ਫਿਰੋਜ਼ਪੁਰ: ਫਿਰੋਜ਼ਪੁਰ ਦੇ ਸ਼ੀਤਲਾ ਮਾਤਾ ਮੰਦਿਰ ਦੇ ਕੋਲ ਖੜ੍ਹੀ ਕਾਰ ਵਿਚੋਂ ਇੱਕ ਕਾਂਸਟੇਬਲ ਦੀ ਅਰਧ ਨਗਨ ਲਾਸ਼ ਮਿਲੀ ਹੈ। ਲਾਸ਼ ਮਿਲਣ ਦੀ ਖ਼ਬਰ ਤੋਂ ਬਾਅਦ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਪਿਛਲੇ ਕਾਫ਼ੀ ਸਮੇਂ ਤੋਂ ਮੰਦਿਰ ਦੇ ਬਾਹਰ ਖੜ੍ਹੀ ਸੀ। ਪਹਿਲਾ ਤਾਂ ਇਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਪਰ ਜਦੋਂ ਲੋਕਾਂ ਨੇ ਇਸ ਕਾਰ ਵੱਲ ਧਿਆਨ ਕਰ ਇਸ ਦੀ ਸੂਚਨਾਂ ਪੁਲਿਸ ਨੂੰ ਦਿੱਤੀ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਦੇ ਵੀ ਕਾਰ ਨੂੰ ਦੇਖ ਕੇ ਹੋਸ਼ ਉੜ ਗਏ।
ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਅੱਜ, ਪੰਜਾਬ ਦੇ ਬਾਕੀ ਪੰਜ ਉਮੀਦਵਾਰਾਂ ਦੇ ਨਾਵਾਂ ਦਾ ਹੋ ਸਕਦਾ ਐਲਾਨ
ਜਦੋ ਪੁਲਿਸ ਨੇ ਕਾਰ ਦਾ ਦਰਵਾਜ਼ਾਂ ਖੋੋਲਿਆ ਤਾਂ ਅੰਦਰ ਕਾਂਸਟੇਬਲ ਦੀ ਅਰਧ ਨਗਨ ਲਾਸ਼ ਸੀ। ਇਸ ਕਾਂਸਟੇਬਲ ਦੀ ਪਛਾਣ ਵਰਿੰਦਰ ਸਿੰਘ ਵੱਜੋਂ ਹੋਈ ਹੈ ਜੋ ਜੀਆਰਪੀ ਪੁਲਿਸ ਦਾ ਹੈਡ ਕਾਨਸਟੇਬਲ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਇਥੇ ਕਿਵੇਂ ਆਈ ‘ਤੇ ਮੌਤ ਕਿਵੇਂ ਹੋਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸਦੀ ਸੂਚਨਾਂ ਦੇ ਦਿੱਤੀ ਗਈ ਹੈ ‘ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।