ਕੁੱਲੜ ਪੀਜ਼ਾ ਵਾਲੇ ਵਿਵਾਦਤ ਜੋੜੇ ਨੂੰ ਮਿਲੀ ਪੰਜਾਬ ਪੁਲਿਸ ਦੀ ਸੁਰੱਖਿਆ

0
22

2 ਗੰਨਮੈਨਾਂ ਤੋਂ ਇਲਾਵਾ ਘਰ ਤੇ ਰੈਸਟੋਰੈਂਟ ਅੱਗੇ ਗਸ਼ਤ ਕਰੇਗੀ ਪੀਸੀਆਰ ਵੈਨ
ਜਲੰਧਰ, 13 ਨਵੰਬਰ: ਪੰਜਾਬ ਦੇ ਵਿਚ ਸੋਸਲ ਮੀਡੀਆ ’ਤੇ ਅਕਸਰ ਹੀ ਚਰਚਾ ਵਿਚ ਰਹਿਣ ਵਾਲੇ ਕੁੱਲੜ ਪੀਜ਼ੇ ਵਾਲੇ ਵਿਵਾਦਤ ਜੋੜੇ ਸ਼ਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੂੰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸੁਰੱਖਿਆ ਮੁਹੱਈਆਂ ਕਰਵਾਈ ਹੈ। ਇਸਦਾ ਖ਼ੁਲਾਸਾ ਇਸ ਜੋੜੇ ਵੱਲੋਂ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਾਈਰ ਕੀਤੀ ਪਿਟੀਸ਼ਨ ਦੇ ਜਵਾਬ ਵਿਚ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਏਸੀਪੀ ਵੱਲੋਂ ਦਾਈਰ ਜਵਾਬਦਾਵੇ ਵਿਚ ਹੋਇਆ ਹੈ।

ਇਹ ਵੀ ਪੜ੍ਹੋਵੱਡੀ ਖ਼ਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ‘ਤਨਖ਼ਾਹ’ ਲਈ ਜੋਦੜੀ ਕਰਨ ਗਏ ਸੁਖਬੀਰ ਬਾਦਲ ਦੀ ‘ਲੱਤ’ ਹੋਈ ਫਰੈਕਚਰ

ਏਸੀਪੀ ਨੇ ਦਾਅਵਾ ਕੀਤਾ ਹੈ ਕਿ ਇਸ ਜੋੜੇ ਨੂੰ ਪੰਜਾਬ ਪੁਲਿਸ ਦੇ ਦੋ ਜਵਾਨ ਸੁਰੱਖਿਆ ਲਈ ਦਿੱਤੇ ਗਏ ਹਨ। ਇਸਤੋਂ ਇਲਾਵਾ ਇੰਨ੍ਹਾਂ ਦੇ ਘਰ ਅਤੇ ਕੁੱਲੜ ਪੀਜ਼ੇ ਵਾਲੇ ਰੈਸਟੋਰੈਂਟ ’ਤੇ ਵੀ ਪੀਸੀਆਰ ਦੀਆਂ ਵੈਨਾਂ ਗਸ਼ਤ ਲਈ ਤੈਨਾਤ ਕੀਤੀਆਂ ਗਈਆਂ ਹਨ। ਦਸਣਾ ਬਣਦਾ ਹੈ ਕਿ ਕੁੱਝ ਸਮਾਂ ਪਹਿਲਾਂ ਇਸ ਜੋੜੇ ਦੇ ਨਾਂ ਹੇਠ ਇੱਕ ਇਤਰਾਜ਼ਯੋਗ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋਈ ਸੀ, ਜਿਸ ਵਿਚ ਪੁਲਿਸ ਨੇ ਪਰਚਾ ਵੀ ਦਰਜ਼ ਕੀਤਾ ਸੀ। ਇਸਤੋਂ ਇਲਾਵਾ ਹੁਣ ਮੁੜ ਇੰਨ੍ਹਾਂ ਵੱਲੋਂ ਸੋਸਲ ਮੀਡੀਆ ’ਤੇ ਵਧਾਈਆਂ ਗਤੀਵਿਧੀਆਂ ਕਾਰਨ ਕੁੱਝ ਨਿਹੰਗ ਸਿੰਘ ਜਥੇਬੰਦੀਆਂ ਨੇ ਇਤਰਾਜ਼ ਚੁੱਕਿਆ ਸੀ। ਜਿਸ ਕਾਰਨ ਸ਼ਹਿਜ ਅਰੋੜਾ ਨੇ ਇਸ ਸਬੰਧ ਵਿਚ ਹਾਈਕੋਰਟ ਵਿਚ ਪਿਟੀਸ਼ਨ ਦਾਈਰ ਕੀਤੀ ਸੀ।

 

LEAVE A REPLY

Please enter your comment!
Please enter your name here