ਬਠਿੰਡਾ, 18 ਸਤੰਬਰ: ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵਿਰੁਧ ਬਿਆਨਬਾਜ਼ੀ ਕਰ ਰਹੇ ਕੇਂਦਰ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੇ ਖਿਲਾਫ਼ ਬਠਿੰਡਾ ਦੇ ਕਾਂਗਰਸੀਆਂ ਵਿਚ ਗੁੱਸਾ ਫੁੱਟ ਪਿਆ ਹੈ। ਬੁਧਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਲੁਧਿਆਣਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸੀਆਂ ਵੱਲੋਂ ਪ੍ਰਧਾਨ ਮੰਤਰੀ ਤੇ ਰੇਲ ਰਾਜ ਮੰਤਰੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਕਾਂਗਰਸੀਆਂ ਨੇ ਬੇਲੋੜੀ ਬਿਆਨਬਾਜ਼ੀ ਕਰਨ ਵਾਲੇ ਬਿੱਟੂ ਨੂੰ ਤੁਰੰਤ ਵਜ਼ਾਰਤ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ।
10 ਸਾਲਾਂ ਬਾਅਦ ਜੰਮੂ-ਕਸ਼ਮੀਰ ’ਚ ਹੋ ਰਹੀ ਵੋਟਿੰਗ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ
ਸਥਾਨਕ ਫਾਇਰ ਬਗਰੇਡ ਚੌਂਕ ਵਿੱਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਲੀਡਰ ਹਨ ਜੋ ਚੁਣੇ ਹੋਏ ਸੰਵਿਧਾਨਿਕ ਅਹੁਦੇ ਤੇ ਬੈਠੇ ਹਨ ਪਰ ਉਹਨਾਂ ਖਿਲਾਫ ਭਾਜਪਾ ਦੇ ਕਾਂਗਰਸ ਵਿੱਚੋਂ ਹੀ ਹਾਰ ਕੇ ਮੰਤਰੀ ਬਣੇ ਰਵਨੀਤ ਬਿੱਟੂ ਅਤੇ ਭਾਜਪਾ ਆਗੂ ਮਰਵਾਹਾ ਵੱਲੋਂ ਵਿਵਾਦਤ ਬਿਆਨਬਾਜ਼ੀ ਕੀਤੀ ਗਈ ਹੈ ਜੋ ਬਰਦਾਸ਼ਤਯੋਗ ਨਹੀਂ। ਇਸ ਮੌਕੇ ਸੀਨੀਅਰ ਕਾਰਜਕਾਰੀ ਡਿਪਟੀ ਮੇਅਰ ਅਸ਼ੋਕ ਕੁਮਾਰ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਕੇਕੇ ਅਗਰਵਾਲ ਨੇ ਕਿਹਾ ਕਿ ਰਵਨੀਤ ਬਿੱਟੂ ਕਾਂਗਰਸ ਦਾ ਹਾਰਿਆ ਹੋਇਆ ਲੀਡਰ ਹੈ ਜਿਸ ਨੂੰ ਭਾਜਪਾ ਨੇ ਸਿਰ ’ਤੇ ਚੜਾ ਰੱਖਿਆ ਹੈ।
ਬਠਿੰਡਾ ‘ਚ ਗੱਦਿਆਂ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਤਿੰਨ ਮਜ਼ਦੂਰ ਜਿੰਦਾ ਸੜੇ
ਉਨ੍ਹਾਂ ਐਲਾਨ ਕੀਤਾ ਕਿ ਜੇਕਰ ਰਵਨੀਤ ਬਿੱਟੂ ਨੇ ਆਪਣੀ ਬੇਲੋੜੀ ਬਿਆਨਬਾਜ਼ੀ ਬੰਦ ਨਾ ਕੀਤੀ ਤਾਂ ਬਿੱਟੂ ਦਾ ਪੰਜਾਬ ਵਿੱਚ ਵੜਨ ’ਤੇ ਡੱਟ ਕੇ ਕਾਂਗਰਸ ਪਾਰਟੀ ਵੱਲੋਂ ਵਿਰੋਧ ਕੀਤਾ ਜਾਵੇਗਾ। ਇਸ ਦੌਰਾਨ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਪਵਨ ਮਾਨੀ, ਹਰਵਿੰਦਰ ਸਿੰਘ ਲੱਡੂ, ਬਲਜਿੰਦਰ ਠੇਕੇਦਾਰ, ਰੁਪਿੰਦਰ ਬਿੰਦਰਾ, ਮਹਿਲਾ ਸਿਮਰਤ ਕੌਰ ਧਾਲੀਵਾਲ, ਕੋਂਸਲਰ ਮਲਕੀਤ ਸਿੰਘ ਗਿੱਲ, ਐਮਸੀ ਸਾਧੂ ਸਿੰਘ, ਐਮਸੀ ਰਾਜ ਮਹਿਰਾ, ਸਾਬਕਾ ਮੇਅਰ ਬਲਵੰਤ ਰਾਏ ਨਾਥ , ਕਿਰਨਜੀਤ ਸਿੰਘ ਗਹਿਰੀ, ਸੰਜੀਵ ਬੋਬੀ, ਬਲਜੀਤ ਸਿੰਘ ਯੂਥ ਆਗੂ, ਸਾਬਕਾ ਐਮ.ਸੀ ਜੁਗਰਾਜ਼ ਸਿੰਘ, ਮਹਿੰਦਰ ਭੋਲਾ, ਪ੍ਰੀਤ ਸ਼ਰਮਾ, ਆਸ਼ੀਸ਼ ਕਪੂਰ, ਦੁਪਿੰਦਰ ਮਿਸ਼ਰਾ, ਹਰਮਨ ਕੋਟਫੱਤਾ, ਹਰਵਿੰਦਰ ਸਿੱਧੂ, ਮਾਸਟਰ ਪ੍ਰਕਾਸ਼ ਚੰਦ,ਜਗਦੀਸ਼ ਖੁਰਾਣਾ, ਸਾਜਨ ਸ਼ਰਮਾ, ਮਾਧੋ ਸ਼ਰਮਾ, ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗ ਤੇ ਵਰਕਰ ਹਾਜ਼ਰ ਸਨ।
Share the post "ਬਠਿੰਡਾ ਦੇ ਕਾਂਗਰਸੀਆਂ ਨੇ ਰਵਨੀਤ ਬਿੱਟੂ ਵਿਰੁਧ ਖੋਲਿਆ ਮੋਰਚਾ, ਮੋਦੀ ਤੇ ਬਿੱਟੂ ਦਾ ਫ਼ੂਕਿਆ ਪੁਤਲਾ"