spot_img
spot_img
spot_img

Fazilka Police ਵੱਲੋਂ ਅਬੋਹਰ ਸ਼ਹਿਰ ਦੀ ਸੁਰੱਖਿਆ ਕੀਤੀ ਗਈ ਹੋਰ ਮਜ਼ਬੂਤ

Date:

spot_img

👉ਅਬੋਹਰ ਸ਼ਹਿਰ ਵਿੱਚ ਕੀਤੇ ਗਏ ਹੋਰ ਪੀ.ਸੀ.ਆਰ ਮੋਟਰ ਸਾਈਕਲ ਤਾਇਨਾਤ
Fazilka News: ਡੀ.ਜੀ.ਪੀ.ਗੌਰਵ ਯਾਦਵ ਦੀਆਂ ਹਦਾਇਤਾਂ ਅਤੇ ਐਸ.ਐਸ.ਪੀ.ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਜਿਲ੍ਹੇ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ।ਅਬੋਹਰ ਸ਼ਹਿਰ ਵਿੱਚ 24×7 ਨਿਗਰਾਨੀ ਯਕੀਨੀ ਬਣਾਉਣ ਲਈ ਦਿਨ ਸਮੇਂ 08 ਅਤੇ ਰਾਤ ਸਮੇਂ 06 P.C.R. ਮੋਟਰਸਾਈਕਲ ਤਾਇਨਾਤ ਕੀਤੇ ਗਏ ਹਨ। ਇਹ ਟੀਮਾਂ ਸ਼ਹਿਰ ਦੇ ਮੁੱਖ ਚੌਕਾਂ, ਬਜ਼ਾਰਾਂ, ਰਹਾਇਸ਼ੀ ਇਲਾਕਿਆਂ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਪੈਟਰੋਲਿੰਗ ਕਰ ਰਹੀਆਂ ਹਨ, ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ ਮਾਹੌਲ ਉਪਲਬਧ ਕਰਵਾਇਆ ਜਾ ਸਕੇ।

ਇਹ ਵੀ ਪੜ੍ਹੋ ਬਠਿੰਡਾ ਵਿਖੇ ਤਾਇਨਾਤ PSPCL ਦਾ JE 7000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ 

ਇਹ P.C.R. ਮੋਟਰਸਾਈਕਲ ਤੁਰੰਤ ਕਾਰਵਾਈ, ਐਮਰਜੈਂਸੀ ਪੁਲਿਸ ਸੇਵਾਵਾਂ, ਮਾੜੇ ਅਨਸਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ, ਸਟਰੀਟ ਕ੍ਰਾਈਮ, ਗੁੰਡਾਗਰਦੀ, ਨਸ਼ਾ ਤਸਕਰੀ ਅਤੇ ਹੋਰ ਗ਼ੈਰਕਾਨੂੰਨੀ ਗਤੀਵਿਧੀਆਂ ‘ਤੇ ਸ਼ਿਕੰਜਾ ਕੱਸਣ ਲਈ ਅਹਿਮ ਭੂਮਿਕਾ ਨਿਭਾਉਣਗੀਆਂ।ਐਸ.ਐਸ.ਪੀ. ਬਰਾੜ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਫਾਜ਼ਿਲਕਾ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਹਮੇਸ਼ਾ ਵਚਨਬੱਧ ਹੈ। P.C.R. ਮੋਟਰਸਾਈਕਲਾਂ ਦੀ ਇਹ ਨਵੀਂ ਤਾਇਨਾਤੀ ਸ਼ਹਿਰ ਵਿੱਚ ਕਾਨੂੰਨ ਦੀ ਪੂਰੀ ਪਾਲਣਾ ਯਕੀਨੀ ਬਣਾਵੇਗੀ ਅਤੇ ਗੈਰਕਾਨੂੰਨੀ ਗਤਿਵਿਧੀਆਂ ਨੂੰ ਨੱਥ ਪਾਉਣ ਵਿੱਚ ਮਦਦਗਾਰ ਹੋਵੇਗੀ। ਲੋਕ ਕਿਸੇ ਵੀ ਤਕਲੀਫ਼ ਦੀ ਸਥਿਤੀ ਵਿੱਚ 112 ‘ਤੇ ਕਾਲ ਕਰਕੇ ਪੁਲਿਸ ਦੀ ਮਦਦ ਲੈ ਸਕਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਨਾਬਾਲਿਗ ਸਕੂਲੀ ਵਿਦਿਆਰਥਣ ਦੇ ਖੁਦਕਸ਼ੀ ਮਾਮਲੇ ‘ਚ ਸਿੱਖਿਆ ਮੰਤਰੀ ਦਾ ਵੱਡਾ Action

Amritsar News: ਇੱਕ ਨਾਬਾਲਿਗ ਸਕੂਲ ਵਿਦਿਆਰਥਣ ਵੱਲੋਂ ਆਪਣੇ ਸਕੂਲ...

ਨਗਰ ਕੌਂਸਲ ਚੋਣਾਂ ਲਈ AAP ਦਾ ਵੱਡਾ ਦਾਅ! ਚਾਰ ਨਗਰ ਕੌਂਸਲਾਂ ਦੇ ਐਲਾਨੇ ਉਮੀਦਵਾਰ

Punjab News : ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਨੂੰ...

Punjab News : AAP ਦਾ ਵੱਡਾ ਫੈਸਲਾ, ਰੌਬੀ ਕੰਗ ਨੂੰ ਮਿਲੀ ਨਵੀਂ ਜ਼ਿੰਮੇਵਾਰੀ

Punjab News : ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ...

प्रधानमंत्री के स्वच्छ भारत विजन को साकार करने में जुटें अधिकारी: मनोहर लाल

👉हरियाणा के शहरों को स्वच्छ, सुंदर और आधुनिक बनाने...