ਵਿਵਾਦਤ ਗਾਇਕ ਮਨਕੀਰਤ ਔਲਖ ਨੂੰ ਗੱਡੀ ’ਤੇ ਕਾਲੀ ਫ਼ਿਲਮ ਤੇ ਹੂਟਰ ਲਗਾ ਕੇ ਘੁੰਮਣਾ ਮਹਿੰਗਾ ਪਿਆ

0
23

ਪੁਲਿਸ ਨੇ ਕੱਟਿਆ ਮੋਟਾ ਚਲਾਨ, ਘਟਨਾ ਸੋਸਲ ਮੀਡੀਆ ’ਤੇ ਵਾਈਰਲ
ਐਸਏਐਸ ਨਗਰ,15 ਨਵੰਬਰ: ਪਿਛਲੇ ਸਮਿਆਂ ਦੌਰਾਨ ਕਈ ਮੁੱਦਿਆਂ ਨੂੰ ਲੈ ਕੇ ਵਿਵਾਦਾਂ ‘ਚ ਰਹੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਆਪਣੀ ਪ੍ਰਾਈਵੇਟ ਗੱਡੀ ’ਤੇ ਮੋਟੀ ਕਾਲੀ ਫ਼ਿਲਮ ਅਤੇ ਹੂਟਰ ਲਗਾਉਣਾ ਮਹਿੰਗਾ ਪੈ ਗਿਆ ਹੈ। ਬੀਤੇ ਕੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਮੌਕੇ ਮੋਹਾਲੀ ਦੇ ਗੁਰਦੂਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਵਿਚ ਮੱਥਾ ਟੇਕਣ ਆਏ ਗਾਇਕ ਨੇ ਆਪਣੀ ਗੱਡੀ ਨੂੰ ਗੁਰੂ ਘਰ ਦੇ ਅੱਗੇ ਹੀ ਖੜਾ ਕਰ ਦਿੱਤਾ। ਇਸਦੇ ਕਾਰਨ ਟਰੈਫ਼ਿਕ ਦੀ ਸਮੱਸਿਆ ਬਣ ਗਈ।

ਇਹ ਵੀ ਪੜ੍ਹੋਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਲਈ ‘‘ਪ੍ਰੋਜੈਕਟ ਸੰਪਰਕ’’ ਦੇ ਤਹਿਤ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਇਸ ਮੌਕੇ ਇੱਥੇ ਨਜਦੀਕ ਹੀ ਤੈਨਾਤ ਟਰੈਫ਼ਿਕ ਪੁਲਿਸ ਦੇ ਮੁਲਾਜਮ ਪੁੱਜੇ ਅਤੇ ਉਨ੍ਹਾਂ ਇੱਥੋਂ ਗੱਡੀ ਨੂੰ ਹਟਾਉਣ ਲਈ ਕਿਹਾ ਤੇ ਨਾਲ ਹੀ ਗੱਡੀ ਉਪਰ ਕਾਲੀ ਫ਼ਿਲਮ ਅਤੇ ਹੂਟਰ ਲਗਾਉਣ ਦੀ ਇਜ਼ਾਜਤ ਦਿਖਾਉਣ ਲਈ ਕਿਹਾ ਪ੍ਰੰਤੂ ਦਸਿਆ ਜਾ ਰਿਹਾ ਕਿ ਗਾਇਕ ਇਹ ਦਿਖਾਉਣ ਵਿਚ ਅਸਫ਼ਲ ਰਿਹਾ। ਇਸ ਮੌਕੇ ਪੁਲਿਸ ਮੁਲਾਜਮਾਂ ਅਤੇ ਗਾਇਕ ਨਾਲ ਚੱਲ ਰਹੇ ਸੁਰੱਖਿਆ ਮੁਲਾਜਮਾਂ ਵਿਚਕਾਰ ਵੀ ਕਹਾਸੁਣੀ ਹੋਈ, ਜਿਸਤੋਂ ਬਾਅਦ ਪੁਲਿਸ ਨੇ ਇਸ ਗੱਡੀ ਦਾ ਮੋਟਾ ਚਲਾਨ ਕੱਟ ਦਿੱਤਾ। ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿਚ ਵੀ ਗਾਇਕ ਮਨਕੀਰਤ ਔਲਖ ਨੂੰ ਮਾਨਸਾ ਪੁਲਿਸ ਨੇ ਪੁਛਪੜਤਾਲ ਲਈ ਸੱਦਿਆ ਸੀ।

 

LEAVE A REPLY

Please enter your comment!
Please enter your name here