29 Views
ਚੰਡੀਗੜ੍ਹ, 7 ਅਕਤੂਬਰ: ਪੰਜਾਬ ਦੇ ਵਿਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਦਿਖ਼ਾਈ ਦੇ ਰਹੀ ਇਨਫ਼ੋਰਸਮੈਂਟ ਡਾਇਰੈਕਟਰੋੇਟ(ਈਡੀ) ਵੱਲੋਂ ਅੱਜ ਮੁੜ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਆਪ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਤੇ ਉਸਦੇ ਕੁੱਝ ਸਾਥੀਆਂ ਦੇ ਟਿਕਾਣਿਆਂ ਉਪਰ ਕੀਤੀ ਗਈ ਹੈ।
ਇਹ ਵੀ ਪੜ੍ਹੋ:ਹਰਿਆਣਾ ਵਿਚ ਦਰਜ ਹੋਈ 67.90 ਫੀਸਦੀ ਵੋਟਿੰਗ:ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ
ਹਾਲਾਂਕਿ ਇੰਨ੍ਹਾਂ ਛਾਪੇਮਾਰੀ ਪਿੱਛੇ ਜਿਆਦਾ ਵੇਰਵੇ ਸਾਹਮਣੇ ਨਹੀਂ ਆਏ ਹਨ। ਜਿਕਰਯੋਗ ਹੈ ਕਿ ਸ਼੍ਰੀ ਅਰੋੜਾ ਉੱਘੇ ਬਿਲਡਰ ਵੀ ਹਨ। ਇਸਤੋਂ ਇਲਾਵਾ ਹੇਮੰਤ ਸੂਦ ਤੇ ਪ੍ਰਦੀਪ ਅਗਰਵਾਲ ਸਹਿਤ ਕੇਂਦਰੀ ਏਜੰਸੀ ਵੱਲੋਂ ਕਈ ਹੋਰਨਾਂ ਥਾਵਾਂ ‘ਤੇ ਵੀ ਇਹ ਛਾਪੇਮਾਰੀ ਕੀਤੀ ਗਈ ਹੈ।