spot_img
spot_img
spot_img

ਕਰਿੰਦੇ ’ਤੇ ਹਮਲਾ ਕਰਕੇ ਠੇਕਾ ਲੁੱਟਣ ਵਾਲੇ ਮੁਲਜਮ ਕਾਬੂ, ਤਲਵਾਰ ਤੇ ਮੋਟਰਸਾਈਕਲ ਵੀ ਕੀਤਾ ਬਰਾਮਦ

Date:

spot_img

ਬਠਿੰਡਾ, 8 ਅਕਤੂਬਰ: ਤਿੰਨ ਦਿਨ ਪਹਿਲਾਂ ਥਾਣਾ ਰਾਮਾ ਦੇ ਅਧੀਨ ਆਉਂਦੇ ਪਿੰਡ ਕਮਾਲੂ ’ਚ ਇੱਕ ਸਰਾਬ ਦੇ ਠੇਕੇ ਦੇ ਕਰਿੰਦੇ ਉਪਰ ਜਾਨਲੇਵਾ ਹਮਲਾ ਕਰਕੇ ਹਜ਼ਾਰਾਂ ਰੁਪਏ ਨਗਦੀ ਲੁੱਟਣ ਵਾਲੇ ਮੁਲਜਮਾਂ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕਥਿਤ ਦੋਸ਼ੀਆਂ ਕੋਲੋਂ ਕਰਿੰਦੇ ਕੋਲੋਂ ਲੁੱਟੇ 4000 ਰੁਪਏ, ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਤਲਵਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦਸਿਆ ਕਿ ਘਟਨਾ ਤੋਂ ਬਾਅਦ ਐੱਸ.ਪੀ (ਸਿਟੀ) ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਟੀਮਾਂ ਬਣਾਈਆਂ ਗਈਆਂ ਸਨ। ਜਿਸਦੇ ਵਿਚ ਇੰਚਾਰਜ ਸੀ.ਆਈ.ਏ ਸਟਾਫ-2 ਬਠਿੰਡਾ ਅਤੇ ਮੁੱਖ ਅਫਸਰ ਥਾਣਾ ਰਾਮਾਂ ਦੀ ਟੀਮ ਵੱਲੋਂ ਉਕਤ ਮੁਕੱਦਮਾ ਵਿੱਚ ਲੋੜੀਂਦੇ ਦੋਨਾਂ ਨੋਜਵਾਨਾਂ ਨੂੰ ਕਾਬੂ ਕਰਕੇ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜੋ: ਹਰਿਆਣਾ ’ਚ ਭਾਜਪਾ ਨੇ ਰਚਿਆ ਇਤਿਹਾਸ, ਚੋਣ ਸਰਵੇਖਣਾਂ ਦੇ ਉਲਟ ਤੀਜ਼ੀ ਵਾਰ ਬਣੀ ਸਰਕਾਰ

ਕਥਿਤ ਦੋਸ਼ੀਆਂ ਦੀ ਪਹਿਚਾਣ ਬੁਗਨੀ ਕੁਮਾਰ ਉਰਫ ਗੱਗੀ ਵਾਸੀ ਅਤਰ ਸਿੰਘ ਨਗਰ ਤਲਵੰਡੀ ਸਾਬੋ ਅਤੇ ਦੀਪੂ ਸਿੰਘ ਵਾਸੀ ਲੇਲੇਵਾਲਾ ਰੋਡ ਤਲਵੰਡੀ ਸਾਬੋ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧ ਵਿਚ ਲੰਘੀ 5 ਅਕਤੂਬਰ ਨੂੰ ਅਗਿਆਤ ਵਿਅਕਤੀਆਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਐਸਐਸਪੀ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਤਾਂ ਕਿ ਇੰਨ੍ਹਾਂ ਕੋਲੋਂ ਡੂੰਘਾਈ ਨਾਲ ਪੁਛਗਿਛ ਕਰਕੇ ਹੋਰ ਵਾਰਦਾਤਾਂ ਵਿਚ ਸਮੂਲੀਅਤ ਬਾਰੇ ਪਤਾ ਕੀਤਾ ਜਾ ਸਕੇ। ਜਿਕਰਯੋਗ ਹੈ ਕਿ ਇਸ ਘਟਨਾ ਵਿਚ ਠੇਕੇ ਦਾ ਕਰਿੰਦਾ ਹਰੀ ਓਮ ਬੁਰੀ ਤਰ੍ਹਾਂ ਜਖਮੀ ਹੋ ਗਿਆ ਸੀ, ਜਿਸਦਾ ਹੁਣ ਏਮਜ਼ ਬਠਿੰਡਾ ਵਿਚ ਇਲਾਜ ਚੱਲ ਰਿਹਾ।

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

👉ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਹਰੇਕ ਜ਼ਿਲੇ...

51 ਆਜ਼ਾਦ ਉਮੀਦਵਾਰਾਂ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

👉31 ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ...