ਕਾਂਗਰਸ ਦੀ ਮਹਿਲਾ ਆਗੂ ’ਤੇ ਪਤੀ ਨੂੰ ਹੀ ‘ਬੰਧਕ’ਬਣਾਉਣ ਦੇ ਦੋਸ਼, ਪੁਲਿਸ ਨੇ ਪਤੀ ਨੂੰ ਛੁਡਵਾਇਆ

0
60
+3

ਪਤਨੀ ਨੇ ਪਤੀ ਉਪਰ ਕੁੱਟਮਾਰ ਤੇ ਸਮਾਜਿਕ ਤੌਰ ਉਪਰ ਬਦਨਾਮ ਕਰਨ ਦੇ ਲਗਾਏ ਦੋਸ਼
ਅਬੋਹਰ, 7 ਅਕਤੂਬਰ: ਸਥਾਨਕ ਸ਼ਹਿਰ ਵਿਚ ਇੱਕ ਮਹਿਲਾ ਕਾਂਗਰਸੀ ਆਗੂ ਵੱਲੋਂ ਆਪਣੇ ਹੀ ਪਤੀ ਨੂੰ ਘਰ ਵਿਚ ‘ਬੰਧਕ’ ਬਣਾਉਣ ਦਾ ਮਾਮਲਾ ਬੀਤੇ ਕੱਲ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਘਰ ਦੇ ਇੱਕ ਕਮਰੇ ਵਿਚ ਕਥਿਤ ਤੌਰ ‘ਤੇ ਬੰਦ ਕੀਤੇ ਗਏ ਪਤੀ ਵੱਲੋਂ ਖ਼ੁਦ ਪੁਲਿਸ ਨੂੰ ਫ਼ੋਨ ਕਰਕੇ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ:2 ਕਰੋੜ ਦੀ ਬੋਲੀ ਵਾਲੇ ਪਿੰਡ ’ਚ ਚੱਲੀਆਂ ਗੋ+ਲੀਆਂ, ਪੁਲਿਸ ਨੇ ਕੀਤਾ ਪਰਚਾ ਦਰਜ਼

ਜਿਸਤੋਂ ਬਾਅਦ ਪੁਲਿਸ ਐਂਬੂਲੈਂਸ ਤੇ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਕੇ ਘਰ ਵਿਚ ਪੁੱਜੀ ਤੇ ਉਸਨੂੰ ਨਾਲ ਲਿਜਾ ਕੇ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ। ਦੂਜੇ ਪਾਸੇ ਪਤਨੀ ਨੇ ਪਤੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਉਸ ਉਪਰ ਕੁੱਟਮਾਰ ਕਰਨ ਅਤੇ ਸਮਾਜਿਕ ਤੌਰ ‘ਤੇ ਬਦਨਾਮ ਕਰਨ ਦੇ ਦੋਸ਼ ਲਗਾਏ। ਇਹ ਵੀ ਪਤਾ ਲੱਗਿਆ ਹੈ ਕਿ ਦੋਨਾਂ ਪਤੀ-ਪਤਨੀ ਵਿਚਕਾਰ ਪਹਿਲਾਂ ਵੀ ਕਈ ਕੇਸ ਚੱਲ ਰਹੇ ਹਨ। ਦਸਿਆ ਜਾ ਰਿਹਾ ਕਿ ਮਹਿਲਾ ਦਾ ਪਤੀ ਪੰਜਾਬ ਸਰਕਾਰ ਦੇ ਇੱਕ ਵਿਭਾਗ ਤੋਂ ਸੇਵਾਮੁਕਤ ਐਸਡੀਓ ਹੈ।

ਇਹ ਵੀ ਪੜ੍ਹੋ:ਈਡੀ ਵੱਲੋਂ ਆਪ ਐਮ.ਪੀ ਅਤੇ ਉਸਦੇ ਸਾਥੀਆਂ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ

ਮਹਿਲਾ ਦੀ ਇੱਕ ਗੈਸ ਏਜੰਸੀ ਵੀ ਹੈ। ਪਤੀ ਨੇ ਪੁਲਿਸ ਦੀ ਹਾਜ਼ਰੀ ’ਚ ਆਪਣੀ ਪਤਨੀ ’ਤੇ ਗੰਭੀਰ ਦੋਸ਼ ਲਗਾਏ ਹਨ। ਜਦੋਂਕਿ ਪਤਨੀ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਹੈ ਕਿ ਉਨ੍ਹਾਂ ਵਿਚਕਾਰ ਪਿਛਲੇ 20-25 ਸਾਲਾਂ ਤੋਂ ਅਣਬਣ ਹੈ ਤੇ ਹੁਣ ਉਸਦਾ ਪਤੀ ਵਾਰ-ਵਾਰ ਉਸਦੇ ਘਰ ਆ ਕੇ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਹੈ। ਜਿਸਦੇ ਬਾਰੇ ਉਸਦੇ ਵੱਲੋਂ ਵੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਰਹੀ ਹੈ।

 

+3

LEAVE A REPLY

Please enter your comment!
Please enter your name here