👉ਦੋ ਦਿਨਾਂ ’ਚ ਬਹਾਦਰਕਿਆ ਵਾਲਾ ਸੈਂਟਰ ਹੋਵੇਗਾ ਬੰਦ
👉ਫ਼ੌਕਲ ਪੁਆਇੰਟ ਤੇ ਤਾਜ਼ਪੁਰ ਵਾਲੇ ਸੈਂਟਰ ਇੱਕ ਹਫ਼ਤੇ ’ਚ ਬੰਦ ਕਰਨ ਦਾ ਦਿੱਤਾ ਭਰੋਸਾ
ਲੁਧਿਆਣਾ, 4 ਦਸੰਬਰ: ਬੁੱਢੇ ਨਾਲੇ ਦੇ ਵਿਚ ਰੰਗਾਈ ਵਾਲੀਆਂ ਫੈਕਟਰੀਆਂ ਦੇ ਪੈ ਰਹੇ ਗੰਦੇ ਪਾਣੀ ਨੂੰ ਬੰਦ ਕਰਨ ਲਈ ਲੁਧਿਆਣਾ ਪੁੱਜੇ ਕਾਲਾ ਪਾਣੀ ਦਾ ਮੋਰਚਾ ਦੇ ਆਗੂਆਂ ਅਤੇ ਪ੍ਰਸ਼ਾਸਨ ਵਿਚਕਾਰ ਦੇਰ ਰਾਤ ਸਹਿਮਤੀ ਬਣ ਗਈ ਹੈ। ਮੋਰਚੇ ਦੇ ਆਗੂਆਂ ਅਮਿਤੋਜ ਮਾਨ ਅਤੇ ਲੱਖਾ ਸਿਧਾਣਾ ਨੇ ਮੰਗਾਂ ਸਬੰਧੀ ਹੋਏ ਫੈਸਲਿਆਂ ਨੂੰ ਮੋਰਚੇ ਦੌਰਾਨ ਸਟੇਜ਼ ’ਤੇ ਜਨਤਕ ਕਰਦਿਆਂ ਦਸਿਆ ਕਿ ਬਹਾਦਰਕਿਆ ਵਾਲਾ ਸੈਂਟਰ ਨੂੰ ਪ੍ਰਸ਼ਾਸਨ ਵੱਲੋਂ ਦੋ ਦਿਨਾਂ ਅਤੇ ਫ਼ੌਕਲ ਪੁਆਇੰਟ ਤੇ ਤਾਜ਼ਪੁਰ ਰੋਡ ਵਾਲੇ ਸੈਂਟਰ ਨੂੰ ਇੱਕ ਹਫ਼ਤੇ ਵਿਚ ਬੰਦ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ Attack on sukhbir badal:ਧਾਰਮਿਕ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਉਪਰ ਚਲਾਈ ਗੋਲੀ, ਹਮਲਾਵਾਰ ਮੌਕੇ ’ਤੇ ਕਾਬੂ
ਇਸਤੋਂ ਇਲਾਵਾ ਇਸ ਮੋਰਚੇ ਵਿਚ ਹਿੱਸਾ ਲੈਣ ਪੁੱਜ ਰਹੇ ਮੋਰਚੇ ਦੇ ਆਗੂਆਂ ਤੇ ਵਲੰਟੀਅਰਾਂ ਨੂੰ ਵੱਖ ਵੱਖ ਥਾਵਾਂ ’ਤੇ ਹਿਰਾਸਤ ਵਿਚ ਲੈਣ ਕਾਰਨ ਪੈਦਾ ਹੋਈ ਤਲਖ਼ੀ ਨੂੰ ਵੀ ਘੱਟ ਕਰਨ ਲਈ ਇੰਨਾਂ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ, ਜਿਸਤੋਂ ਬਾਅਦ ਇਹ ਮੋਰਚਾ ਚੁੱਕ ਲਿਆ ਗਿਆ। ਜਿਕਰਯੋਗ ਹੈ ਕਿ ਲੁਧਿਆਣਾ ਦੇ ਬੁੱਢਾ ਨਾਲਾ ਵਿਚ ਉਕਤ ਤਿੰਨਾਂ ਸੈਂਟਰਾਂ ਤੋਂ ਰੰਗਾਈ ਫੈਕਟਰੀਆਂ ਦੇ ਪ੍ਰਤੀ ਦਿਨ ਕਰੋੜਾਂ ਲੀਟਰ ਪੈ ਰਹੇ ਗੰਦੇ ਪਾਣੀ ਕਾਰਨ ਇਸ ਨਾਲੇ ਵਿਚ ਪਾਣੀ ਜਹਿਰੀਲਾ ਹੋ ਰਿਹਾ ਤੇ ਰਾਜਸਥਾਨ ਦੇ ਲੋਕਾਂ ਨੂੰ ਇਹ ਮਾਰ ਕਰ ਰਿਹਾ। ਜਿਸ ਕਾਰਨ ਬੀਮਾਰੀਆਂ ਤੇ ਹੋਰ ਅਲਾਮਤਾਂ ਪੈਦਾ ਹੋ ਰਹੀਆਂ ਹਨ। ਇਸੇ ਕਾਰਨ ਇਸ ਮੁੱਦੇ ਦੇ ਹੱਲ ਲਈ ਬਣੇ ਕਾਲਾ ਪਾਣੀ ਦਾ ਮੋਰਚਾ ਵੱਲੋਂ ਇਹ ਸੰਘਰਸ਼ ਵਿੱਢਿਆ ਗਿਆ ਸੀ।
ਇਹ ਵੀ ਪੜ੍ਹੋ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਲੁਧਿਆਣਾ ‘ਚ ਸਥਿਤੀ ਤਨਾਅਪੂਰਨ
ਉਧਰ ਇਸ ਮੋਰਚੇ ਦਾ ਵਿਰੋਧ ਕਰਨ ਲਈ ਹਜ਼ਾਰਾਂ ਦੀ ਤਾਦਾਦ ਵਿਚ ਰੰਗਾਈ ਫੈਕਟਰੀ ਦੇ ਮਾਲਕ, ਪ੍ਰਬੰਧਕ ਤੇ ਮੁਲਾਜਮਾਂ ਵੱਲੋਂ ਵੀ ਤਾਜ਼ਪੁਰ ਰੋਡ ’ਤੇ ਵੱਡਾ ਇਕੱਠ ਰੱਖਿਆ ਹੋਇਆ ਸੀ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਟਕਰਾਅ ਦੇ ਖ਼ਦਸੇ ਨੂੰ ਦੇਖਦਿਆਂ ਹਜ਼ਾਰਾਂ ਦੀ ਤਾਦਾਦ ਵਿਚ ਪੁਲਿਸ ਮੁਲਾਜਮ ਤੈਨਾਂਤ ਕੀਤੇ ਹੋਏ ਸਨ। ਇਸ ਦੌਰਾਨ ਵੇਰਕਾ ਚੌਂਕ ਵਿਚ ਇਕੱਠੇ ਹੋਏ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੱਗੇ ਰੋਕ ਲਿਆ ਗਿਆ। ਇਸ ਮੌਕੇ ਅੱਗੇ ਵਧਣ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਕਈ ਵਾਰ ਟਕਰਾਅ ਵਾਲੀ ਸਥਿਤੀ ਵੀ ਬਣੀ ਸੀ ਪ੍ਰੰਤੂ ਬਾਅਦ ਵਿਚ ਮਾਮਲਾ ਸ਼ਾਂਤ ਹੋ ਗਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਕਾਲਾ ਪਾਣੀ ਦੇ ਮੋਰਚੇ ਅਤੇ ਲੁਧਿਆਣਾ ਦੇ ਪ੍ਰਸ਼ਾਸਨ ’ਚ ਬਣੀ ਮੁੱਦਿਆਂ ’ਤੇ ਸਹਿਮਤੀ"