰਮੈਨ ਕੇ.ਕੇ ਅਗਰਵਾਲ, ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਤੇ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਨੇ ਬਿਜਲੀ ਅਤੇ ਪੈਟਰੋਲ ਡੀਜ਼ਲ ਦੀਆਂ ਦਰਾਂ ਵਿੱਚ ਕੀਤੇ ਗਏ ਬੇਤਹਾਸ਼ੇ ਵਾਧੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਲੋਕ ਵਿਰੋਧੀ ਕਰਾਰ ਦਿੱਤਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਜੋ ਕਹਿੰਦੀ ਸੀ ਕੋਈ ਟੈਕਸ ਨਹੀਂ ਲਾਵਾਂਗੇ ਹੁਣ ਲੋਕਾਂ ਤੇ ਲਗਾਤਾਰ ਆਰਥਿਕ ਬੋਝ ਪਾਇਆ ਜਾ ਰਿਹਾ ਹੈ ਜਿਸ ਦੀ ਕਾਂਗਰਸ ਪਾਰਟੀ ਨਿੰਦਾ ਕਰਦੀ ਹੈ।

Big News: ਉੱਘੇ ਪਹਿਲਵਾਨ ਵਿਨੇਸ਼ ਫ਼ੋਗਟ ਤੇ ਬਜਰੰਗ ਪੂਨੀਆ ਹੋਏ ਕਾਂਗਰਸ ਵਿਚ ਸ਼ਾਮਲ

ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ ਤਾਂ ਬਿਜਲੀ ਦਰਾਂ ਵਿੱਚ ਵੱਡੀ ਕਟੌਤੀ ਕਰਕੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਸੀ ਹੁਣ ਸਰਕਾਰ ਨੇ ਉਹ ਵੀ ਬੰਦ ਕਰਕੇ ਲੋਕ ਵਿਰੋਧੀ ਫੈਸਲਾ ਕੀਤਾ ਹੈ। ਇਸ ਮੌਕੇ ਕਿਰਨਜੀਤ ਸਿੰਘ ਗਹਿਰੀ, ਦਰਸ਼ਨ ਸਿੰਘ ਜੀਦਾ, ਰੁਪਿੰਦਰ ਬਿੰਦਰਾ ਮੀਤ ਪ੍ਰਧਾਨ, ਬਲਵੰਤ ਰਾਏ ਨਾਥ, ਜ਼ਿਲ੍ਹਾ ਯੂੁਥ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਸਾਧੂ ਸਿੰਘ ਐਮਸੀ, ਯਾਦਵਿੰਦਰ ਸਿੰਘ ਭਾਈਕਾ, ਅਵਤਾਰ ਸਿੰਘ ਗੋਨਿਆਣਾ, ਦਿਲਪ੍ਰੀਤ ਸਿੰਘ, ਹਰਬੰਸ ਸਿੰਘ, ਰਜਿੰਦਰ ਸਿੰਘ, ਸੁਖਮੰਦਰ ਸਿੰਘ, ਸਾਜਨ ਸ਼ਰਮਾ, ਨਿਰੰਜਨ ਸਿੰਘ, ਦੇਵਰਾਜ ਪੱਕਾ, ਸੋਨੂ ਐਮਸੀ, ਮਨਜੀਤ ਸਿੰਘ ਸਰਪੰਚ ਬਲਾਡੇ ਵਾਲਾ ਆਦਿ ਹਾਜ਼ਰ ਸਨ।

 

Related posts

ਕਾਂਗਰਸ ਪਾਰਟੀ ਨੇਤਾਵਾਂ ਨੇ ਕੀਤਾ ਧੋਖਾ, ਕਾਂਗਰਸ ਨੂੰ ਸਮਰਥਨ ਦੇਣ ’ਤੇ ਮੁੜ ਕਰਾਂਗੇ ਵਿਚਾਰ: ਗਹਿਰੀ

punjabusernewssite

ਪ੍ਰੈਸ਼ਰ ਹਾਰਨ ਵਿਰੁਧ ਪੁਲਿਸ ਦੀ ਮੁਹਿੰਮ ਜਾਰੀ, ਦਰਜ਼ਨਾਂ ਵਹੀਕਲਾਂ ਦੇ ਕੱਟੇ ਚਲਾਨ

punjabusernewssite

ਕੇਂਦਰ ਦੀ ਵਾਅਦਾਖਿਲਾਫ਼ੀ ਵਿਰੁਧ ਭਲਕੇ ਕਿਸਾਨ ਫ਼ੂਕਣਗੇ ਪੁਤਲੇ

punjabusernewssite