ਦਰਜਨਾਂ ਪਿੰਡਾਂ ’ਚ ਪੰਚਾਇਤ ਮੈਂਬਰਾਂ ਨੂੰ ਵੀ ਸਰਬਸੰਮਤੀ ਨਾਲ ਚੁਣਿਆ
ਬਠਿੰਡਾ, 8 ਅਕਤੂਬਰ: ਬਠਿੰਡਾ ਜ਼ਿਲ੍ਹੇ ਦੇ ਵਿਚ ਇਸ ਵਾਰ ਵੋਟਰਾਂ ਨੇ ਸਰਬਸੰਮਤੀ ਨਾਲ ਆਪਣੇ ਪੰਚਾਇਤੀ ਨੁਮਾਇੰਦੇ ਚੁਣਨ ਨੂੰ ਤਰਜ਼ੀਹ ਦਿੱਤੀ ਹੈ। ਜ਼ਿਲ੍ਹੇ ਦੀਆਂ 37 ਪੰਚਾਇਤਾਂ ਸਰਬਸੰਮਤੀ ਨਾਲ ਬਣ ਗਈਆਂ ਹਨ ਜਦਕਿ 14 ਪਿੰਡਾਂ ਵਿਚ ਇਕੱਲੇ ਸਰਪੰਚਾਂ ’ਤੇ ਸਹਿਮਤੀ ਹੋਈ ਹੈ। ਇਸਤੋਂ ਇਲਾਵਾ ਦਰਜ਼ਨਾਂ ਪਿੰਡ ਅਜਿਹੇ ਵੀ ਹਨ, ਜਿੱਥੇ ਕੱਲੇ-ਕੱਲੇ ਜਾਂ ਇਸਤੋਂ ਵੱਧ ਪੰਚਾਇਤ ਮੈਂਬਰਾਂ ਨੂੰ ਵੀ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਦੇਰ ਸ਼ਾਮ ਚੋਣ ਅਧਿਕਾਰੀਆਂ ਕੋਲੋਂ ਮਿਲੇ ਅੰਕੜਿਆਂ ਮੁਤਾਬਕ ਜ਼ਿਲ੍ਹੇ ਦੇ ਵਿਚ ਸਭ ਤੋਂ ਵੱਧ ਫ਼ੂਲ ਹਲਕੇ ’ਚ 16 ਪਿੰਡਾਂ ਵਿਚ ਸਰਬਸੰਮਤੀ ਹੋਈ ਹੈ।
ਇਹ ਵੀ ਪੜੋ: ਕਰਿੰਦੇ ’ਤੇ ਹਮਲਾ ਕਰਕੇ ਠੇਕਾ ਲੁੱਟਣ ਵਾਲੇ ਮੁਲਜਮ ਕਾਬੂ, ਤਲਵਾਰ ਤੇ ਮੋਟਰਸਾਈਕਲ ਵੀ ਕੀਤਾ ਬਰਾਮਦ
ਇਸ ਹਲਕੇ ਦੇ 7 ਪਿੰਡਾਂ ਵਿਚ ਇਕੱਲੇ ਸਰਪੰਚ ਸਰਬਸੰਮਤੀ ਨਾਲ ਬਣੇ ਹਨ ਜਦਕਿ 9 ਪਿੰਡਾਂ ਵਿਚ ਪੂਰੀ ਪੰਚਾਇਤ ’ਤੇ ਹੀ ਸਰਬਸੰਮਤੀ ਹੋਈ ਹੈ। ਇਸੇ ਤਰ੍ਹਾਂ ਤਲਵੰਡੀ ਸਾਬੋ ਹਲਕੇ ’ਚ 10 ਪਿੰਡਾਂ ’ਚ ਸਰਪੰਚਾਂ ਅਤੇ ਪੂਰੀਆਂ ਪੰਚਾਇਤਾਂ ’ਤੇ ਸਰਬਸੰਮਤੀ ਹੋਈ ਹੈ। ਹਾਲਾਂਕਿ ਇੱਥੇ ਵਿਰੋਧੀ ਸਿਆਸੀ ਧਿਰਾਂ ਵੱਲੋਂ ਸੱਤਾਧਾਰੀ ਧਿਰ ਉਪਰ ਧੱਕੇ ਨਾਲ ਕਾਗਜ਼ ਰੱਦ ਕਰਵਾਊਣ ਦੇ ਦੋਸ਼ਾਂ ਹੇਠ ਧਰਨੇ ਵੀ ਲਗਾਏ ਸਨ। ਇਸੇ ਤਰ੍ਹਾਂ ਭੁੱਚੋਂ ਹਲਕੇ ਦੇ 11 ਪਿੰਡਾਂ, ਮੋੜ ਹਲਕੇ ਦੇ 12 ਅਤੇ ਬਠਿੰਡਾ ਤੇ ਸੰਗਤ ਬਲਾਕ ਵਿਚ ਸਿਰਫ਼ ਇੱਕ-ਇੱਕ ਪੰਚਾਇਤ ’ਤੇ ਹੀ ਸਰਬਸੰਮਤੀ ਬਣੀ ਹੈ।
Share the post "ਬਠਿੰਡਾ ਦੇ 37 ਪਿੰਡਾਂ ’ਚ ਪੂਰੀਆਂ ਪੰਚਾਇਤਾਂ ਅਤੇ 14 ਪਿੰਡਾਂ ’ਚ ਸਰਪੰਚਾਂ ’ਤੇ ਹੋਈ ਸਹਿਮਤੀ, ਦੇਖੋ ਲਿਸਟ"